ਸਚਿਨ ਅਰੋੜਾ ਸਰਵੋਤਮ ਕਰਮਚਾਰੀ ਪਰਸਕਾਰ ਨਾਲ ਸਨਮਾਨਿਤ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Friday, 12 May 2017

ਸਚਿਨ ਅਰੋੜਾ ਸਰਵੋਤਮ ਕਰਮਚਾਰੀ ਪਰਸਕਾਰ ਨਾਲ ਸਨਮਾਨਿਤ

ਕਪੂਰਥਲਾ 12 ਮਈ (ਜਸਵਿੰਦਰ ਆਜ਼ਾਦ)- ਪੰਜਾਬ ਦੇ ਨੋਜਵਾਨਾਂ ਦੀ ਗੈਰ-ਸਿਆਸੀ ਸ਼ਕਤੀ ਪੰਜਾਬ ਯੂਥ ਕਲੱਬਜ਼ ਆਰਗੇਨਾਈਜੇਸ਼ਨ ਦੀ ਇਕਾਈ ਜ਼ਿਲਾ ਕਪੂਰਥਲਾ ਵਲੋ ਸਥਾਨਕ ਸਰਕਾਰੀ ਸੀਨੀਅਰ ਸਕੈਡੰਰੀ ਸਕੂਲ (ਲੜਕੀਆ) ਕਪੂਰਥਲਾ ਵਿਖੇ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਗਿਆ।ਜਿਸ ਵਿਚ ਸ਼੍ਰੀ ਬਲਵੀਰ ਸਿੰਘ ਭੱਟੀ ਐਸ.ਪੀ ਹੈਡਕੁਆਟਰ ਕਪੂਰਥਲਾ ਮੁੱਖ ਮਹਿਮਾਨ ,ਸ਼੍ਰੀ ਜੋਗਿੰਦਰ ਸਿੰਘ ਜੋਗੀ ਰਾਸ਼ਟਰੀ ਪ੍ਰਧਾਨ ਪੰਜਾਬ ਯੂਥ ਕਲੱਬਜ਼ ਆਰਗੇਨਾਈਜੇਸ਼ਨ ਅਤੇ ਸ਼੍ਰੀ ਪਰਮਜੀਤ ਸਿੰਘ ਗਿੱਲ ਜ਼੍ਹਿਲਾ ਸਿੱਖਿਆ ਅਫਸਰ (ਸਕੈਡੰਰੀ) ਕਪੂਰਥਲਾ  ਨੇ ਵਿਸ਼ੇਸ਼ ਮਹਿਮਾਨ ਵਜੋ ਸ਼ਿਰਕਤ ਕੀਤੀ। ਸਨਮਾਨ ਸਮਾਰੋਹ ਦੋਰਾਨ ਦਫਤਰ ਜ਼੍ਹਿਲਾ ਸਿੱਖਿਆ ਅਫਸਰ (ਸਕੈਡੰਰੀ) ਕਪੂਰਥਲਾ  ਦੇ ਕਲਰਕ ਸ਼੍ਰੀ ਸਚਿਨ ਅਰੋੜਾ ਨੂੰ ਸਿੱਖਿਆ ਵਿਭਾਗ ਅਤੇ ਸਮਾਜ ਸੇਵਾ ਦੇ ਖੇਤਰ ਵਿਚ ਵਧੀਆ ਸੇਵਾਵਾਂ ਦੇਣ ਬਦਲੇ “ਸਰਵੋਤਮ ਕਰਮਚਾਰੀ ਪੁਰਸਕਾਰ” ਨਾਲ ਸਨਮਾਨਿਤ ਕੀਤਾ ਗਿਆ, ਜ਼ਿਕਰਯੋਗ ਹੈ ਕਿ ਸ਼੍ਰੀ ਅਰੋੜਾ ਨੇ ਸਿੱਖਿਆ ਵਿਭਾਗ ਵਿਚ ਵਧੀਆ ਕਾਰੁਜ਼ਗਾਰੀ ਨਿਭਾਈ ਹੈ ਉਥੇ ਉਨਾਂ ਸਮਾਜ ਸੇਵਾ ਵਿਚ ਵੀ ਆਪਣਾ ਅਹਿਮ ਰੋਲ ਅਦਾ ਕਰਦਿਆ ਹੁਣ ਤੱਕ 33 ਵਾਰ ਖੂਨਦਾਨ ਕਰਕੇ ਮਨੁੱਖੀ ਜੀਵਨ ਬਚਾਉਣ ਵਿਚ ਵਿਸ਼ੇਸ਼ ਮਦਦ ਕੀਤੀ ਹੈ। ਇਸ ਮੋਕੇ ਤੇ' ਸ਼੍ਰੀ ਕੁਲਵਿੰਦਰ ਕੈਰੋਂ  ਜ਼ਿਲਾ ਪ੍ਰਧਾਨ ਪੰਜਾਬ ਯੂਥ ਕਲੱਬਜ਼ ਆਰਗੇਨਾਈਜੇਸ਼ਨ, ਸ਼੍ਰੀ ਜਸਵਿੰਦਰ ਸਿੰਘ ਕਬੱਡੀ ਕੋਚ, ਸ਼੍ਰੀ ਨਰਿੰਦਰ ਸਿੰਘ ਗਿੱਲ ,ਸ਼੍ਰੀ ਸੁਖਵਿੰਦਰ ਸਿੰਘ, ਮੈਡਮ ਨਵਨੀਤ ਕੋਰ, ਮੈਡਮ ਚੰਦਨ, ਸ਼੍ਰੀ ਅਸ਼ੀਸ਼ ਅਰੋੜਾ ਅਤੇ ਨਰਬੀਰ ਸਿੰਘ ਬਾਜਵਾ ਸ਼ਾਮਲ ਹੋਏ।

No comments:

Post Top Ad

Your Ad Spot