ਪੀ.ਏ.ਪੀ. ਜਲੰਧਰ ਵਿਚ ਬਿਮਾਰੀਆਂ ਬਾਰੇ ਜਾਗਰੂਕ ਕਰਨ ਲਈ ਇਕ ਜਾਗਰੂਕਤਾ ਸੈਮੀਨਾਰ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Wednesday, 3 May 2017

ਪੀ.ਏ.ਪੀ. ਜਲੰਧਰ ਵਿਚ ਬਿਮਾਰੀਆਂ ਬਾਰੇ ਜਾਗਰੂਕ ਕਰਨ ਲਈ ਇਕ ਜਾਗਰੂਕਤਾ ਸੈਮੀਨਾਰ

ਜਲੰਧਰ 3 ਮਈ (ਜਸਵਿੰਦਰ ਆਜ਼ਾਦ)- ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਿਹਤ ਵਿਭਾਗ ਜਲੰਧਰ ਵਲੋਂ ਸਿਵਲ ਸਰਜਨ ਜਲੰਧਰ ਡਾ.ਮਨਿੰਦਰ ਕੌਰ ਮਿਨਹਾਸ ਦੀ ਅਗਵਾਈ 'ਤੇ ਡਾ.ਪ੍ਰੀਤਕਮਲ ਆਈ.ਡੀ.ਐਸ.ਪੀ.ਇੰਚਾਰਜ ਵਲੋਂ ਪੀ.ਏ.ਪੀ.ਪੁਲਿਸ ਵਿਚ ਨਵੇਂ ਭਰਤੀ ਮੁਲਾਜ਼ਮਾਂ ਨੂੰ ਬੈਕਟਰ ਬੋਰਡ ਡਿਸੀਜ਼, ਮਲੇਰੀਆ, ਚਿਕੁਨਗੁਨੀਆਂ ਅਤੇ ਡੇਂਗੂ ਦੀਆਂ ਬਿਮਾਰੀਆਂ ਬਾਰੇ ਜਾਗਰੂਕ ਕਰਨ ਲਈ ਇਕ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ। ਇਸ ਮੌਕੇ ਡਾ.ਪ੍ਰੀਤਕਮਲ ਨੇ ਕਿਹਾ ਕਿ ਗਰਮੀਆਂ ਦੇ ਮੌਸਮ ਦੌਰਾਨ ਪੀਣ ਵਾਲੇ ਪਾਣੀ ਨਾਲ ਹੋਣ ਵਾਲੀਆਂ ਬਿਮਾਰੀਆਂ ਅਤੇ ਬੈਕਟਰ ਬੋਰਡ ਡਿਸੀਜ਼ ,ਚਿਕੁਨਗੁਨੀਆਂ,ਡੇਂਗੂ, ਮਲੇਰੀਆ ਆਦਿ ਬਿਮਾਰੀਆਂ ਵਿਚ ਵਾਧਾ ਹੋ ਜਾਂਦਾ ਹੈ ਪਰ ਸਮੇਂ ਸਿਰ ਆਪਣਾ ਆਲਾ-ਦੁਆਲਾ ਸਾਫ਼ ਸੁਥਰਾ ਰੱਖ ਕੇ ਸਾਫ਼ ਪੀਣ ਵਾਲੇ ਪਾਣੀ ਦੀ ਵਰਤੋਂ ਕਰਕੇ ਜਰੂਰੀ ਪਰਹੇਜ਼ ਵਰਤ ਕੇ ਇਨਾਂ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ। ਮਲੇਰੀਆ ਦੀ ਬਿਮਾਰੀ ਐਨਫਲੀਜ਼ ਮੱਛਰ ਦੇ ਕੱਟਣ ਨਾਲ ਹੁੰਦੀ ਹੈ ਤੇ ਇਸ ਤੋਂ ਬਚਾਅ ਲਈ ਜਰੂਰੀ ਹੈ ਕਿ ਘਰਾਂ ਦੇ ਆਲੇ-ਦੁਆਲੇ ਪਾਣੀ ਇਕੱਠਾ ਨਾ ਹੋਣ ਦਿੱਤਾ ਜਾਵੇ,ਕੂਲਰਾਂ ਦੀ ਸਫ਼ਾਈ ਹਰ ਹਫ਼ਤੇ ਬਾਅਦ ਕੀਤੀ ਜਾਵੇ,ਮੱਛਰਾਂ ਦੇ ਕੱਟਣ ਤੋਂ ਬਚਾਅ ਲਈ ਮੱਛਰਦਾਨੀ ਅਤੇ ਕ੍ਰੀਮ ਦੀ ਵਰਤੋਂ ਕੀਤੀ ਜਾਵੇ,ਸਰੀਰ ਨੂੰ ਪੂਰਾ ਢੱਕਣ ਵਾਲੇ ਕੱਪੜੇ ਪਹਿਨੇ ਜਾਣ,ਟੁੱਟੇ ਗਮਲਿਆਂ ਤੇ ਟਾਇਰਾਂ ਵਿਚ ਪਾਣੀ ਨਾ ਜਮਾਂ ਹੋਣ ਦਿੱਤਾ ਜਾਵੇ। ਡਾ.ਪ੍ਰੀਤ ਕਮਲ ਨੇ ਅੱਗੇ ਦੱਸਿਆ ਕਿ ਸਿਹਤ ਵਿਭਾਗ ਵਲੋਂ ਵੀ ਹਰ ਸ਼ੁੱਕਰਵਾਰ ਦਾ ਦਿਨ ਡਰਾਈ ਡੇਅ ਵਜੋਂ ਮਨਾਇਆ ਜਾਂਦਾ ਹੈ । ਇਸ ਦਿਨ ਉਚੇਚੇ ਤੌਰ 'ਤੇ ਕੂਲਰਾਂ, ਗਮਲਿਆਂ, ਟਾਇਰਾਂ ਅਤੇ ਹੋਰ ਅਜਿਹੀਆਂ ਥਾਵਾਂ ਦੀ ਚੰਗੀ ਤਰਾਂ ਸਫ਼ਾਈ ਕਰਨੀ ਚਾਹੀਦੀ ਹੈ ਜਿਥੇ ਪਾਣੀ ਖੜਾ ਹੁੰਦਾ ਹੋਵੇ। ਸੈਮੀਨਾਰ ਦੇ ਦੌਰਾਨ ਪੀ.ਏ.ਪੀ. ਦੇ ਅਧਿਕਾਰੀ, ਹੈਲਥ ਸੁਪਰਵਾਈਜ਼ਰ ਸੰਸਾਰ ਚੰਦ ਅਤੇ ਹੈਲਥ ਵਰਕਰ ਮਨਜੀਤ ਸਿੰਘ ਵੀ ਹਾਜ਼ਰ ਸਨ।

No comments:

Post Top Ad

Your Ad Spot