ਜ਼ਿਲਾ ਮੋਗਾ ਵਿੱਚ ਸਰਪੰਚ ਦੀਆਂ ਤਿੰਨ ਅਤੇ ਪੰਚਾਂ ਦੀਆਂ 16 ਖਾਲੀ ਸੀਟਾਂ 'ਤੇ ਗਰਾਮ ਪੰਚਾਇਤ ਦੀਆਂ ਜਿਮਨੀ ਚੋਣਾਂ 11 ਜੂਨ ਨੂੰ ਹੋਣਗੀਆਂ-ਜ਼ਿਲਾ ਚੋਣ ਅਫ਼ਸਰ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Tuesday, 23 May 2017

ਜ਼ਿਲਾ ਮੋਗਾ ਵਿੱਚ ਸਰਪੰਚ ਦੀਆਂ ਤਿੰਨ ਅਤੇ ਪੰਚਾਂ ਦੀਆਂ 16 ਖਾਲੀ ਸੀਟਾਂ 'ਤੇ ਗਰਾਮ ਪੰਚਾਇਤ ਦੀਆਂ ਜਿਮਨੀ ਚੋਣਾਂ 11 ਜੂਨ ਨੂੰ ਹੋਣਗੀਆਂ-ਜ਼ਿਲਾ ਚੋਣ ਅਫ਼ਸਰ

  • 25 ਤੋਂ 30 ਮਈ ਤੱਕ ਦਾਖਲ ਹੋਣਗੇ ਨਾਮਜ਼ਦਗੀ ਪੱਤਰ
  • ਵੋਟਾਂ ਸਵੇਰੇ 08.00 ਵਜੇ ਤੋਂ ਸ਼ਾਮ 04.00 ਵਜੇ ਤੱਕ ਪੈਣਗੀਆਂ
ਮੋਗਾ 23 ਮਈ (ਜਸਵਿੰਦਰ ਆਜ਼ਾਦ)- ਡਿਪਟੀ ਕਮਿਸ਼ਨਰ-ਕਮ-ਜ਼ਿਲਾ ਚੋਣ ਅਫ਼ਸਰ ਸ. ਦਿਲਰਾਜ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲਾ ਮੋਗਾ 'ਚ ਸਰਪੰਚ ਦੀਆਂ 3 ਅਤੇ ਪੰਚਾਂ ਦੀਆਂ 16 ਖਾਲੀ ਹੋਈਆਂ ਸੀਟਾਂ 'ਤੇ ਗਰਾਮ ਪੰਚਾਇਤ ਦੀਆਂ ਜਿਮਨੀ ਚੋਣਾਂ 11 ਜੂਨ ਨੂੰ ਹੋਣਗੀਆਂ। ਉਨਾਂ ਦੱਸਿਆ ਕਿ ਰਾਜ ਚੋਣ ਕਮਿਸ਼ਨ, ਪੰਜਾਬ ਵੱਲੋਂ ਜਾਰੀ ਕੀਤੇ ਚੋਣ ਪ੍ਰੋਗਰਾਮ ਅਨੁਸਾਰ ਇਨਾਂ ਜਿਮਨੀ ਚੋਣਾਂ ਲਈ ਉਮੀਦਵਾਰ ਆਪਣੇ ਨਾਮਜਦਗੀ ਪੱਤਰ 25 ਮਈ ਤੋਂ 30 ਮਈ ਤੱਕ ਦਾਖਲ ਕਰਵਾ ਸਕਣਗੇ। ਸ. ਦਿਲਰਾਜ ਸਿੰਘ ਨੇ ਦੱਸਿਆ ਕਿ ਇਹ ਸੀਟਾਂ ਸਬੰਧਤ ਸਰਪੰਚ ਜਾਂ ਪੰਚ ਦੀ ਮੌਤ ਹੋ ਜਾਣ ਕਾਰਣ, ਕਿਸੇ ਕਾਰਣ ਅਹੁਦੇ ਤੋਂ ਹਟਾਏ ਜਾਣ ਕਾਰਣ, ਅਸਤੀਫੇਕਾਰਣ ਜਾਂ ਕਿਸੇ ਹੋਰ ਕਾਰਣ ਖਾਲੀ ਹੋਈਆਂ ਸਨ। ਉਨਾਂ ਦੱਸਿਆ ਕਿ 31 ਮਈ ਨੂੰ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਹੋਵੇਗੀ ਅਤੇ ਉਮੀਦਾਵਰ 1 ਜੂਨ ਤੱਕ ਨਾਮਜ਼ਦਗੀ ਪੱਤਰ ਵਾਪਸ ਲੈ ਸਕਣਗੇ। ਉਨਾਂ ਦੱਸਿਆ ਕਿ ਵੋਟਾਂ 11 ਜੂਨ (ਦਿਨ ਐਤਵਾਰ) ਨੂੰ ਸਵੇਰੇ 08.00 ਵਜੇੇ ਤੋਂ ਸ਼ਾਮ 04.00 ਵਜੇ ਤੱਕ ਪੈਣਗੀਆਂ ਅਤੇ ਵੋਟਾਂ ਦੀ ਸਮਾਪਤੀ ਉਪਰੰਤ ਪੋਲਿੰਗ ਸਟੇਸ਼ਨਾਂ ਵਿੱਚ ਹੀ ਵੋਟਾਂ ਦੀ ਗਿਣਤੀ ਹੋਵੇਗੀ।
ਸ. ਦਿਲਰਾਜ ਸਿੰਘ ਨੇ ਦੱਸਿਆ ਕਿ ਕਿ 11 ਜੂਨ ਨੂੰ ਹੋ ਰਹੀ ਇਸ ਉਪ ਚੋਣ ਵਿੱਚ ਬਲਾਕ ਮੋਗਾ-1 ਦੇ ਪਿੰਡ ਬੁੱਟਰ ਖੁਰਦ ਦੇ ਵਾਰਡ ਨੰਬਰ 1, ਪਿੰਡ ਮੱਦੋਕੇ ਦੇ ਵਾਰਡ ਨੰਬਰ 2, ਪਿੰਡ ਬਹੋਨਾ ਦੇ ਵਾਰਡ ਨੰਬਰ 5 ਅਤੇ ਪਿੰਡ ਢੁੱਡੀਕੇ ਦੇ ਵਾਰਡ ਨੰਬਰ 7 ਵਿੱਚ ਪੰਚ ਦੀ ਚੋਣ ਹੋਵੇਗੀ। ਉਨਾਂ ਦੱਸਿਆ ਕਿ ਬਲਾਕ ਮੋਗਾ-2 ਦੇ ਪਿੰਡ ਡਰੋਲੀ ਭਾਈ ਵਿੱਚ ਸਰਪੰਚ ਦੀ ਚੋਣ ਹੋਵੇਗੀ। ਉਨਾਂ ਦੱਸਿਆ ਕਿ ਬਲਾਕ ਨਿਹਾਲ ਸਿੰਘ ਵਾਲਾ ਦੇ ਪਿੰਡ ਧੂੜਕੋਟ ਰਣਸੀਂਹ ਦੇ ਵਾਰਡ ਨੰਬਰ 5 ਅਤੇ ਪਿੰਡ ਖੋਟੇ ਦੇ ਵਾਰਡ ਨੰ: 6 ਲਈ ਪੰਚ ਦੀ ਚੋਣ ਹੋਵੇਗੀ।
ਜ਼ਿਲਾ ਚੋਣ ਅਫ਼ਸਰ ਨੇ ਅੱਗੇ ਦੱਸਿਆ ਕਿ ਬਲਾਕ ਧਰਮਕੋਟ ਦੇ ਪਿੰਡ ਬਸਤੀ ਸਮੁੰਦ ਸਿੰਘ ਅਤੇ ੰਿਪੰਡ ਕੜਿਆਲ ਲਈ ਸਰਪੰਚਾਂ ਦੀ ਚੋਣ ਹੋਵੇਗੀ, ਜਦ ਕਿ ਪਿੰਡ ਬੱਡ੍ਵਵਾਲਾ ਦੇ ਵਾਰਡ ਨੰਬਰ 7, ਪਿੰਡ ਫਤਹਿਗੜ ਕੋਰੋਟਾਣਾ ਦੇ ਵਾਰਡ ਨੰਬਰ 1, ਪਿੰਡ ਸ਼ੇਰਪੁਰ ਖੁਰਦ ਦੇ ਵਾਰਡ ਨੰਬਰ 4 ਤੇ 7, ਪਿੰਡ ਬਹਾਦਰਵਾਲਾ ਦੇ ਵਾਰਡ ਨੰਬਰ 4, ਪਿੰਡ ਕਮਾਲ ਕੇ ਕਲਾਂ ਦੇ ਵਾਰਡ ਨੰਬਰ 1, ਪਿੰਡ ਬਸਤੀ ਬਾਬਾ ਤੁਲਸੀ ਦੇ ਵਾਰਡ ਨੰਬਰ 4, ਪਿੰਡ ਸੈਦ ਜਲਾਲਪੁਰ ਦੇ ਵਾਰਡ ਨੰਬਰ 4 ਅਤੇ ਪਿੰਡ ਕੋਕਰੀ ਵਹਿਣੀਵਾਲ ਦੇ ਵਾਰਡ ਨੰਬਰ 6 ਲਈ ਪੰਚ ਦੀ ਚੋਣ ਹੋਵੇਗੀ। ਇਸੇ ਤਰਾਂ ਬਲਾਕ ਬਾਘਾਪੁਰਾਣਾ ਦੇ ਪਿੰਡ ਰੋਡੇ ਖੁਰਦ ਦੇ ਵਾਰਡ ਨੰਬਰ 3 ਲਈ ਪੰਚ ਦੀ ਚੋਣ ਹੋਵੇਗੀ।

No comments:

Post Top Ad

Your Ad Spot