ਸੈਕੜੇ ਸੇਜਲ ਅੱਖਾਂ ਵੱਲੋਂ ਮਾਸਟਰ ਤਰੁਣਜੀਤ ਸਿੰਘ ਬਜਾਜ ਨੂੰ ਅੰਤਿਮ ਵਿਦਾਇਗੀ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Tuesday, 2 May 2017

ਸੈਕੜੇ ਸੇਜਲ ਅੱਖਾਂ ਵੱਲੋਂ ਮਾਸਟਰ ਤਰੁਣਜੀਤ ਸਿੰਘ ਬਜਾਜ ਨੂੰ ਅੰਤਿਮ ਵਿਦਾਇਗੀ

ਜਲਾਲਾਬਾਦ, 2 ਮਈ (ਬਬਲੂ ਨਾਗਪਾਲ):ਅਰਨੀਵਾਲਾ ਮੰਡੀ ਵਾਸੀ ਅਤੇ ਪ੍ਰਾਇਮਰੀ ਸਿੱਖਿਆ ਵਿਭਾਗ ਵਿਚ ਬਤੌਰ ਪ੍ਰਵੇਸ਼ ਕੁਆਰਡੀਨੇਟਰ ਬਲਾਕ ਫਾਜਿਲਕਾ ਦੀ ਜ਼ੁੰਮੇਵਾਰੀ ਨਿਭਾ ਰਹੇ ਨੌਜਵਾਨ ਮਾਸਟਰ ਤਰੁਨਜੀਤ ਸਿੰਘ ਜੱਜੀ ਬਜਾਜ ਦੀ ਹਾਰਟ ਫੇਲ ਹੋ ਜਾਣ ਕਾਰਨ ਦਿੱਲੀ ਵਿਚ ਉਸ ਸਮੇਂ ਮੌਤ ਹੋ ਗਈ ਜਦ ਉਹ ਆਪਣੇ ਦੋਸਤਾਂ ਮਿੱਤਰਾਂ ਨਾਲ ਛੁੱਟੀਆਂ ਹੋਣ ਕਾਰਨ ਉਥੇ ਘੁੰਮ ਫਿਰਨ ਲਈ ਗਏ ਸਨ। ਮਾਸਟਰ ਬਜਾਜ ਖ਼ੁਸ਼ਦਿਲ ਮਿਜ਼ਾਜ ਅਤੇ ਮਿਲਾਪੜੇ ਸੁਭਾਅ ਕਰਕੇ ਆਪਣੇ ਸਰਕਲ ਵਿਚ ਕਾਫੀ ਹਰਮਨ ਪਿਆਰੇ ਸਨ ਅਤੇ ਮੰਡੀ ਵਾਸੀ ਮਰਹੂਮ ਅਕਾਲੀ ਆਗੂ ਜੋਗਿੰਦਰ ਸਿੰਘ ਬਜਾਜ ਦੇ ਸਪੁੱਤਰ , ਮਰਹੂਮ ਯੂਥ ਅਕਾਲੀ ਆਗੂ ਦਲਜੀਤ ਸਿੰਘ ਰਾਜੂ ਬਜਾਜ ਦੇ ਛੋਟੇ ਭਰਾ, ਐਸਪੀ ਬਜਾਜ ਦੇ ਵੱਡੇ ਭਾਈ ਅਤੇ ਸੋਈ ਆਗੂ ਲੱਕੀ ਬਜਾਜ ਦੇ ਚਾਚਾ ਜੀ ਸਨ। ਮਾਸਟਰ ਬਜਾਜ ਦੀ ਮ੍ਰਿਤਕ ਦੇਹ ਦਾ ਮੰਡੀ ਦੇ ਸ਼ਮਸ਼ਾਨ ਘਾਟ ਵਿਚ ਅੱਜ ਦੇਰ ਸ਼ਾਮ ਸੰਸਕਾਰ ਕੀਤਾ ਗਿਆ। ਜਿੱਥੇ ਸੈਕੜੇ ਦੀ ਗਿਣਤੀ ਵਿਚ ਇਲਾਕਾ ਭਰ ਦੇ ਸਿਆਸੀ ਆਗੂ, ਅਧਿਆਪਕ ਵਰਗ ਦੇ ਨੁਮਾਇੰਦੇ ਅਤੇ ਪਤਵੰਤੇ ਹਾਜਰ ਸਨ। ਜਿਹਨਾ ਵਿਚ ਜਥੇਦਾਰ ਚਰਨ ਸਿੰਘ , ਸਤਨਾਮ ਸਿੰਘ ਸੰਧੂ ਜਿਲਾ ਪ੍ਰਧਾਨ ਸਰਪੰਚ ਯੂਨੀਅਨ ਫਾਜਿਲਕਾ,ਨਿਸ਼ਾਨ ਸਿੰਘ ਢਿੱਲੋਂ ਸਰਕਲ ਪ੍ਰਧਾਨ ਅਰਨੀਵਾਲਾ, ਪ੍ਰਤਾਪ ਭਠੇਜਾ ਸ਼ਹਿਰੀ ਪ੍ਰਧਾਨ , ਬਾਬਾ ਸੋਹਣ ਸਿੰਘ, ਹੰਸ ਰਾਜ ਬੀਪੀਈਓ, ਬਲਦੇਵ ਸਿੰਘ ਮੰਮੂ ਖੇੜਾ ਸਰਕਲ ਪ੍ਰਧਾਨ ਕਿਸਾਨ ਵਿੰਗ , ਸੁਖਦੇਵ ਸਿੰਘ ਠੇਠੀ ਪ੍ਰਧਾਨ ਨਗਰ ਪੰਚਾਇਤ ਅਰਨੀਵਾਲਾ, ਡਾ: ਬੀ.ਡੀ ਕਾਲੜਾ,ਇਕਬਾਲ ਸਿੰਘ ਸਿੱਧੂ, ਪਰਗਟ ਸਿੰਘ ਢਿੱਲੋਂ ਯੂਥ ਪ੍ਰਧਾਨ ਅਕਾਲੀ ਦਲ, ਪਰਮਿੰਦਰ ਸਿੰਘ ਕੁਮਾਰ, ਭੋਲਾ ਸ਼ਰਮਾ, ਐਮ.ਸੀ ਜੋਗਿੰਦਰ ਸਿੰਘ ਸੰਧੂ, ਕਰਨੈਲ ਸਿੰਘ, ਅਸ਼ੋਕ ਕੁਮਾਰ ਗੁਲਾਟੀ,ਜਰਨੈਲ ਸਿੰਘ ਸੰਧੂ,ਮੇਹਰ ਸਿੰਘ ਭੋਲਾ, ਰਾਕੇਸ਼ ਦੂਮੜਾ ਲਾਡੀ, ਨੀਰਜ ਵਰਮਾ, ਸੁਖਵਿੰਦਰ ਸਿੰਘ ਭਸੀਨੀਆ, ਪ੍ਰਿਤਪਾਲ ਸਿੰਘ ਟਾਹਲੀ ਵਾਲਾ , ਜੱਜਬੀਰ ਸਿੰਘ ਪਟਵਾਰੀ, ਪ੍ਰਮੋਦ ਮਦਾਨ , ਬੀਐਡ ਫਰੰਟ ਦੇ ਦੀਪਿੰਦਰ ਸਿੰਘ ਢਿੱਲੋਂ, ਮੁਕੇਸ਼ ਕੁਮਾਰ ਝਾਂਬ, ਗੁਰਮੇਲ ਸਿੰਘ ਸੈਣੀ, ਬਲਜਿੰਦਰ ਸਿੰਘ ਭੁੱਲਰ, ਸਿਕੰਦਰ ਵਰਮਾ, ਰਾਜ ਕੁਮਾਰ ਗੁਲਾਟੀ, ਅੰਗਰੇਜ ਬਰਾੜ,ਪਵਨ ਕੁਮਾਰ ਬਬਲਾ, ਅੰਮ੍ਰਿਤ ਨਰੂਲਾ, ਕੰਵਲ ਕਾਲੜਾ ਅਤੇ ਹੋਰ ਵੱਡੀ ਗਿਣਤੀ ਵਿਚ ਹਾਜਰ ਸਨ। ਮਾਸਟਰ ਬਜਾਜ ਆਪਣੇ ਪਿੱਛੇ ਪਤਨੀ, ਇਕ ਬੇਟੀ ਅਤੇ ਬੇਟੇ ਨੂੰ ਸਦਾ ਲਈ ਵਿਲਕਦੇ ਛੱਡ ਗਿਆ ਹੈ।

No comments:

Post Top Ad

Your Ad Spot