ਸਾਬਕਾ ਜੰਗਲਾਤ ਮੰਤਰੀ ਹੰਸ ਰਾਜ ਜੋਸਨ ਨੇ ਆਪਣਾ ਜਨਮ ਦਿਨ ਮਨਾਇਆ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Thursday, 18 May 2017

ਸਾਬਕਾ ਜੰਗਲਾਤ ਮੰਤਰੀ ਹੰਸ ਰਾਜ ਜੋਸਨ ਨੇ ਆਪਣਾ ਜਨਮ ਦਿਨ ਮਨਾਇਆ

ਜਲਾਲਾਬਾਦ 18 ਮਈ (ਬੰਟੀ/ਨਿਖੰਜ)- ਸਾਬਕਾ ਜੰਗਲਾਤ ਮੰਤਰੀ ਹੰਸ ਰਾਜ ਜੋਸਨ ਨੇ ਹਰ ਸਾਲ ਦੀ ਤਰਾਂ ਇਸ ਵਾਰ ਆਪਣਾ ਅੱਜ 57ਵਾਂ ਜਨਮ ਦਿਨ ਆਪਣੇ ਨਿਵਾਸ ਸਥਾਨ ਪਿੰਡ ਚੱਕ ਸੋਤਰੀਆ ਬੰਦੀ ਵਾਲਾ ਵਿਖੇ ਕੇਕ ਕੱਟ ਕੇ ਮਨਾਇਆ। ਇਸ ਮੌਕੇ ਵੱਖ-ਵੱਖ ਪਿੰਡਾਂ ਦੇ ਸਰਪੰਚ ਪੰਚ ਅਤੇ ਕਾਂਗਰਸ ਪਾਰਟੀ ਦੇ ਸਮਰਥਕ ਵੱਡੀ ਗਿਣਤੀ  ਵਿੱਚ ਹਾਜ਼ਰ ਸਨ। ਜਿਨਾਂ ਨੇ ਸਾਬਕਾ ਜੰਗਲਾਤ ਮੰਤਰੀ ਹੰਸ ਰਾਜ ਜੋਸਨ ਦਾ ਮੂੰਹ ਮਿੱਠਾ ਕਰਵਾਇਆ ਅਤੇ ਵਧਾਈ ਦਿੱਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਹਰਪ੍ਰੀਤ (ਰੋਜੀ) ਜੋਸਨ, ਸੀਨੀਅਰ ਕਾਂਗਰਸ ਆਗੂ ਸੋਨੂੰ ਮੌਲਵੀਵਾਲਾ, ਅਸ਼ਵਨੀ ਚੰਦ ਟਿੰਡਾ ਵਾਲਾ ਸਰਪੰਚ, ਰਾਧਾ ਨੰਬਰਦਾਰ, ਹਰਭਜਨ ਲਾਲ ਮੈਂਬਰ, ਗੋਲਡੀ ਸਾਮਾ, ਪੰਕਜ, ਬਿੱਟੂ ਤਾਰੇਵਾਲਾ, ਕਿਸ਼ੋਰ ਚੰਦ ਸਾਬਕਾ ਸਰਪੰਚ ਮੌਲਵੀਵਾਲਾ, ਪੁਸ਼ਪਿੰਦਰ ਜੋਸਨ ਆਦਿ ਹਾਜ਼ਰ ਸਨ।

No comments:

Post Top Ad

Your Ad Spot