ਅਨਾਜ਼ ਮੰਡੀ ਵਿੱਚੋਂ ਬੋਰੀਆਂ ਦੀ ਸੁਸਤ ਚੁਕਾਈ ਤੋ ਆੜਤੀ ਤੇ ਕਿਸਾਨ ਪਰੇਸ਼ਾਨ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Tuesday, 2 May 2017

ਅਨਾਜ਼ ਮੰਡੀ ਵਿੱਚੋਂ ਬੋਰੀਆਂ ਦੀ ਸੁਸਤ ਚੁਕਾਈ ਤੋ ਆੜਤੀ ਤੇ ਕਿਸਾਨ ਪਰੇਸ਼ਾਨ

ਜਲਾਲਾਬਾਦ, 2 ਮਈ (ਬਬਲੂ ਨਾਗਪਾਲ):ਲਦਾਈ ਦਾ ਕੰਮ ਸੁਸਤ ਹੋਣ ਕਰਕੇ ਇੱਥੋਂ ਦੀ ਅਨਾਜ਼ ਮੰਡੀ ਵਿੱਚ ਕਣਕ ਨਾਲ ਭਰੀਆਂ ਬੋਰੀਆਂ ਦੇ ਅੰਬਾਰ ਲੱਗ ਚੱਕੇ ਹਨ। ਮੰਡੀ ਦੀ ਆੜਤੀਆਂ ਯੂਨੀਅਨ ਦੇ ਪ੍ਰਧਾਨ ਅਵਿਨਾਸ ਕਮਰਾ ਨੇ ਦੱਸਿਆ ਹੈ ਕੇ ਕੱਲ ਸਿਰਫ਼ 11000 ਹਜ਼ਾਰ ਗੱਟਾ ਚੁੱਕਿਆ ਗਿਆ ਸੀ ਜਦੋ ਕੇ ਮੰਡੀ ਵਿੱਚ 165000 ਗੱਟਾ ਬਕਾਇਆ ਪਿਆ ਹੈ ਜਦੋ ਕੇ ਮੰਡੀ ਵਿੱਚ 120 ਪੱਲੇਦਾਰ ਵਿਹਲੇ ਕੰਮ ਦੇ ਇੰਤਜ਼ਾਰ ਵਿੱਚ ਬੈਠੇ ਹਨ ਉਨਾਂ ਨੇ ਦੱਸਿਆ ਹੈ ਕੇ ਇੱਥੋਂ ਦੀ ਅਨਾਜ਼ ਮੰਡੀ ਫਾਜਿਲਕਾ ਦੀ ਟਰੱਕ ਯੂਨੀਅਨ ਨਾਲ ਜੁੜੀ ਹੋਈ ਹੈ ਤੇ ਯੂਨੀਅਨ ਵਿੱਚ ਅੱਜ ਪੁਕਾਰ ਨਾ ਹੋਣ ਕਰਕੇ ਲਦਾਈ ਲਈ ਟਰੱਕ ਨਹੀ ਮਿਲ ਸਕੇ ਜਦੋ ਕੇ ਯੂਨੀਅਨ ਵਿੱਚ 30 ਤੋ 40 ਟਰੱਕ ਖ਼ਾਲੀ ਖੜੇ ਹਨ ਉਨਾਂ ਨੇ ਫਾਜਿਲਕਾ ਦੇ ਤਹਿਸੀਲਦਾਰ ਤੇ ਜ਼ਿਲੇ ਦੀ ਡੀ ਸੀ ਮੈਡਮ ਈਸਾ ਕਾਲੀਆ ਨੂੰ ਸੂਚਨਾ ਦੇ ਕੇ ਮੰਡੀ ਵਿੱਚ ਪਈਆਂ ਕਣਕ ਦੀਆਂ ਬੋਰੀਆਂ ਨੂੰ ਜਲਦੀ ਤੋ ਜਲਦੀ ਚੁਕਵਾਏ ਜਾਣ ਦੀ ਮੰਗ ਕੀਤੀ ਹੈ।

No comments:

Post Top Ad

Your Ad Spot