ਕਾਂਗਰਸੀਆਂ ਨੇ ਕੀਤਾ ਕੇ.ਕੇ.ਸ਼ਰਮਾ ਨੂੰ ਸਨਮਾਨਿਤ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Saturday, 6 May 2017

ਕਾਂਗਰਸੀਆਂ ਨੇ ਕੀਤਾ ਕੇ.ਕੇ.ਸ਼ਰਮਾ ਨੂੰ ਸਨਮਾਨਿਤ

ਪਟਿਆਲਾ 6 ਮਈ (ਜਸਵਿੰਦਰ ਆਜ਼ਾਦ)- ਸੀਨੀਅਰ ਕਾਂਗਰਸੀ ਆਗੂ ਅਮਰਜੀਤ ਸਿੰਘ ਹਨੀ ਆਨੰਦ ਦੀ ਅਗਵਾਈ ਹੇਠ ਕਾਂਗਰਸੀਆ ਦੇ ਇਕ ਵਫਦ ਨੇ ਪੀ.ਆਰ.ਟੀ.ਸੀ. ਦੇ ਨਵਨਿਯੁਕਤ ਚੇਅਰਮੈਨ ਕੇ.ਕੇ.ਸ਼ਰਮਾ ਨੂੰ ਫੁੱਲਾਂ ਦਾ ਗੁਲਦਸਤਾ ਦੇ ਕੇ ਸਨਮਾਨਿਤ ਕੀਤਾ। ਇਸ ਮੋਕੇ ਕੇ.ਕੇ.ਸ਼ਰਮਾ ਨੇ ਬੋਲਦਿਆਂ ਕਿਹਾ ਕਿ ਪੀ.ਆਰ.ਟੀ.ਸੀ. ਦੇ ਤਰੱਕੀ ਲਈ ਸਾਰੇ ਹੀ ਅਧਿਕਾਰੀ ਅਤੇ ਕਰਮਚਾਰੀ ਮਿਹਨਤ ਅਤੇ ਲਗਨ ਕੰਮ ਕਰਨਗੇ ਅਤੇ ਰੋਡਵੇਜ਼ ਕਾਰਪੋਰੇਸ਼ਨ ਦੀ ਸਲਾਨਾ ਆਮਦਨ ਨੂੰ ਵਧਾ ਕੇ ਫਿਰ ਤੋਂ ਤਰੱਕੀਆਂ ਤੇ ਲਿਜਾਇਆ ਜਾਵੇਗਾ। ਇਸ ਮੌਕੇ ਹਨੀ ਆਨੰਦ ਨੇ ਕਿਹਾ ਕਿ ਇਕ ਤਜਰਬੇਕਾਰ ਅਤੇ ਰਾਜਨੀਤੀ ਦੀ ਸਹੀ ਪਰਖ ਰੱਖਣ ਵਾਲੇ ਆਗੂ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪ੍ਰਨੀਤ ਕੌਰ ਨੇ ਇਸ ਅਹਿਮ ਅਹੁਦੇ ਤੇ ਬਿਰਾਜਮਾਨ ਕੀਤਾ ਹੈ। ਇਸ ਮੌਕੇ ਜਸਪਾਲ ਰਾਜ ਜਿੰਦਲ, ਦਰਸ਼ਨ ਸਿੰਘ ਮਾਨ, ਜਸ਼ਨਪ੍ਰੀਤ ਸਿੰਘ, ਜੱਸੀ, ਰੋਹਿਤ, ਡਿੰਪਲ, ਬੋਬੀ ਅਤੇ ਜਸਵਿੰਦਰ ਜੁਲਕਾ ਆਦਿ ਮੌਕੇ ਤੇ ਹਾਜ਼ਰ ਸਨ।

No comments:

Post Top Ad

Your Ad Spot