ਕਣਕ ਦੀ ਰਹਿੰਦ-ਖੂੰਹਦ ਖੇਤਾਂ ਵਿਚ ਹੀ ਵਾਹੁਣ ਲੱਗੇ ਬਹੁਗਿਣਤੀ ਕਿਸਾਨ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Tuesday, 2 May 2017

ਕਣਕ ਦੀ ਰਹਿੰਦ-ਖੂੰਹਦ ਖੇਤਾਂ ਵਿਚ ਹੀ ਵਾਹੁਣ ਲੱਗੇ ਬਹੁਗਿਣਤੀ ਕਿਸਾਨ

ਜਲਾਲਾਬਾਦ, 2 ਮਈ (ਬਬਲੂ ਨਾਗਪਾਲ): ਨੈਸ਼ਨਲ ਗਰੀਨ ਟ੍ਰਿਬਿਨਲ ਵਲੋਂ ਵਾਤਾਵਰਨ ਪ੍ਰੇਮੀਆਂ ਦੀ ਮੰਗ ਤੇ ਫਸਲਾਂ ਦੀ ਰਹਿੰਦ-ਖੂੰਹਦ ਯਾਨੀ ਕਣਕ ਦਾ ਨਾੜ ਅਤੇ ਝੋਨੇ ਦੀ ਪਰਾਲੀ ਸਾੜਨ ਤੇ ਲਗਾਈ ਗਈ ਪਾਬੰਦੀ ਕਾਰਨ ਅਤੇ ਕਿਸਾਨਾਂ ਵਲੋਂ ਇਸ ਫੈਸਲੇ ਤੇ ਫੁੱਲ ਚੜਾਉਂਦਿਆਂ ਕਣਕ ਦੀ ਕਟਾਈ ਤੋਂ ਬਾਅਦ ਨਾੜ ਦੀ ਤੂੜੀ ਬਣਾਉਣ ਉਪਰੰਤ ਬਾਕੀ ਰਹਿੰਦ-ਖੂੰਹਦ ਨੂੰ ਬਿਨਾਂ ਅੱਗ ਲਗਾਏ ਖੇਤਾਂ ਵਿਚ ਵਾਹ ਦਿੱਤੇ ਜਾਣ ਕਾਰਨ ਮਨੁੱਖੀ ਜੀਵਾਂ ਨੂੰ ਪ੍ਰਦੂਸ਼ਣ ਤੋਂ ਮੁਕਤੀ ਮਿਲਣ ਦੀ ਆਸ ਬੱਝ ਗਈ ਹੈ। ਗਰੀਨ ਟ੍ਰਿਬਿਊਨਲ ਵਲੋਂ ਫਸਲਾਂ ਦੀ ਰਹਿੰਦ-ਖੂੰਹਦ ਸਾੜਨ ਤੇ ਕਿਸਾਨਾਂ ਨੂੰ ਜੁਰਮਾਨੇ ਲਗਾਏ ਜਾਣ ਦੇ ਕੀਤੇ ਗਏ ਫੈਸਲੇ ਤੋਂ ਬਾਅਦ ਸੋਚਾਂ ਵਿਚ ਪਏ ਕਿਸਾਨ ਵਰਗ ਵਿੱਚੋਂ ਸਮਝਦਾਰ ਤੇ ਵਾਤਾਵਰਨ ਨਾਲ ਪ੍ਰੇਮ ਰੱਖਣ ਵਾਲੇ ਬਹੁ ਗਿਣਤੀ ਕਿਸਾਨਾਂ ਨੇ ਕਣਕ ਦੇ ਨਾੜ ਨੂੰ ਖੇਤਾਂ ਵਿਚ ਤਵੀਆਂ ਰਾਹੀ ਵਾਹੁਣਾ ਸ਼ੁਰੂ ਕਰ ਦਿੱਤਾ ਹੈ। ਪਿੰਡ ਚੱਕ ਸਿੰਘੇ ਵਾਲਾ ਸੈਣੀਆਂ ਵਿਖੇ ਕਿਸਾਨ ਸੁਖਵੰਤ ਸਿੰਘ ਜਿਸ ਨੇ ਕਿ ਆਪਣੇ 22 ਏਕੜ ਖੇਤ ਵਿਚਲੇ ਨਾੜ ਨੂੰ ਤਵੀਆਂ ਨਾਲ ਵਾਹ ਕੇ ਜ਼ਮੀਨ ਵਿਚ ਮਰਜ਼ ਕਰ ਦਿੱਤਾ ਹੈ। ਕਿਸਾਨ ਸੁਖਵੰਤ ਸਿੰਘ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਕਣਕ ਦੇ ਨਾੜ ਨੂੰ ਜ਼ਮੀਨ ਵਿਚ ਮਰਜ਼ ਕਰਨ ਲਈ ਡੀਜਲ ਦਾ ਖ਼ਰਚ ਭਾਵੇਂ ਵੱਧ ਆਉਂਦਾ ਹੈ, ਪ੍ਰੰਤੂ ਇਹ ਕੰਮ ਨਾ-ਮੁਮਕਿਨ ਨਹੀਂ ਹੈ। ਉਨਾਂ ਕਿਹਾ ਕਿ ਹੁਣ ਕਿਸੇ ਵੀ ਕਿਸਾਨ ਦੇ ਖੇਤ ਵਿਚ ਅੱਗ ਲੱਗੀ ਦਿਖਾਈ ਨਹੀਂ ਦਿੰਦੀ ਅਤੇ ਤਕਰੀਬਨ ਸਾਰੇ ਹੀ ਕਿਸਾਨ ਬਿਨਾਂ ਅੱਗ ਲਗਾਏ ਨਾੜ ਖੇਤਾਂ ਵਿਚ ਵਾਹੁਣ ਦਾ ਮਨ ਬਣਾ ਚੁੱਕੇ ਹਨ। ਉਹਨਾਂ ਨੇ ਕਿਹਾ ਕਿ ਇਸ ਨਾਲ ਜਿੱਥੇ ਵਾਤਾਵਰਨ ਗੰਧਲਾ ਹੋਣ ਤੋਂ ਬਚੇਗਾ, ਉਥੇ ਜ਼ਮੀਨ ਦੀ ਉਪਜਾਊ ਸ਼ਕਤੀ ਵੀ ਵਧੇਗੀ।

No comments:

Post Top Ad

Your Ad Spot