ਮਜ਼ਦੂਰ ਦਿਵਸ ਦੇ ਮੋਕੇ 'ਤੇ ਲਗਾਇਆ ਗਿਆ ਸੈਮੀਨਾਰ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Monday, 1 May 2017

ਮਜ਼ਦੂਰ ਦਿਵਸ ਦੇ ਮੋਕੇ 'ਤੇ ਲਗਾਇਆ ਗਿਆ ਸੈਮੀਨਾਰ

ਸੈਮੀਨਾਰ ਦੇ ਦੌਰਾਨ ਹਾਜਰ ਐਡਵੋਕੇਟ ਭਾਰਤ ਛਾਬੜਾ, ਮਜ਼ਦੂਰ ਅਤੇ ਹੋਰ
ਜਲਾਲਾਬਾਦ, 01 ਮਈ (ਬਬਲੂ ਨਾਗਪਾਲ)-ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਿਟੀ ਫਾਜ਼ਿਲਕਾ ਦੇ ਚੇਅਰਮੈਨ ਤੇ ਅਡੀਸ਼ਨਲ ਜ਼ਿਲਾ ਜੱਜ ਸ਼੍ਰੀ ਲਛਮਣ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਅਤੇ ਸੀ.ਜੀ.ਐਮ ਤੇ ਅਥਾਰਿਟੀ ਦੇ ਸਕੱਤਰ ਸ਼੍ਰੀ ਕੇ.ਕੇ ਬਾਂਸਲ ਦੀ ਯੋਗ ਅਗਵਾਈ ਹੇਠ ਇੱਕ ਮਈ ਮਜ਼ਦੂਰ ਦਿਵਸ ਦੇ ਮੋਕੇ 'ਤੇ ਸੈਮੀਨਾਰ ਆਯੋਜਿਤ ਕੀਤਾ ਗਿਆ। ਇਸ ਸੈਮੀਨਾਰ ਵਿੱਚ ਬਾਬਾ ਵਿਸ਼ਵਕਰਮਾ ਜੀ ਕਾਰ ਪੇਂਟਰ ਅਤੇ ਪੇਂਟਰ ਯੂਨੀਅਨ ਦੇ ਮੈਂਬਰਾ ਅਤੇ ਮਜ਼ਦੂਰਾਂ ਨੇ ਸ਼ਿਰਕਤ ਕੀਤੀ। ਇਸ ਮੋਕੇ ਤੇ ਕਾਨੂੰਨੀ ਸੇਵਾਵਾਂ ਅਥਾਰਿਟੀ ਦੇ ਪੈਨਲ ਵਕੀਲ ਭਾਰਤ ਛਾਬੜਾ ਨੇ ਹਾਜਰ ਮਜ਼ਦੂਰ ਵਰਗ ਨੂੰ ਉਨਾਂ ਦੇ ਅਧਿਕਾਰ ਅਤੇ ਸਰਕਾਰ ਵੱਲੋਂ ਉਨਾਂ ਦੀ ਭਲਾਈ ਦੇ ਲਈ ਚਲਾਈ ਜਾ ਰਹੀਆਂ ਸਕੀਮਾਂ ਸੰਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਇਸ ਦੇ ਨਾਲ ਹੀ ਪੀ.ਐਲ.ਵੀ ਹਰੀਸ਼ ਕੁਮਾਰ ਨੇ ਵੀ ਸਰਕਾਰ ਦੀਆਂ ਵੱਖ ਵੱਖ ਸਕੀਮਾਂ ਸੰਬੰਧੀ ਸੈਮੀਨਾਰ ਵਿੱਚ ਮੌਜੂਦ ਮਜ਼ਦੂਰਾਂ ਨੂੰ ਜਾਣਕਾਰੀ ਦਿੱਤੀ। ਇਸ ਮੋਕੇ ਤੇ ਕਾਰ ਪੇਂਟਰ ਯੂਨੀਅਨ ਪ੍ਰਧਾਨ ਹਰਭਜਨ ਸਿੰਘ, ਪੇਂਟਰ ਯੂਨੀਅਨ ਪ੍ਰਧਾਨ ਰਾਮ ਲਾਲ, ਅਮਰੀਕ ਸਿੰਘ, ਗੁਰਬਖ਼ਸ਼ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਮਜ਼ਦੂਰ ਮੌਜੂਦ ਸਨ।

No comments:

Post Top Ad

Your Ad Spot