ਟਰਾਸਪੋਰਟ ਕੰਪਨੀ ਸੰਚਾਲਕਾਂ ਦੀ ਮੀਟਿੰਗ ਹੋਈ ਸਪੰਨ ੳਮ ਪ੍ਰਕਾਸ਼ (ਗਿਲੋਹਤਰਾ) ਸਰਵਸਮੰਤੀ ਨਾਲ ਪ੍ਰਧਾਨ ਬਣੇ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Thursday, 18 May 2017

ਟਰਾਸਪੋਰਟ ਕੰਪਨੀ ਸੰਚਾਲਕਾਂ ਦੀ ਮੀਟਿੰਗ ਹੋਈ ਸਪੰਨ ੳਮ ਪ੍ਰਕਾਸ਼ (ਗਿਲੋਹਤਰਾ) ਸਰਵਸਮੰਤੀ ਨਾਲ ਪ੍ਰਧਾਨ ਬਣੇ

ਜਲਾਲਾਬਾਦ, 18 ਮਈ(ਬੰਟੀ/ਨਿਖੰਜ)- ਟਰਾਸਪੋਰਟ ਕੰਪਨੀ ਸੰਚਾਲਕਾਂ ਦੀ ਇਕ ਭਰਵੀਂ ਮੀਟਿੰਗ ਅਰਾਈਆ ਵਾਲਾ ਰੋਡ ਵਿਖੇ ਬੈਸਟ ਪੰਜਾਬ  ਟਰਾਸਪੋਰਟ ਕੰਪਨੀ ਦੇ ਦਫਤਰ ਵਿਖੇ ਮੀਟਿੰਗ ਹੋਈ। ਇਸ ਮੀਟਿੰਗ ਵਿੱਚ ਪੁੱਜੇ ਜਲਾਲਾਬਾਦ ਦੇ ਸਮੂਹ ਟਰਾਸਪੋਰਟਾਂ ਨੇ ਆਪਣੇ ਆਪਣੇ ਵਿਚਾਰ ਪੇਸ਼ ਕੀਤੇ ਅਤੇ ਸਰਵਸਮੰਤੀ ਨਾਲ ੳਮ ਪ੍ਰਕਾਸ਼ ਗਿਲੋਹਤਰਾ ਨੂੰ ਟਰਾਸਪੋਰਟ ਕੰਪਨੀਆਂ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸ ਮੌਕੇ ੳਮ ਪ੍ਰਕਾਸ਼ ਗਿਲੋਹਤਰਾ ਨੂੰ ਪ੍ਰਧਾਨ, ਸ਼ਾਮ ਲਾਲ ਕੰਬੋਜ ਵਾਇਸ ਪ੍ਰਧਾਨ, ਮਹਿੰਦਰ ਸਿੰਘ ਮੈਂਬਰ, ਜਗਜੀਤ ਸਿੰਘ ਜੱਗਾ, ਕੇਵਲ ਕ੍ਰਿਸ਼ਨ ਮੈਂਬਰ ਨਿਯੁਕਤ ਕੀਤਾ ਗਿਆ। ਇਸ ਮੌਕੇ ਨਵੇਂ ਬਣੇ ਪ੍ਰਧਾਨ ੳਮ ਪ੍ਰਕਾਸ਼ ਗਿਲੋਹਤਰਾ ਨੇ ਕਿਹਾ ਟਰਾਸਪੋਰਟ ਸੰਚਾਲਕਾਂ ਵੱਲੋਂ ਦਿੱਤੀ ਗਈ ਜੁੰਮੇਵਾਰੀ ਨੂੰ ਉਹ ਤਨਦੇਹੀ ਨਾਲ ਨਿਭਾਉਂਣਗੇ ਅਤੇ ਕਿਸੇ ਵੀ ਟਰਾਸਪੋਰਟ ਕੋਈ ਮੁਸ਼ਿਕਲ ਨਹੀ ਆਉਂਣ ਦਿੱਤੀ ਜਾਵੇਗੀ ਅਤੇ ਇਸਦੇ ਨਾਲ ਹੀ ਟਰਾਸਪੋਰਟ ਟਰੱਕ ਯੂਨੀਅਨ ਦੇ ਨਾਲ  ਮੋਢੇ ਨਾਲ ਜੋੜ ਕੇ ਚੱਲੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਰਿੰਕਲ ਕੁਮਾਰ, ਰਾਕੇਸ਼ ਕੁਮਾਰ, ਰੋਹਿਤ ਕੁਮਾਰ, ਦੇਸ ਰਾਜ, ਸੋਨੂੰ, ਜੋਗਾ ਸਿੰਘ, ਸੋਨੂੰ, ਵਿਨੇ ਕੁਮਾਰ, ਅਜੈ ਕੁਮਾਰ ਆਦਿ ਹਾਜ਼ਰ ਸਨ।

No comments:

Post Top Ad

Your Ad Spot