ਟਰੱਕ ਯੂਨੀਅਨ ਪ੍ਰਧਾਨ ਗੋਲਡੀ ਕੰਬੋਜ ਨੂੰ ਰਾਈਸ ਮਿੱਲਰ ਐਸੋਸੀਏਸ਼ਨ ਜਲਾਲਾਬਾਦ ਦਾ ਮਿਲਿਆ ਸਮਰਥਨ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Monday, 1 May 2017

ਟਰੱਕ ਯੂਨੀਅਨ ਪ੍ਰਧਾਨ ਗੋਲਡੀ ਕੰਬੋਜ ਨੂੰ ਰਾਈਸ ਮਿੱਲਰ ਐਸੋਸੀਏਸ਼ਨ ਜਲਾਲਾਬਾਦ ਦਾ ਮਿਲਿਆ ਸਮਰਥਨ

ਰਾਈਸ ਮਿੱਲਰਜ਼ ਨੂੰ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਪੇਸ਼ ਨਹੀਂ ਆਉਣ ਦੇਵਾਂਗੇ: ਗੋਲਡੀ ਕੰਬੋਜ
ਜਲਾਲਾਬਾਦ, 1 ਮਈ (ਬਬਲੂ ਨਾਗਪਾਲ)- ਪਿਛਲੇ ਕਰੀਬ 1 ਮਹੀਨੇਂ ਤੋਂ ਜਲਾਲਾਬਾਦ ਟਰੱਕ ਯੂਨੀਅਨ ਦੀ ਬੜੇ ਹੀ ਸੁਚੱਜੇ ਢੰਗ ਨਾਲ ਪ੍ਰਧਾਨਗੀ ਕਰ ਰਹੇ ਗੋਲਡੀ ਕੰਬੋਜ ਨੂੰ ਰਾਈਸ ਮਿੱਲਰਜ਼ ਐਸੋਸੀਏਸ਼ਨ ਜਲਾਲਾਬਾਦ ਨੇ ਆਪਣਾ ਸਮਰਥਨ ਦਿੰਦੇ ਹੋਏ ਨਾ ਸਿਰਫ ਗੋਲਡੀ ਕੰਬੋਜ ਦੀ ਚੰਗੀ ਕਾਰਗੁਜ਼ਾਰੀ ਦੀ ਸ਼ਲਾਘਾ ਕੀਤੀ ਬਲਕਿ ਉਨ੍ਹਾਂ ਨੂੰ ਪੂਰਨ ਸਹਿਯੋਗ ਦੇਣ ਦਾ ਵੀ ਵਾਅਦਾ ਕੀਤਾ। ਇਸ ਮੌਕੇ ਇਕੱਠੇ ਹੋਏ ਯੂਨੀਅਨ ਦੇ ਅਹੁਦੇਦਾਰਾਂ ਤੇ ਮੈਂਬਰਾਂ ਜਿਨ੍ਹਾਂ ਵਿੱਚ ਸ਼੍ਰੀ ਮੁਕੇਸ਼ ਮਿੱਢਾ, ਸ਼੍ਰੀ ਅਸ਼ਵਨੀ ਸਿਡਾਨਾ, ਰਜਿੰਦਰ ਘੀਕ, ਰਾਕੇਸ਼ ਮਿੱਢਾ, ਅਮਿਤ ਜਿੰਦਲ, ਸੋਨੂੰ ਵਧਵਾ, ਅਸ਼ੋਕ ਗਿਰਧਰ, ਵਰੁਣ ਛਾਬੜਾ, ਰਮਨ ਸਿਡਾਨਾ ਆਦਿ ਸ਼ਾਮਿਲ ਸਨ, ਨੇ ਗੋਲਡੀ ਕੰਬੋਜ ਦਾ ਮੂੰਹ ਮਿੱਠਾ ਕਰਵਾਇਆ ਅਤੇ ਉਨ੍ਹਾਂ ਨੂੰ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਵਿਸ਼ਵਾਸ ਦਿਵਾਇਆ। ਇਸ ਮੌਕੇ ਟਰੱਕ ਯੂਨੀਅਨ ਪ੍ਰਧਾਨ ਗੋਲਡੀ ਕੰਬੋਜ ਨੇ ਕਿਹਾ ਕਿ ਟਰੱਕ ਯੂਨੀਅਨ ਦੀ ਪ੍ਰਧਾਨਗੀ ਨੂੰ ਉਹ ਇਕ ਸੇਵਾ ਸਮਝ ਕੇ ਕਰ ਰਹੇ ਹਨ ਅਤੇ ਮੇਰੀ ਕੋਸ਼ਿਸ਼ ਹੈ ਕਿ ਇਸ ਯੂਨੀਅਨ ਨਾਲ ਜੁੜਿਆ ਹਰੇਕ ਵਰਗ ਲਾਭ ਪ੍ਰਾਪਤ ਕਰੇ ਅਤੇ ਆਪਣੇ ਕੰਮ ਨੂੰ ਸਮੂਥ ਚੱਲਦਾ ਵੇਖੇ। ਸ਼੍ਰੀ ਗੋਲਡੀ ਕੰਬੋਜ ਨੇ ਰਾਈਸ ਮਿੱਲਰਜ਼ ਐਸੋਸੀਏਸ਼ਨ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਹ ਕਿਸੇ ਵੀ ਤਰ੍ਹਾਂ ਦੀ ਕੋਈ ਮੁਸ਼ਕਲ ਰਾਈਸ ਮਿੱਲਰਾਂ ਨੂੰ ਨਹੀਂ ਆਉਣ ਦੇਣਗੇ। ਇਸ ਮੌਕੇ ਬਗਨ ਹਾਂਡਾ, ਪਰਮਜੀਤ ਸਿੰਘ, ਦੀਪੂ ਕੰਬੋਜ, ਲੱਕੀ ਬਜਾਜ ਵੀ ਮੂਜੁਦ ਸਨ।

No comments:

Post Top Ad

Your Ad Spot