ਪੀ. ਸੀ. ਐਮ. ਡੀ. ਕਾਲਜ ਫਾਰ ਵਿਮਨ ਵਲੋਂ ਪੰਜਾਬੀ ਪੀਪਲ ਵੈਲਫੇਅਰ ਆਰਗੇਨਾਈਜੇਸ਼ਨ ਦੇ ਸਹਿਯੋਗ ਨਾਲ ਨੈਤਿਕ ਸਿੱਖਿਆ ਪ੍ਰਤੀਯੋਗਤਾ ਕਰਵਾਈ ਗਈ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Saturday, 6 May 2017

ਪੀ. ਸੀ. ਐਮ. ਡੀ. ਕਾਲਜ ਫਾਰ ਵਿਮਨ ਵਲੋਂ ਪੰਜਾਬੀ ਪੀਪਲ ਵੈਲਫੇਅਰ ਆਰਗੇਨਾਈਜੇਸ਼ਨ ਦੇ ਸਹਿਯੋਗ ਨਾਲ ਨੈਤਿਕ ਸਿੱਖਿਆ ਪ੍ਰਤੀਯੋਗਤਾ ਕਰਵਾਈ ਗਈ

ਜਲੰਧਰ 6 ਮਈ (ਜਸਵਿੰਦਰ ਆਜ਼ਾਦ)- ਪੀ. ਸੀ. ਐਮ. ਡੀ. ਕਾਲਜ ਫਾਰ ਵਿਮਨ, ਜਲੰਧਰ ਵਲੋਂ ਪੰਜਾਬੀ ਪੀਪਲ ਵੈਲਫੇਅਰ ਆਰਗੇਨਾਈਜੇਸ਼ਨ, ਪਟਿਆਲਾ ਦੇ ਸਹਿਯੋਗ ਨਾਲ ਇਕ ਨੈਤਿਕ ਸਿੱਖਿਆ ਪ੍ਰਤੀਯੋਗਤਾ ਕਰਵਾਈ ਗਈ। ਜਿਸ ਵਿਚ ਸਾਰੀਆਂ ਸਟਰੀਮਜ ਦੇ ਲਗਭਗ 80 ਵਿਦਿਆਰਥੀਆਂ  ਨੇ ਹਿਸਾ ਲਿਆ। ਗੁਰੂ ਨਾਨਕ ਸਟਡੀ ਸੈਂਟਰ ਦੇ ਕੋ-ਆਰਡੀਨੇਟਰ ਐਸੋਸੀਏਟ ਪ੍ਰੋ. ਦਵਿੰਦਰ ਜੋਹਲ (ਮੁਖੀ, ਪੰਜਾਬੀ ਵਿਭਾਗ), ਪ੍ਰੋ. ਸੁਰਿੰਦਰ ਨਰੂਲਾ. ਡਾ. ਹਰਕਮਲ ਕੋਰ ਨੇ ਸਮੇਂ ਸਮੇਂ ਤੇ ਨੈਤਿਕ ਸਿੱਖਿਆ ਨਾਲ ਸੰਬੰਧਤ ਲੈਕਚਰ ਦਿੱਤੇ। ਇਸ ਪ੍ਰਤੀਯੋਗਿਤਾ ਵਿਚ ਬੀ. ਕਾਮ ਸਮੈਸਟਰ ਛੇਵੇਂ ਦੀ ਵਿਦਿਆਰਥਣ ਕੁਮਾਰੀ ਰਜਨੀ ਨੇ 2100 ਰੁਪਏ ਦਾ ਪਹਿਲਾ ਇਨਾਮ ਹਾਸਿਲ ਕੀਤਾ। ਬੀ.ਏ ਸਮੈਸਟਰ ਛੇਵੇਂ ਦੀ ਕੁਮਾਰੀ ਨੀਤੂ ਸਿੰਘ ਨੇ 1500 ਰੁਪਏ ਦੂਜਾ ਅਤੇ ਬੀ. ਏ. ਸਮੈਸਟਰ ਛੇਵੇਂ ਦੀ ਕੁਮਾਰੀ ਦੀਕਸ਼ਾ ਨੇ 1100 ਰੁਪਏ ਦਾ ਤੀਜਾ ਇਨਾਮ ਪ੍ਰਾਪਤ ਕੀਤਾ। ਪ੍ਰਿੰਸੀਪਲ ਮੈਡਮ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ।

No comments:

Post Top Ad

Your Ad Spot