ਫਲਾਈਓਵਰ ਹੇਠ ਨਜਾਇਜ਼ ਕਬਜ਼ਿਆਂ ਕਾਰਨ ਆਵਾਜਾਈ ਠੱਪ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Monday, 1 May 2017

ਫਲਾਈਓਵਰ ਹੇਠ ਨਜਾਇਜ਼ ਕਬਜ਼ਿਆਂ ਕਾਰਨ ਆਵਾਜਾਈ ਠੱਪ

ਜਲਾਲਾਬਾਦ, 1 ਮਈ(ਬਬਲੂ ਨਾਗਪਾਲ):  ਫ਼ਾਜ਼ਿਲਕਾ ਫਿਰੋਜ਼ਪੁਰ ਰੇਲਵੇ ਟਰੈਕ ਤੇ ਬਣੇ ਓਵਰ ਬ੍ਰਿਜ ਹੇਠ ਕੀਤੇ ਨਜਾਇਜ਼ ਕਬਜ਼ਿਆਂ ਤੋਂ ਲੋਕ ਡਾਢੇ ਪਰੇਸ਼ਾਨ ਹਨ। ਕਈ ਦੁਕਾਨਦਾਰਾਂ ਵੱਲੋਂ ਫ਼ਲਾਈ ਓਵਰ ਹੇਠ ਆਪਣੀ ਦੁਕਾਨਦਾਰੀ ਚਲਾਈ ਜਾ ਰਹੀ ਹੈ ਅਤੇ ਕੁਝ ਦੁਕਾਨਦਾਰਾਂ ਵੱਲੋਂ ਭਾਰੀ ਸਮਾਨ ਸੁੱਟ ਕੇ ਆਵਾਜਾਈ 'ਚ ਵਿਘਨ ਪਾਇਆ ਹੋਇਆ ਹੈ, ਇਸ ਨਾਲ ਆਏ ਦਿਨ ਕੋਈ ਨਾ ਕੋਈ ਹਾਦਸਾ ਇੱਥੇ ਵਾਪਰ ਰਿਹਾ ਹੈ। ਜ਼ਿਲਾ ਪ੍ਰਸ਼ਾਸਨ ਦੀ ਅਣਦੇਖੀ ਦੇ ਚੱਲਦਿਆਂ ਲੋਕਾਂ ਵਿਚ ਇਸ ਖਿਲਾਫ ਰੋਸ ਦੇਖਣ ਨੂੰ ਮਿਲ ਰਿਹਾ ਹੈ ਅਤੇ ਲੋਕਾਂ ਦਾ ਕਹਿਣਾ ਹੈ ਕਿ ਦੁਕਾਨਦਾਰਾਂ ਵੱਲੋਂ ਕੀਤੇ ਗਏ ਕਬਜ਼ਿਆਂ ਦੇ ਕਾਰਨ ਉਨਾਂ ਨੂੰ ਇੱਥੋਂ ਲੰਘਣ ਵਿਚ ਭਾਰੀ ਪਰੇਸ਼ਾਨੀ ਹੁੰਦੀ ਹੈ। ਉਨਾਂ ਦੱਸਿਆ ਕਿ ਕਈ ਦੁਕਾਨਦਾਰਾਂ ਨੇ ਆਪਣੀ ਦੁਕਾਨ ਤੋਂ ਕੰਮ ਛੱਡ ਕੇ ਇਸ ਫਲਾਈ ਓਵਰ ਦੇ ਹੇਠਾਂ ਆਪਣੇ ਅੱਡੇ ਲਗਾਏ ਰਹੇ ਹਨ ਅਤੇ ਦੁਕਾਨ ਦਾ ਸਾਰਾ ਕੰਮ ਇਸੇ ਜਗਾ ਕਰਦੇ ਹਨ। ਉਨਾਂ ਦੱਸਿਆ ਕਿ ਫ਼ਾਜ਼ਿਲਕਾ ਸ਼ਹਿਰ ਵਿਚ ਬੱਸ ਅੱਡਾ ਹੋਣ ਕਾਰਨ ਰੋਜ਼ਾਨਾਂ ਹੀ ਇਸ ਫਲਾਈ ਓਵਰ ਦੇ ਥਲੋਂ ਬੱਸਾਂ ਗੁਜਰਦੀਆਂ ਹਨ। ਇਸ ਸੜਕ ਨੂੰ ਜੋੜਨ ਲਈ ਕਈ ਮੁਹੱਲੇ ਦੀਆਂ ਗਲੀਆਂ ਵੀ ਨਿਕਲਦੀਆਂ ਹਨ, ਜਿੱਥੋਂ ਰੋਜ਼ਾਨਾ ਸੈਂਕੜੇ ਵਾਹਨ ਮੁਹੱਲਿਆਂ ਵਿਚੋਂ ਨਿਕਲ ਕੇ ਮੁੱਖ ਸੜਕ 'ਤੇ ਆਉਂਦੇ ਹਨ, ਇਸ ਅੜਿੱਕੇ ਕਾਰਨ ਕਈ ਹਾਦਸੇ ਵਾਪਰ ਚੁੱਕੇ ਹਨ। ਉਨਾਂ ਦੱਸਿਆ ਕਿ ਜੇਕਰ ਦੁਕਾਨਦਾਰਾਂ ਨੂੰ ਇਸ ਸਬੰਧੀ ਕੁਝ ਕਿਹਾ ਜਾਂਦਾ ਹੈ ਤਾਂ ਉਹ ਇਕ ਨਹੀਂ ਸੁਣਦੇ। ਉਨਾਂ ਜ਼ਿਲਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਫ਼ਲਾਈ ਓਵਰ ਹੇਠ ਹੋਏ ਨਜਾਇਜ਼ ਕਬਜ਼ੇ ਹਟਾਏ ਜਾਣ ਤੇ ਆਵਾਜਾਈ ਸੁਖਾਲੀ ਕੀਤੀ ਜਾਵੇ।

No comments:

Post Top Ad

Your Ad Spot