ਆਂਗਣਵਾੜੀ ਸੈਂਟਰਾਂ ਨੂੰ ਗਰਮੀ ਦੀਆਂ ਛੁੱਟੀਆ ਪ੍ਰਾਇਮਰੀ ਸਕੂਲਾਂ ਦੀ ਤਰਾਂ ਕੀਤੀਆ ਜਾਣ-ਸਰੋਜ ਛੱਪੜੀਵਾਲਾ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Thursday, 18 May 2017

ਆਂਗਣਵਾੜੀ ਸੈਂਟਰਾਂ ਨੂੰ ਗਰਮੀ ਦੀਆਂ ਛੁੱਟੀਆ ਪ੍ਰਾਇਮਰੀ ਸਕੂਲਾਂ ਦੀ ਤਰਾਂ ਕੀਤੀਆ ਜਾਣ-ਸਰੋਜ ਛੱਪੜੀਵਾਲਾ

ਜਲਾਲਾਬਾਦ 18 ਮਈ (ਬੰਟੀ/ਨਿਖੰਜ)- ਆਲ ਇੰਡੀਆ ਆਂਗਣਵਾੜੀ ਵਰਕਰਜ਼ /ਹੈਲਪਰਜ਼ ਯੂਨੀਅਨ (ਏਟਕ ) ਜੰਥੇਬੰਦੀ ਨੇ ਇਕ ਪ੍ਰਸ ਨੋਟ ਜਾਰੀ ਕਰਦੇ ਹੋਏ ਕਿਹਾ ਕਿ ਆਂਗਣਵਾਨਂ ਸੈਂਟਰਾਂ ਨੂੰ ਹਮੇਸ਼ਾ 15 ਜੂਨ ਨੂੰ ਛੁੱਟੀਆਂ ਹੁੰਦੀ ਹਨ। ਪਰ ਜਦ ਕਿ ਪ੍ਰਾਇਮਰੀ ਸਕੂਲਾਂ ਨੂੰ ਪਹਿਲਾ ਛੁੱਟੀਆਂ ਹੋ ਜਾਂਦੀਆ ਹਨ। ਉਨਾਂ ਕਿਹਾ ਕਿ ਇਨਾਂ ਆਂਗਣਵਾੜੀ ਸੈਂਟਰਾਂ ਵਿੱਚ ਬਿਲਕੁੱਲ ਹੀ ਛੋਟੋ ਬੱਚੇ ਹੁੰਦੇ ਹਨ ਅਤੇ ਵਾਰ ਵਾਰ ਜਥੇਬੰਦੀ ਵੱਲੋਂ ਸਰਕਾਰ ਕੋਲੋਂ ਮੰਗ ਕਰਨ 'ਤੇ ਆਂਗਣਵਾੜੀ ਸੈਟਰਾਂ ਨੂੰ ਵੀ ਪ੍ਰਾਇਮਰੀ ਸਕੂਲਾਂ ਦੇ ਮੁਤਾਬਿਕ ਹੀ ਛੁੱਟੀਆਂ ਕੀਤੀਆ ਜਾਣ। ਪਰ ਹਰ ਵਾਰ ਇਹ ਕਿਹਾ ਜਾਂਦਾ ਹੈ ਕਿ ਹੈ ਕਿ ਸੁਪਰੀਮ ਕੋਰਟ ਦੀਆਂ ਹਦਾਇਤਾਂ ਅਨੁਸਾਰ 300 ਦਿਨ ਲਾਭਪਾਤਰੀਆਂ ਨੂੰ ਫੀਡ ਦੇਣ ਹੁੰਦੀ ਹੈ ਅਤੇ ਇਸਦੇ ਕਾਰਨ ਛੁੱਟੀਆਂ ਨਹੀ ਕੀਤੀਆ ਜਾ ਸਕਦੀਆਂ । ਜਥੇਬੰਦੀ ਦੇ ਆਗੂ ਸੂਬਾ ਪ੍ਰਧਾਨ ਸਰੋਜ ਛੱਪੜੀ ਵਾਲਾ ਨੇ ਕਿਹਾ ਕਿ ਜੋ ਛੁੱਟੀਆਂ 15 ਦਿਨ ਦਿੱਤੀਆ ਜਾਂਦੀ ਅਤੇ ਉਨਾਂ ਛੁੱਟੀਆ ਵਿੱਚ ਰਾਸ਼ਣ ਕੈਰੀਹੋਮ ਦਿੱਤਾ ਜਾਂਦਾ ਹੈ ਅਤੇ ਵੱਧ ਛੁੱਟੀਆ ਵਿੱਚ ਵੀ ਕੈਰੀਹੋਮ ਰਾਸ਼ਨ ਦਿੱਤਾ ਜਾ ਸਕਦਾ ਹੈ। ਉਨਾਂ ਕਿਹਾ ਕਿ ਬੱਚੇ ਛੋਟਿਆ ਨੂੰ ਗਰਮੀ ਤੋਂਂ ਬਚਾਉਂਣਾ ਬਹੁਤ ਜਰੂਰੀ ਹੈ ਤੇ ਪ੍ਰਾਇਮਰੀ ਸਕੂਲਾਂ ਦੇ ਟਾਈਮ ਵਿੱਚ ਵੀ ਤਬਦੀਲੀ ਹੋ ਚੁੱਕੀ ਹੈ। ਪਰ ਹੈਰਾਨੀਜਨਕ ਗੱਲ ਇਹ ਹੈ ਕਿ  ਆਂਗਣਵਾੜੀ ਸੈਂਟਰਾਂ ਵਿੱਚ ਗਰਮੀ ਨੂੰ ਦੇਖਦੇ ਹੋਏ ਕੋਈ ਤਬਦੀਲੀ ਨਹੀ ਕੀਤੀ ਗਈ। ਉਨਾਂ ਕਿਹਾ ਕਿ ਸਮੇਂ ਦੀ ਤਬਦੀਲੀ ਕੀਤੀ ਜਾਵੇ ਤੇ ਛੁੱਟਿਆ ਪ੍ਰਾਇਮਰੀ ਸਕੂਲਾਂ ਦੀ ਤਰਾਂ ਕੀਤੀਆ। ਇਸ ਮੌਕੇ ਜ਼ਿਲਾ ਪ੍ਰਧਾਨ ਵੀਰਾ ਖੰਨਾ , ਵਿੱਤ ਸਕੱਤਰ  ਕ੍ਰਿਸ਼ਨਾਂ ਬਸਤੀ  ਭੁੰਮਣ ਸ਼ਾਹ, ਮੀਤ ਪ੍ਰਧਾਨ ਕੈਲਾਸ਼ ਛੱਪੜੀਵਾਲਾ ਆਦਿ ਹਾਜ਼ਰ ਸਨ।

No comments:

Post Top Ad

Your Ad Spot