ਮੰਦੀ ਦੀ ਮਾਰ ਕਾਰਨ ਫ਼ਾਜ਼ਿਲਕਾ ਸ਼ਹਿਰ ਦੇ ਬਾਜ਼ਾਰ ਹੋਏ ਬੇਰੌਣਕ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Tuesday, 2 May 2017

ਮੰਦੀ ਦੀ ਮਾਰ ਕਾਰਨ ਫ਼ਾਜ਼ਿਲਕਾ ਸ਼ਹਿਰ ਦੇ ਬਾਜ਼ਾਰ ਹੋਏ ਬੇਰੌਣਕ

ਜਲਾਲਾਬਾਦ, 2 ਮਈ (ਬਬਲੂ ਨਾਗਪਾਲ):ਫ਼ਾਜ਼ਿਲਕਾ ਇਲਾਕਾ ਇਨਾਂ ਦਿਨਾਂ ਵਿਚ ਪੂਰੀ ਤਰਾਂ ਮੰਦੇ ਦੀ ਮਾਰ ਝੱਲ ਰਿਹਾ ਹੈ, ਜਿਸ ਕਾਰਨ ਬਾਜ਼ਾਰ ਬੇਰੌਣਕੇ ਹੋ ਨਜ਼ਰ ਆ ਰਹੇ ਹਨ। ਦੁਕਾਨਦਾਰ ਖ਼ਾਲੀ ਬੈਠੇ ਹਨ। ਫ਼ਾਜ਼ਿਲਕਾ ਸ਼ਹਿਰ ਨੂੰ ਜ਼ਿਲਾ ਬਣੇ ਅੱਜ ਕਰੀਬ 6 ਸਾਲ ਦਾ ਸਮਾਂ ਹੋ ਗਿਆ ਹੈ, ਪਰ ਵਪਾਰ ਪ੍ਰਫੁਲਿਤ ਨਹੀ ਹੋ ਸਕਿਆ ਹੈ। ਸੰਨਾਟੇ ਦਾ ਕਾਰਨ ਜਿੱਥੇ ਭੀਸ਼ਣ ਗਰਮੀ ਮੰਨੀ ਜਾ ਰਹੀ ਹੈ, ਉਥੇ ਹੀ ਕਣਕ ਦੀ ਫ਼ਸਲ ਦੀ ਕਟਾਈ ਅਤੇ ਮੰਡੀਆਂ ਵਿਚ ਆਈ ਕਣਕ ਦੀ ਫ਼ਸਲ ਵਿਚ ਕਿਸਾਨੀ ਦੇ ਰੁੱਝੇ ਹੋਣਾ ਮੰਨਿਆਂ ਜਾ ਰਿਹਾ ਹੈ। ਫ਼ਾਜ਼ਿਲਕਾ ਦੇ ਦੁਕਾਨਦਾਰਾ ਵਿਨੋਦ ਕੁਮਾਰ, ਸੰਜੀਵ ਕੁਮਾਰ, ਸਾਹਿਲ ਕਾਮਰਾ, ਅਜੇ ਕੁਮਾਰ, ਰੌਸ਼ਨ ਲਾਲ ਆਦਿ ਦਾ ਕਹਿਣਾ ਹੈ ਕਿ ਲੱਖਾਂ ਰੁਪਏ ਲਗਾ ਕੇ ਜਿੱਥੇ ਅੱਜ ਸ਼ਹਿਰ ਵਿਚ ਵਪਾਰ ਕਰਨ ਵਾਲਾ ਵਿਅਕਤੀ ਹੱਥ ਤੇ ਹੱਥ ਧਰ ਕੇ ਬੈਠਾ ਹੈ। ਉਨਾਂ ਕਿਹਾ ਕਿ ਸਵੇਰ ਤੋਂ ਲੈ ਕੇ ਸ਼ਾਮ ਤੱਕ ਕੁੱਝ ਹੀ ਗਾਹਕ ਆਉਂਦੇ ਹਨ, ਜੋ ਸਮਾਨ ਲੈ ਕੇ ਜਾਂਦੇ ਹਨ, ਜਿਸ ਨਾਲ ਉਨਾਂ ਦੇ ਖਰਚੇ ਹੀ ਨਹੀ ਮੁੜਦੇ ਇਸ ਲਈ ਧੰਦੇ ਪੂਰੀ ਤਰਾਂ ਚੌਪਟ ਹੋ ਚੁੱਕੇ ਹਨ। ਉਨਾਂ ਦੱਸਿਆ ਕਿ ਸਰਕਾਰ ਕਿਸਾਨਾਂ ਨੂੰ ਫ਼ਸਲਾਂ ਦੇ ਖ਼ਰਾਬੇ ਦਾ ਮੁਆਵਜ਼ਾ ਦਿੰਦੀ ਹੈ, ਉਨਾਂ ਦੇ ਰੁਜ਼ਗਾਰ ਨੂੰ ਪ੍ਰਫੁਲਿਤ ਕਰਨ ਲਈ ਵੀ ਸਰਕਾਰ ਨੂੰ ਕਦਮ ਚੁੱਕਣੇ ਚਾਹੀਦੇ ਹਨ। ਉਨਾਂ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਮੰਦੀ ਦੇ ਇਸ ਦੌਰ ਨੂੰ ਦੇਖਦੇ ਹੋਏ ਸਰਕਾਰ ਲਗਾਏ ਗਏ ਟੈਕਸ ਵਾਪਰ ਲਵੇ ਤਾਂ ਜੋ ਮੰਦੀ ਦੀ ਮਾਰ ਝੱਲ ਰਹੇ ਦੁਕਾਨਦਾਰਾਂ ਨੂੰ ਰਾਹਤ ਮਿਲ ਸਕੇ।

No comments:

Post Top Ad

Your Ad Spot