ਸੇਂਟ ਸੋਲਜਰ ਵਿੱਚ ਬੈਚ ਸੈਰੇਮਨੀ, ਵਿਦਿਆਰਥੀਆਂ ਨੇ ਜਾਣੀਆ ਸੰਸਥਾ ਦੇ ਪ੍ਰਤੀ ਜਿੰਮੇਦਾਰੀਆਂ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Wednesday, 10 May 2017

ਸੇਂਟ ਸੋਲਜਰ ਵਿੱਚ ਬੈਚ ਸੈਰੇਮਨੀ, ਵਿਦਿਆਰਥੀਆਂ ਨੇ ਜਾਣੀਆ ਸੰਸਥਾ ਦੇ ਪ੍ਰਤੀ ਜਿੰਮੇਦਾਰੀਆਂ

ਜਲੰਧਰ 10 ਮਈ (ਗੁਰਕੀਰਤ ਸਿੰਘ)- ਵਿਦਿਆਰਥੀਆਂ ਨੂੰ ਉਨ੍ਹਾਂ ਦੀ ਸੰਸਥਾ ਦੇ ਪ੍ਰਤੀ ਜਿੰਮੇਦਾਰੀਆਂ ਸਮਝਾਉਣ ਦੇ ਮੰਤਵ ਨਾਲ ਸੇਂਟ ਸੋਲਜਰ ਡਿਵਾਇਨ ਪਬਲਿਕ ਸਕੂਲ ਮਾਨ ਨਗਰ ਬ੍ਰਾਂਚ ਵਿੱਚ ਸਹੁੰ ਚੁਕ ਅਤੇ ਬੈਚ ਸੈਰੇਮਨੀ ਦਾ ਪ੍ਰਬੰਧ ਕੀਤਾ ਗਿਆ। ਪਿ੍ਰੰਸੀਪਲ ਸ਼੍ਰੀਮਤੀ ਕੰਵਲਜੀਤ ਕੌਰ ਆਹੂਜਾ ਦੇ ਦਿਸ਼ਾ ਨਿਰਦੇਸ਼ਾਂ ਉੱਤੇ ਕੁਨਾਲ ਨੂੰ ਸੀਨਿਅਰ ਹੈਡ ਬੁਆਏ, ਮੰਥਨ ਨੂੰ ਸੀਨਿਅਰ ਵਾਇਸ ਹੈਡ ਬੁਆਏ, ਨਿਕਿਤਾ ਨੂੰ ਸੀਨਿਅਰ ਹੈਡ ਗਰਲ, ਕਰਣ ਠਕਰਾਲ ਨੂੰ ਜੂਨਿਅਰ ਹੈਡ ਬੁਆਏ, ਅਮ੍ਰਿਤਪਾਲ ਨੂੰ ਵਾਇਸ ਜੂਨਿਅਰ ਹੈਡ ਬੁਆਏ, ਸਿਮਰਨਪ੍ਰੀਤ ਨੂੰ ਡਿਸਿਪਲਿਨ ਇਨਚਾਰਜ, ਆਤੀਸ਼ ਨੂੰ ਵਾਇਸ ਡਿਸਿਪਲਿਨ ਇਨਚਾਰਜ, ਰੂਪਜੀਤ ਨੂੰ ਐਕਟਿਵਿਟੀ ਇਨਚਾਰਜ, ਹਰਜੋਤ ਨੂੰ ਵਾਇਸ ਐਕਟਿਵਿਟੀ ਇਨਚਾਰਜ ਚੁਣਿਆ ਗਿਆ। ਇਸ ਮੌਕੇ ਉੱਤੇ ਵੱਖ-ਵੱਖ ਕਲਾਸਾਂ ਦੇ ਮਾਨਿਟਰ ਚੁਣੇ ਗਏ। ਇਸਦੇ ਨਾਲ ਹੀ ਸਭ ਚੁਣੇ ਗਏ ਵਿਦਿਆਰਥੀਆਂ, ਸਟਾਫ ਮੈਂਬਰਜ਼ ਵਲੋਂ ਸੰਸਥਾ ਵਿੱਚ ਅਨੁਸ਼ਾਸਨ ਬਣਾਏ ਰੱਖਣ ਲਈ ਯਤਨਸ਼ੀਲ਼ ਰਹਿਣ ਲਈ ਸਹੁੰ ਚੁੱਕੀ ਗਈ। ਪ੍ਰਿੰਸੀਪਲ ਸ਼੍ਰੀਮਤੀ ਆਹੂਜਾ ਨੇ ਵਿਦਿਆਰਥੀਆਂ ਨੂੰ ਬੈਚੇਸ ਅਤੇ ਸੈਸ਼ੇ ਨਾਲ ਸਨਮਾਨਿਤ ਕੀਤਾ ਅਤੇ ਉਨ੍ਹਾਂ ਦੀ ਸੰਸਥਾ ਦੇ ਪ੍ਰਤੀ ਜ਼ਿੰਮੇਦਾਰੀਆਂ ਦੇ ਬਾਰੇ ਵਿੱਚ ਦੱਸਿਆ।

No comments:

Post Top Ad

Your Ad Spot