'ਅੰਤਰ ਰਾਸ਼ਟਰੀ ਤਾਇਕਵੋਂਡੋ ਚੈਂਪੀਅਨਸ਼ਿਪ'ਵਿੱਚ ਸੇਂਟ ਸੋਲਜਰ ਦੇ ਵਿਦਿਆਰਥੀ ਛਾਏ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Wednesday, 24 May 2017

'ਅੰਤਰ ਰਾਸ਼ਟਰੀ ਤਾਇਕਵੋਂਡੋ ਚੈਂਪੀਅਨਸ਼ਿਪ'ਵਿੱਚ ਸੇਂਟ ਸੋਲਜਰ ਦੇ ਵਿਦਿਆਰਥੀ ਛਾਏ

  • ਅੰਮ੍ਰਿਤਸਰ ਵਿੱਚ ਕਰਵਾਏ ਮੁਕਾਬਲੇ ਵਿੱਚ ਇਕ ਸੋਨੇ, ਇਕ ਚਾਂਦੀ ਤੇ ਦੋ ਕਾਂਸੇ ਦੇ ਤਮਗੇ ਜਿੱਤੇ
ਜਲੰਧਰ 24 ਮਈ (ਗੁਰਕੀਰਤ ਸਿੰਘ)- ਸੇਂਟ ਸੋਲਜਰ ਗਰੁੱਪ ਆਫ ਇੰਸਟੀਚਿਊਸ਼ਨ ਦੇ ਵਿਦਿਆਰਥੀਆਂ ਨੇ ਅੰਮ੍ਰਿਤਸਰ ਵਿੱਚ ਕਰਵਾਏ ਗਏ 'ਅੰਤਰ ਰਾਸ਼ਟਰੀ ਤਾਇਕਵੋਂਡੇ ਚੈਂਪੀਅਨਸ਼ਿਪ-2017' ਵਿੱਚ ਹਿੱਸਾ ਲੈਂਦਿਆਂ ਚਾਰ ਤਮਗੇ ਜਿੱਤ ਕੇ ਆਪਣਾ ਲੋਹਾ ਮਨਵਾਇਆ। ਇਹ ਚੈਂਪੀਅਨਸ਼ਿਪ 'ਤਾਇਕਵੋਂਡੋ ਸਪੋਰਟਸ ਐਸੋਸੀਏਸ਼ਨ ਆਫ ਪੰਜਾਬ' ਵੱਲੋਂ ਕਰਵਾਈ ਗਈ ਸੀ, ਜਿਸ ਵਿੱਚ ਭਾਰਤ ਸਮੇਤ ਨੇਪਾਲ, ਬੰਗਲਾਦੇਸ਼, ਕਜਾਕਿਸਤਾਨ ਤੇ ਸਾਊਦ ਕੋਰੀਆ ਦੀਆਂ ਟੀਮਾਂ ਪੁੱਜੀਆਂ ਸਨ। ਸੇਂਟ ਸੋਲਜਰ ਦੀ ਟੀਮ ਵਿੱਚ ਸ਼ਾਮਲ ਛੇਵੀਂ ਜਮਾਤ ਦੇ ਭੁਵੇਸ਼ ਨੇ ਸਬ ਜੂਨੀਅਰ ਗਰੁੱਪ ਦੇ 24-28 ਕਿੱਲੋ ਭਾਰ ਵਰਗ ਵਿੱਚ ਹਿੱਸਾ ਲੈਂਦਿਆ ਸੋਨੇ ਦੇ ਤਮਗੇ 'ਤੇ ਕਬਜ਼ਾ ਕੀਤਾ। ਨੌਵੀਂ ਜਮਾਤ ਦੇ ਅਭੀ ਠਾਕੁਰ ਨੇ ਜੂਨੀਅਰ ਗਰੁੱਪ ਦੇ 36-40 ਕਿੱਲੋ ਭਾਰ ਵਰਗ ਵਿੱਚ ਹਿੱਸਾ ਲੈਂਦਿਆਂ ਕਾਂਸੇ ਦਾ ਤਮਗਾ ਜਿੱਤਿਆ। ਇਸੇ ਤਰ੍ਹਾਂ ਪੰਜਵੀਂ ਜਮਾਤ ਦੇ ਬੁਨੀਸ਼ ਕੁਮਾਰ ਨੇ ਸਬ ਜੂਨੀਅਰ ਦੇ 28-32 ਕਿੱਲੋ ਭਾਰ ਵਰਗ ਵਿੱਚ ਕਾਂਸੇ ਦਾ ਤਮਗਾ ਤੇ ਜੂਨੀਅਰ ਗਰੁੱਪ ਦੇ 44-48 ਕਿੱਲੋ ਭਾਰ ਵਰਗ ਵਿੱਚ ਨੌਵੀਂ ਜਮਾਤ ਦੇ ਨਵਜੋਤ ਸਿੰਘ ਨੇ ਕਾਂਸੇ ਦਾ ਤਮਗਾ ਜਿੱਤ ਕੇ ਸੰਸਥਾ ਦੇ ਨਾਲ-ਨਾਲ ਆਪਣਾ ਤੇ ਆਪਣੇ ਮਾਤਾ-ਪਿਤਾ ਦਾ ਨਾਂ ਰੋਸ਼ਨ ਕੀਤਾ। ਇਨ੍ਹਾਂ ਖ਼ਿਡਾਰੀਆਂ ਨੂੰ ਸਨਮਾਨਿਤ ਕਰਦਿਆਂ ਸੰਸਥਾ ਦੇ ਚੇਅਰਮੈਨ ਅਨਿਲ ਚੋਪੜਾ ਤੇ ਵਾਈਸ ਚੇਅਰਪਰਸਨ ਸੰਗੀਤਾ ਚੋਪੜਾ ਨੇ ਕਿਹਾ ਕਿ ਖੇਡਾਂ ਸਾਡੇ ਸਾਰਿਆਂ ਲਈ ਬਹੁਤ ਜ਼ਰੂਰੀ ਹਨ, ਖਾਸ ਕਰਕੇ ਵਿਦਿਆਰਥੀਆਂ ਲਈ। ਇਹ ਜਿੱਥੇ ਸਰੀਰਕ ਸਮਰੱਥਾ, ਕੌਸ਼ਲ ਨੂੰ ਸੁਧਾਰਨ ਤੇ ਬਣਾਏ ਰੱਖਣ ਵਿੱਚ ਮਦਦ ਕਰਦੀਆਂ ਹਨ ਉੱਥੇ ਹੀ ਇਹ ਇਕ ਵਿਦਿਆਰਥੀ ਵਿੱਚ ਆਪਸੀ ਸਹਿਯੋਗ, ਸਹਿਣਸ਼ੀਲਤਾ ਤੇ ਅਨੁਸ਼ਾਸਨ ਵਿੱਚ ਦੇ ਗੁਣ ਪੈਦਾ ਕਰਦੀਆਂ ਹਨ। ਇਸ ਮੌਕੇ ਉਨ੍ਹਾਂ ਸਾਰੇ ਖਿਡਾਰੀਆਂ ਨੂੰ ਇਸ ਉਪਲਬਧੀ ਦੀ ਵਧਾਈ ਦਿੱਤੀ ਤੇ ਭਵਿੱਖ ਸੰਸਥਾ ਵੱਲੋਂ ਹਰ ਤਰ੍ਹਾਂ ਦੀ ਮਦਦ ਦੇਣ ਦਾ ਭਰੋਸਾ ਦਿੱਤਾ।

No comments:

Post Top Ad

Your Ad Spot