ਵਿਦਾਇਗੀ ਸਮਾਰੋਹ 'ਚ ਮੈਡਮ ਆਸ਼ਾ ਕੱਕੜ ਨੂੰ ਕਾਲਜ ਨੇ ਕੀਤਾ ਸਨਮਾਨਿਤ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Monday, 1 May 2017

ਵਿਦਾਇਗੀ ਸਮਾਰੋਹ 'ਚ ਮੈਡਮ ਆਸ਼ਾ ਕੱਕੜ ਨੂੰ ਕਾਲਜ ਨੇ ਕੀਤਾ ਸਨਮਾਨਿਤ

ਮੈਡਮ ਆਸ਼ਾ ਕੁੱਕੜ ਨੂੰ ਸਨਮਾਨਿਤ ਕਰਦੇ ਹੋਏ ਕਾਲਜ ਪ੍ਰਬੰਧਕ ਕਮੇਟੀ ਦੇ ਮੈਂਬਰ।
ਜਲਾਲਾਬਾਦ, 1 ਮਈ(ਬਬਲੂ ਨਾਗਪਾਲ): ਜੀ.ਜੀ.ਐਸ. ਡੀ.ਏ.ਵੀ. ਕਾਲਜ ਜਲਾਲਾਬਾਦ ਵਿਚ ਹਿੰਦੀ ਵਿਭਾਗ ਦੇ ਮੁਖੀ ਮੈਡਮ ਆਸ਼ਾ ਕੱਕੜ ਦੀ ਰਿਟਾਇਰਮੈਂਟ ਹੋਣ 'ਤੇ ਇਕ ਵਿਦਾਇਗੀ ਸਮਾਰੋਹ ਦਾ ਆਯੋਜਨ ਕੀਤਾ ਗਿਆ। ਮੈਡਮ ਆਸ਼ਾ ਕੱਕੜ ਇਸ ਕਾਲਜ ਵਿਚ 1990 ਤੋਂ ਆਪਣੀਆਂ ਸੇਵਾਵਾਂ ਦੇ ਰਹੇ ਸਨ। ਉਨਾਂ ਆਪਣੇ ਸੇਵਾਕਾਲ ਦੌਰਾਨ ਕਾਲਜ ਦੀ ਪ੍ਰਗਤੀ ਵਿਚ ਮਹੱਤਵਪੂਰਨ ਯੋਗਦਾਨ ਪਾਇਆ। ਅੱਜ ਦਾ ਵਿਦਾਇਗੀ ਸਮਾਰੋਹ ਕਾਲਜ ਦੀ ਸਥਾਨਕ ਪ੍ਰਬੰਧਕੀ ਕਮੇਟੀ ਦੇ ਚੇਅਰਮੈਨ ਇੰਦਰਜੀਤ ਸਿੰਘ ਮਦਾਨ ਦੀ ਮੌਜੂਦਗੀ 'ਚ ਆਯੋਜਿਤ ਕੀਤਾ ਗਿਆ। ਇਸ ਮੌਕੇ ਪਿ੍ਰੰਸੀਪਲ ਡਾ.ਸੰਜੇ ਸ਼ਰਮਾ, ਮੈਡਮ ਪ੍ਰੋਮਿਲਾ ਵਾਲੀਆ, ਪ੍ਰੋ.ਅਸ਼ਵਨੀ ਕਾਲੀਆ, ਪ੍ਰੋ. ਬੀ.ਐਸ.ਸੰਧੂ, ਪ੍ਰੋ. ਪ੍ਰਮੋਦ ਕੁਮਾਰ ਅਰੋੜਾ, ਰਾਧਾ ਕ੍ਰਿਸ਼ਨ ਅਤੇ ਟੀਚਿੰਗ ਅਤੇ ਨਾਨ ਟੀਚਿੰਗ ਸਟਾਫ ਦੇ ਸਾਰੇ ਮੈਂਬਰ ਮੌਜੂਦ ਸਨ। ਕਾਲਜ ਦੇ ਟੀਚਿੰਗ ਅਤੇ ਨਾਨ ਟੀਚਿੰਗ ਸਟਾਫ ਨੇ ਮੈਡਮ ਆਸ਼ਾ ਕੱਕੜ ਦਾ ਸਵਾਗਤ ਕਰਨ ਲਈ ਉਨਾਂ ਨੂੰ ਬੂਕੇ ਦਿੱਤੇ। ਮੈਡਮ ਆਸ਼ਾ ਕੱਕੜ ਲਈ ਫੈਅਰਵੈਲ ਐਡਰੈੱਸ ਪੜਿਆ ਗਿਆ ਅਤੇ ਉਨਾਂ ਨੂੰ ਭੇਟ ਕੀਤਾ ਗਿਆ। ਪਿ੍ਰੰਸੀਪਲ ਡਾ.ਸੰਜੇ ਸ਼ਰਮਾ ਨੇ ਆਪਣੇ ਭਾਸ਼ਣ ਵਿੱਚ ਮੈਡਮ ਆਸ਼ਾ ਕੱਕੜ ਵਲੋਂ ਕਾਲਜ ਨੂੰ ਦਿੱਤੇ ਗਏ ਯੋਗਦਾਨ ਦੀ ਸ਼ਲਾਘਾ ਕੀਤੀ ਅਤੇ ਮੈਡਮ ਆਸ਼ਾ ਕੱਕੜ ਨੂੰ ਕਾਲਜ ਵਲੋਂ ਸਨਮਾਨ ਚਿੰਨ ਭੇਟ ਕੀਤਾ।

No comments:

Post Top Ad

Your Ad Spot