ਗੁਰਬਖਸ਼ ਕੋਰ ਸਰਵੋਤਮ ਜ਼ਿਲਾ ਅਧਿਆਪਕ ਪਰਸਕਾਰ ਨਾਲ ਸਨਮਾਨਿਤ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Friday, 12 May 2017

ਗੁਰਬਖਸ਼ ਕੋਰ ਸਰਵੋਤਮ ਜ਼ਿਲਾ ਅਧਿਆਪਕ ਪਰਸਕਾਰ ਨਾਲ ਸਨਮਾਨਿਤ

ਕਪੂਰਥਲਾ 12 ਮਈ (ਜਸਵਿੰਦਰ ਆਜ਼ਾਦ)- ਪੰਜਾਬ ਦੇ ਨੋਜਵਾਨਾਂ ਦੀ ਗੈਰ-ਸਿਆਸੀ ਸ਼ਕਤੀ ਪੰਜਾਬ ਯੂਥ ਕਲੱਬਜ਼ ਆਰਗੇਨਾਈਜੇਸ਼ਨ ਦੀ ਇਕਾਈ ਜ਼ਿਲਾ ਕਪੂਰਥਲਾ ਵਲੋ ਸਥਾਨਕ ਸਰਕਾਰੀ ਸੀਨੀਅਰ ਸਕੈਡੰਰੀ ਸਕੂਲ (ਲੜਕੀਆ) ਕਪੂਰਥਲਾ ਵਿਖੇ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਗਿਆ।ਜਿਸ ਵਿਚ ਸ਼੍ਰੀ ਬਲਵੀਰ ਸਿੰਘ ਭੱਟੀ ਐਸ.ਪੀ ਹੈਡਕੁਆਟਰ ਕਪੂਰਥਲਾ ਮੁੱਖ ਮਹਿਮਾਨ ,ਸ਼੍ਰੀ ਜੋਗਿੰਦਰ ਸਿੰਘ ਜੋਗੀ ਰਾਸ਼ਟਰੀ ਪ੍ਰਧਾਨ ਪੰਜਾਬ ਯੂਥ ਕਲੱਬਜ਼ ਆਰਗੇਨਾਈਜੇਸ਼ਨ ਅਤੇ ਸ਼੍ਰੀ ਪਰਮਜੀਤ ਸਿੰਘ ਗਿੱਲ ਜ਼੍ਹਿਲਾ ਸਿੱਖਿਆ ਅਫਸਰ (ਸਕੈਡੰਰੀ) ਕਪੂਰਥਲਾ  ਨੇ ਵਿਸ਼ੇਸ਼ ਮਹਿਮਾਨ ਵਜੋ ਸ਼ਿਰਕਤ ਕੀਤੀ। ਸਨਮਾਨ ਸਮਾਰੋਹ ਦੋਰਾਨ ਸ਼੍ਰੀਮਤੀ ਗੁਰਬਖਸ਼ ਕੋਰ ਐਸ.ਐਸ ਅਧਿਆਪਕ ਸਰਕਾਰੀ ਮਿਡਲ ਸਕੂਲ ਮੁੰਡੀ,ਕਪੂਰਥਲਾ ਨੂੰ ਸਿੱਖਿਆ ਵਿਭਾਗ ਅਤੇ ਸਮਾਜ ਸੇਵਾ ਦੇ ਖੇਤਰ ਵਿਚ ਵਧੀਆ ਸੇਵਾਵਾਂ ਦੇਣ ਬਦਲੇ “ਸਰਵੋਤਮ ਜ਼ਿਲਾ ਅਧਿਆਪਕ ਪੁਰਸਕਾਰ” ਨਾਲ ਸਨਮਾਨਿਤ ਕੀਤਾ ਗਿਆ, ਉਕਤ ਅਧਿਆਪਕਾ ਦੇ ਸਕੂਲ ਵਿਚ ਸਾਰੇ ਵਿਸ਼ਿਆ ਦੀਆ ਅਸਾਮੀਆ ਖਾਲੀ ਪਈਆ ਹਨ ,ਉਹ ਇਕਲੇ ਹੀ ਸਾਰੇ ਵਿਸ਼ਿਆ ਨੂੰ ਪੜ੍ਹਾ ਰਹੀ ਹੈ ਅਤੇ ਸੋ ਫੀਸਦੀ ਨਤੀਜੇ ਦੇ ਕੇ ਵਿਭਾਗ ਦਾ ਨਾਮ ਰੋਸ਼ਨ ਕਰ ਰਹੀ ਹੈ , ਸਜਾਜ ਸੇਵੀ ਸੋਚ ਰੱਖਦਿਆ ਸਕੂਲ ਵਿਚ ਪੜ੍ਹ ਰਹੇ ਬੱਚਿਆ ਨੂੰ ਸਮੇ-ਸਮੇ ਤੇ ਲੋੜੀਦੀਂਆ ਵਸਤਾਂ ਜਿਵੇ ਕਾਪੀ,ਪੈਂਨ ਤੇ ਹੋਰ ਸ਼ਟੇਸ਼ਨਰੀ ਦੇ ਕੇ ਮਦਦ ਕਰਦੇ ਹਨ।ਇਸ ਮੋਕੇ ਤੇ ਸ਼੍ਰੀ ਪਰਮਜੀਤ ਸਿੰਘ ਗਿੱਲ ਜ਼੍ਹਿਲਾ ਸਿੱਖਿਆ ਅਫਸਰ (ਸਕੈਡੰਰੀ) ਕਪੂਰਥਲਾ  ਨੇ ਅਧਿਆਪਕਾਂ ਨੂੰ ਵਧਾਈ ਦਿੰਦਿਆ ਸਿੱਖਿਆ ਅਤੇ ਸਮਾਜ ਸੇਵਾ ਦੇ ਖੇਤਰ ਵਿਚ ਆਪਣੀਆ ਸੇਵਾਵਾਂ ਜਾਰੀ ਰੱਖਣ ਲਈ ਪ੍ਰਰੇਤ ਕੀਤਾ। ਇਸ ਮੋਕੇ ਤੇ' ਸ਼੍ਰੀ ਕੁਲਵਿੰਦਰ ਕੈਰੋਂ  ਜ਼ਿਲਾ ਪ੍ਰਧਾਨ ਪੰਜਾਬ ਯੂਥ ਕਲੱਬਜ਼ ਆਰਗੇਨਾਈਜੇਸ਼ਨ, ਸ਼੍ਰੀ ਜਸਵਿੰਦਰ ਸਿੰਘ ਕਬੱਡੀ ਕੋਚ ,ਸ਼੍ਰੀ ਨਰਿੰਦਰ ਸਿੰਘ ਗਿੱਲ ,ਸ਼੍ਰੀ ਸੁਖਵਿੰਦਰ ਸਿੰਘ, ਮੈਡਮ ਨਵਨੀਤ ਕੋਰ, ਮੈਡਮ ਚੰਦਨ, ਸ਼੍ਰੀ ਅਸ਼ੀਸ਼ ਅਰੋੜਾ ਅਤੇ ਨਰਬੀਰ ਸਿੰਘ ਬਾਜਵਾ ਸ਼ਾਮਲ ਹੋਏ।

No comments:

Post Top Ad

Your Ad Spot