ਮਾਤਾ ਊਧਮ ਕੌਰ ਦੀ ਪਹਿਲੀ ਬਰਸੀ ਮੌਕੇ ਭਰਪੂਰ ਸ਼ਰਧਾਂਜਲੀਆਂ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Monday, 1 May 2017

ਮਾਤਾ ਊਧਮ ਕੌਰ ਦੀ ਪਹਿਲੀ ਬਰਸੀ ਮੌਕੇ ਭਰਪੂਰ ਸ਼ਰਧਾਂਜਲੀਆਂ

ਜਲੰਧਰ 1 ਮਈ (ਜਸਵਿੰਦਰ ਆਜ਼ਾਦ)- ਜੋ ਵੀ ਇਨਸਾਨ ਸੰਸਾਰ ਵਿੱਚ ਆਉਂਦਾ ਹੈ, ਉਸ ਨੇ ਇਕ ਦਿਨ ਇੱਥੋਂ ਜਾਣਾ ਹੀ ਹੈ। ਇਹ ਜਨਮ-ਮਰਨ ਦੀ ਪ੍ਰਕਿਰਿਆ ਕੁਦਰਤ ਵੱਲੋਂ ਹੀ ਹੈ ਪਰ ਜੋ ਲੋਕ ਸੰਸਾਰ ਵਿੱਚ ਆ ਕੇ ਕੁਝ ਚੰਗਾ ਕਰ ਜਾਂਦੇ ਹਨ, ਆਉਣ ਵਾਲੀਆਂ ਪੀੜੀਆਂ ਉਸ ਨੂੰ ਯਾਦ ਕਰਦੀਆਂ ਹਨ। ਇਹ ਵਿਚਾਰ ਸਥਾਨਕ ਗੁਰਦੁਆਰਾ ਨੌਵੀਂ ਪਾਤਸ਼ਾਹੀ ਗੁਰੂ ਤੇਗ ਬਹਾਦਰ ਨਗਰ ਜਲੰਧਰ ਵਿਖੇ ਮਾਤਾ ਊਧਮ ਕੌਰ ਦੀ ਪਹਿਲੀ ਬਰਸੀ ਦੇ ਮੌਕੇ 'ਤੇ ਪੰਥ ਦੇ ਪ੍ਰਸਿੱਧ ਵਿਦਵਾਨ ਭਾਈ ਗੁਰਮੀਤ ਸਿੰਘ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਹੇ। ਉਨਾਂ ਕਿਹਾ ਕਿ ਇਹ ਮਨੁੱਖੀ ਸਰੀਰ ਨਾਸ਼ਵਾਨ ਹੈ, ਇਹ ਸੰਸਾਰ ਵਿੱਚ ਕੀਤੇ ਆਪਣੇ ਕਰਮ ਹੀ ਭੋਗਦੇ ਹਨ। ਉਨਾਂ ਕਿਹਾ ਕਿ ਮਨੁੱਖਤਾ ਦੀ ਭਲਾਈ ਲਈ ਜੋ ਲੋਕ ਕੰਮ ਕਰਦੇ ਹਨ, ਸੰਸਾਰ ਉਨਾਂ ਨੂੰ ਯਾਦ ਰੱਖਦਾ ਹੈ। ਇਸ ਮੌਕੇ 'ਤੇ ਉਨਾਂ ਨੇ ਰਸਭਿੰਨਾ ਕੀਰਤਨ ਕਰਕੇ ਮਾਂ ਦਾ ਸੰਸਾਰ ਵਿੱਚ ਰੁਤਬਾ ਦੱਸਦੇ ਹੋਏ ਭਰਪੂਰ ਵਿਆਖਿਆ ਕਰਦਿਆਂ ਸੰਗਤਾਂ ਨੂੰ ਕਿਹਾ ਕਿ ਉਹ ਹਰ ਮਾਂ ਦਾ ਸਤਿਕਾਰ ਕਰਨ, ਜਿਸ ਨੇ ਇਸ ਸੰਸਾਰ ਦੀ ਸਿਰਜਣਾ ਕੀਤੀ ਹੈ। ਇਸ ਵਿਸ਼ੇਸ਼ ਸ਼ਰਧਾਂਜਲੀ ਸਮਾਗਮ ਦੌਰਾਨ ਹੋਏ ਇਕੱਠ ਵਿੱਚ ਬੁਲਾਰਿਆਂ ਨੇ ਮਾਤਾ ਊਧਮ ਕੌਰ ਨੂੰ ਸ਼ਰਧਾਂਜਲੀਆਂ ਦਿੰਦਿਆਂ ਇਕ ਚੰਗੀ ਮਾਂ ਦਾ ਦਰਜਾ ਦਿੰਦਿਆਂ ਕਿਹਾ ਕਿ ਉਨਾਂ ਦੇ ਹੋਣਹਾਰ ਪੁੱਤਰਾਂ ਨੇ ਦੇਸ਼-ਵਿਦੇਸ਼ ਵਿੱਚ ਨਾਂ ਉੱਚਾ ਕੀਤਾ ਹੈ। ਇਸ ਮੌਕੇ 'ਤੇ ਡੀ. ਏ. ਵੀ. ਯੂਨੀਵਰਸਿਟੀ ਜਲੰਧਰ ਦੇ ਡਾਇਰੈਕਟਰ ਡਾ. ਕ੍ਰਿਸ਼ਨ ਕੁਮਾਰ ਰੱਤੂ ਤੇ ਰੋਜ਼ਾਨਾ 'ਲਿੰਕ ਪਰਦੇਸੀ' ਦੇ ਸੰਪਾਦਕ ਮਨਜੀਤ ਸਿੰਘ ਐਨ. ਆਰ. ਆਈ. ਨੇ ਆਏ ਹੋਏ ਸਾਰੇ ਲੋਕਾਂ ਦਾ ਧੰਨਵਾਦ ਕੀਤਾ। ਇਸ ਮੌਕੇ 'ਤੇ ਗੁਰਦੁਆਰਾ ਸਾਹਿਬ ਵਿਖੇ ਸਭ ਤੋਂ ਪਹਿਲਾਂ ਸੁਖਮਨੀ ਸਾਹਿਬ ਦੇ ਪਾਠ ਆਰੰਭ ਹੋਏ ਅਤੇ ਕੀਰਤਨ ਦੀ ਵਰਖਾ ਤੋਂ ਬਾਅਦ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ। ਯਾਦ ਰਹੇ ਕਿ ਮਾਤਾ ਊਧਮ ਕੌਰ ਹਲਕੀ ਬਿਮਾਰੀ ਤੋਂ ਬਾਅਦ 20 ਅਪ੍ਰੈਲ 2015 ਨੂੰ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ ਸਨ।  ਉਨਾਂ ਦੀ ਯਾਦ ਵਿੱਚ ਬਹੁਤ ਸਾਰੇ ਮੈਮੋਰੀਅਲ ਪ੍ਰੋਜੈਕਟ ਉਨਾਂ ਦੇ ਜੱਦੀ ਪਿੰਡ ਰਾਮੂਵਾਲ ਜ਼ਿਲਾ ਜਲੰਧਰ ਵਿੱਚ ਚਲਾਏ ਜਾ ਰਹੇ ਹਨ।

No comments:

Post Top Ad

Your Ad Spot