ਅੰਤਰਰਾਸ਼ਟਰੀ ਮੁਕਾਬਲੇ ਵਿੱਚ ਅਰਜੁਨ ਨੇ ਜਿੱਤਿਆ ਸਿਲਵਰ ਮੈਡਲ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Tuesday, 30 May 2017

ਅੰਤਰਰਾਸ਼ਟਰੀ ਮੁਕਾਬਲੇ ਵਿੱਚ ਅਰਜੁਨ ਨੇ ਜਿੱਤਿਆ ਸਿਲਵਰ ਮੈਡਲ

ਬਲੈਕ ਟ੍ਰੈਕ ਸੂਟ ਵਿੱਚ ਅਰਜੁਨ ਬਬੂਟਾ
ਜਲਾਲਾਬਾਦ 30 ਮਈ (ਬਬਲੂ ਨਾਗਪਾਲ)-ਜਲਾਲਾਬਾਦ ਦੇ ਵਸਨੀਕ ਅਰਜੁਨ ਬਬੂਟਾ ਸਪੁੱਤਰ ਨੀਰਜ ਬਬੂਟਾ ਨੇ ਜੂਨੀਅਰ 10 ਮੀਟਰ ਰਾਈਫਲ ਸ਼ੂਟਿੰਗ ਅੰਤਰਰਾਸ਼ਟਰੀ ਮੁਕਾਬਲੇ ਜਿਨਾਂ ਦਾ ਆਯੋਜਨ (ਕਨਟਰੀ ਚੈਕਨ ਪਬਲੀਕ) ਸ਼ਹਿਰ ਪਲਜਨ ਗਣਰਾਜ ਵਿਖੇ ਹੋਇਆ। ਜਿਸ ਵਿੱਚ ਅਰਜੁਨ ਬਬੂਟਾ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 249 ਸਕੋਰ ਪ੍ਰਾਪਤ ਕਰਕੇ ਸਿਲਵਰ ਮੈਡਲ ਜਿੱਤ ਕੇ ਦੇਸ਼ ਮਾਪਿਆਂ ਤੇ ਆਪਣੇ ਹਲਕੇ ਦਾ ਨਾਂ ਰੌਸ਼ਣ ਕੀਤਾ ਤੇ 17 ਸਾਲਾਂ ਇਹ ਹਰਫਨ ਮੌਲਾ ਸ਼ੂਟਰ ਗੋਲਡ ਮੈਡਲ ਜਿੱਤਣ ਦੀ ਕਗਾਰ 'ਤੇ ਸੀ ਪਰ ਸਿਰਫ ਅੱਧੇ ਅੰਕ ਤੋਂ ਇਹ ਰਸ਼ੀਆ ਦੇ ਈਵਜੈਨੀਟੀ ਈਸ਼ਚੇਕੋ ਤੋਂ ਪੱਛੜ ਗਿਆ, ਹਾਲਾਕਿ ਅਰਜੁਨ ਬਬੂਟਾ ਨੇ 2016 ਦੇ ਗੋਲਡ ਮੈਡਲ ਵਿਜੇਤਾ  ਫਿਲੀਪ ਨੈਪੇਜਲਾਲ ਨੂੰ ਫਾਇਨਲ ਵਿੱਚ ਹਰਾਇਆ ਸੀ। ਗੋਰਤਲਬ ਹੈ ਕਿ ਅਰਜੁਨ ਬਬੂਟਾ ਦੇ ਪਿਤਾ ਨੀਰਜ ਬਬੂਟਾ ਰੇਲਵੇ ਵਿਭਾਗ ਵਿੱਚ ਆਪਣੀਆਂ ਸੇਵਾਵਾਂ ਪ੍ਰਦਾਨ ਕਰ ਰਹੇ ਹਨ ਤੇ ਉਨਾਂ ਲਈ ਇਹ ਇੱਕ ਬਹੁਤ ਹੀ ਵੱਡੀ ਉਪਲੱਬਧੀ ਹੈ। ਇਸ ਤੋਂ ਪਹਿਲਾਂ ਵੀ ਅਰਜੁਨ ਬਬੂਟਾ ਨੇ 2015 ਵਿੱਚ ਇੰਦੋਰ ਸਕੂਲ ਦੀਆਂ ਰਾਸ਼ਟਰੀ ਖੈਡਾਂ ਵਿੱਚ ਗੋਲਡ ਮੈਡਲ ਜਿੱਤਿਆ ਅਤੇ 400 ਵਿਚੋਂ 394 ਸਕੋਰ ਪ੍ਰਾਪਤ ਕਰਕੇ ਵਿਸ਼ਵ ਰਿਕਾਰਡ ਆਪਣੇ ਨਾਂ ਕੀਤਾ। ਅਰਜੁਨ ਬਬੂਟਾ ਡੀ.ਏ.ਵੀ ਕਾਲਜ ਚੰਡੀਗੜ ਵਿੱਚ ਬੀ.ਏ. ਭਾਗ ਪਹਿਲਾ ਦਾ ਵਿਦਿਆਰਥੀ ਹੈ, ਜੋ ਕਿ 6 ਸਾਲ ਪਹਿਲਾਂ ਰਾਈਫਲ ਸ਼ੂਟਿੰਗ ਵਿੱਚ ਆਪਣਾ ਕੈਰੀਅਰ ਬਨਾਉਣ ਲਈ ਪਰਿਵਾਰ ਸਮੇਤ ਚੰਡੀਗੜ ਸ਼ਿਫਟ ਹੋ ਗਿਆ ਸੀ। ਅਰਜੁਨ ਬਬੂਟਾ ਆਈ.ਐੱਸ.ਐੱਸ.ਐੱਫ (ਇੰਟਰ ਨੈਸ਼ਨਲ ਸ਼ੂਟਿੰਗ ਸਪੋਰਟ ਫੈਡਰੇਸ਼ਨ) ਜੂਨੀਅਰ ਵਿਸ਼ਵ ਕੱਪ ਸਿਤੰਬਰ 2016 (ਗਬਾਲਾ) ਵਿੱਚ ਭਾਗ ਲੇ ਕੇ ਬ੍ਰਾਂਜ ਮੈਡਲ ਵੀ ਜਿੱਤ ਚੁੱਕਿਆ ਹੈ।

No comments:

Post Top Ad

Your Ad Spot