ਪੰਜਾਬ ਯੂਥ ਕਲੱਬਜ਼ ਆਰਗੇਨਾਈਜੇਸ਼ਨ ਦੀ ਇਕਾਈ ਜ਼ਿਲਾ ਕਪੂਰਥਲਾ ਵਲੋ ਸਮਾਗਮ ਦਾ ਆਯੋਜਨ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Thursday, 11 May 2017

ਪੰਜਾਬ ਯੂਥ ਕਲੱਬਜ਼ ਆਰਗੇਨਾਈਜੇਸ਼ਨ ਦੀ ਇਕਾਈ ਜ਼ਿਲਾ ਕਪੂਰਥਲਾ ਵਲੋ ਸਮਾਗਮ ਦਾ ਆਯੋਜਨ

ਕਪੂਰਥਲਾ 11 ਮਈ (ਕੁਲਵਿੰਦਰ ਕੈਰੋਂ)- ਪੰਜਾਬ ਦੇ ਨੋਜਵਾਨਾਂ ਦੀ ਗੈਰ-ਸਿਆਸੀ ਸ਼ਕਤੀ ਪੰਜਾਬ ਯੂਥ ਕਲੱਬਜ਼ ਆਰਗੇਨਾਈਜੇਸ਼ਨ ਦੀ ਇਕਾਈ ਜ਼ਿਲਾ ਕਪੂਰਥਲਾ ਵਲੋ ਸਥਾਨਕ ਸਰਕਾਰੀ ਸੀਨੀਅਰ ਸਕੈਡੰਰੀ ਸਕੂਲ (ਲੜਕੀਆ) ਕਪੂਰਥਲਾ ਵਲੋ ਸਿੱਖਿਆ ਵਿਭਾਗ ਦੇ ਅਧਿਆਪਕਾਂ ਤੇ ਕਰਮਚਾਰੀਆ ਨੂੰ ਸਨਮਾਨਿਤ ਕਰਨ ਸਬੰਧੀ ਇਕ ਸਮਾਗਮ ਦਾ ਆਯੋਜਨ ਕੀਤਾ ਗਿਆ ।ਜਿਸ ਵਿਚ ਸ਼੍ਰੀ ਬਲਵੀਰ ਸਿੰਘ ਭੱਟੀ ਐਸ.ਪੀ ਹੈਡਕੁਆਟਰ ਕਪੂਰਥਲਾ ਮੁੱਖ ਮਹਿਮਾਨ ,ਸ਼੍ਰੀ ਜੋਗਿੰਦਰ ਸਿੰਘ ਜੋਗੀ ਰਾਸ਼ਟਰੀ ਪ੍ਰਧਾਨ ਪੰਜਾਬ ਯੂਥ ਕਲੱਬਜ਼ ਆਰਗੇਨਾਈਜੇਸ਼ਨ ਅਤੇ ਸ਼੍ਰੀਮਤੀ ਸਤਪਾਲ ਕੋਰ ਪ੍ਰਿੰਸੀਪਲ ਸਰਕਾਰੀ ਸੀਨੀਅਰ ਸਕੈਡੰਰੀ ਸਕੂਲ (ਲੜਕੀਆ) ਕਪੂਰਥਲਾ ਵਿਸ਼ੇਸ਼ ਮਹਿਮਾਨ ਵਜੋ ਸ਼ਾਮਲ ਹੋਏ। ਸਮਾਗਮ ਦੋਰਾਨ ਸਿੱਖਿਆ ਅਤੇ ਸਮਾਜ ਸੇਵਾ ਦੇ ਖੇਤਰ ਵਿਚ ਵਧੀਆ ਕਾਰੁਜ਼ਗਾਰੀ ਨਿਭਾਉਣ ਲਈ ਸ਼੍ਰੀ ਪਰਮਜੀਤ ਸਿੰਘ ਗਿੱਲ ਜ਼੍ਹਿਲਾ ਸਿੱਖਿਆ ਅਫਸਰ (ਸਕੈਡੰਰੀ) ਕਪੂਰਥਲਾ  ਨੁੰ “ਭਾਈ ਘਨ੍ਹਾਈਆ ਜੀ ਪੁਰਸਕਾਰ” , ਸ਼੍ਰੀ ਨਰੇਸ਼ ਕੋਹਲੀ ਹਿੰਦੀ ਮਾਸਟਰ ਸਰਕਾਰੀ ਮਿਡਲ ਸਕੂਲ ਕਰਮਜੀਤਪੁਰ ਤੇ ਸ਼੍ਰੀਮਤੀ ਗੁਰਬਖਸ਼ ਕੋਰ ਐਸ.ਐਸ ਮਿਸਟ੍ਰੈਸ ਸਰਕਾਰੀ ਮਿਡਲ ਸਕੂਲ ਮੁੰਡੀ ਕਪੂਰਥਲਾ ਨੂੰ “ ਸਰਵੋਤਮ ਅਧਿਆਪਕ ਪੁਰਸਕਾਰ”, ਮਿਸ ਪੂਜਾ ਦੇਵੀ ਵਿਦਿਆਰਥਣ ਸਰਕਾਰੀ ਹਾਈ ਸਕੂਲ ਸ਼ੈਖੂਪੁਰ ਨੂੰ “ਸਰਵੋਤਮ ਵਿਦਿਆਰਥਣ ਪੁਰਸਕਾਰ” ਨਾਲ ਸਨਮਾਨਿਤ ਕੀਤਾ ਗਿਆ। ਇਸ ਤੋ ਇਲਾਵਾਂ ਸ਼੍ਰੀ ਵਿਦਿਆ ਸਾਗਰ ਮੁੱਖ ਅਧਿਆਪਕ ਸਰਕਾਰੀ ਹਾਈ ਸਕੂਲ ਸ਼ੈਖੂਪੁਰ ਭਦਾਸ , ਸ਼੍ਰੀ ਬਲਵਿੰਦਰ ਸਿੰਘ ਹਿੰਦੀ ਮਾਸਟਰ  ਸਰਕਾਰੀ ਸੀਨੀਅਰ ਸਕੈਡੰਰੀ ਸਕੂਲ (ਲੜਕੀਆ) ਬੇਗੋਵਾਲ, ਸ਼੍ਰੀ ਚਰਨਜੀਤ ਸਿੰਘ ਪੀ.ਟੀ.ਆਈ ਸਰਕਾਰੀ ਸੀਨੀਅਰ ਸਕੈਡੰਰੀ ਸਕੂਲ ਪਰਮਜੀਤਪੁਰ ਨੂੰ ਵਿਸ਼ੇਸ਼ ਪ੍ਰਸ਼ੰਸ਼ਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੋਕੇ ਤੇ' ਸ਼੍ਰੀ ਬਲਵੀਰ ਸਿੰਘ ਭੱਟੀ ਐਸ.ਪੀ ਹੈਡਕੁਆਟਰ ਕਪੂਰਥਲਾ ਮੁੱਖ ਮਹਿਮਾਨ ਅਤੇ ਸ਼੍ਰੀ ਜੋਗਿੰਦਰ ਸਿੰਘ ਜੋਗੀ ਰਾਸ਼ਟਰੀ ਪ੍ਰਧਾਨ ਪੰਜਾਬ ਯੂਥ ਕਲੱਬਜ਼ ਆਰਗੇਨਾਈਜੇਸ਼ਨ ਨੇ ਸਾਂਝੇ ਤੋਰ 'ਤੇ ਸਨਮਾਨਿਤ ਸ਼ਖਸ਼ੀਅਤਾਂ ਨੂੰ ਵਧਾਈ ਦਿੰਦਿਆ ਕਿਹਾ ਕਿ ਵਧੀਆ ਕਾਰਜ਼ਸੈਲ਼ੀ ਵਾਲੇ ਅਧਿਆਪਕ ਹਮੇਸ਼ਾ ਆਪਣੇ ਵਿਦਿਆਰਥੀਆ ਨੁੰ ਪੜਾਈ ਦੇ ਨਾਲ ਨਾਲ ਸਮਾਜ ਵਿਚ ਇਕ ਚੰਗੇ ਨਾਗਰਿਕ ਬਣਾਉਣ ਵਿਚ ਵੀ ਸਹਾਈ ਸਿੱਧ ਹੁੰਦੇ ਹਨ। ਇਸ ਮੋਕੇ ਤੇ' ਸ਼੍ਰੀ ਕੁਲਵਿੰਦਰ ਕੈਰੋਂ  ਜ਼ਿਲਾ ਪ੍ਰਧਾਨ ਪੰਜਾਬ ਯੂਥ ਕਲੱਬਜ਼ ਆਰਗੇਨਾਈਜੇਸ਼ਨ, ਸ਼੍ਰੀ ਜਸਵਿੰਦਰ ਸਿੰਘ ਕਬੱਡੀ ਕੋਚ ,ਸ਼੍ਰੀ ਨਰਿੰਦਰ ਸਿੰਘ ਗਿੱਲ ,ਸ਼੍ਰੀ ਸੁਖਵਿੰਦਰ ਸਿੰਘ, ਮੈਡਮ ਨਵਨੀਤ ਕੋਰ, ਮੈਡਮ ਚੰਦਨ, ਅਤੇ ਨਰਬੀਰ ਸਿੰਘ ਬਾਜਵਾ ਸ਼ਾਮਲ ਹੋਏ।

No comments:

Post Top Ad

Your Ad Spot