4 ਕਿਲੋ ਭੁੱਕੀ ਸਮੇਤ ਔਰਤ ਕਾਬੂ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Monday, 8 May 2017

4 ਕਿਲੋ ਭੁੱਕੀ ਸਮੇਤ ਔਰਤ ਕਾਬੂ

ਜਲਾਲਾਬਾਦ, 8 ਮਈ (ਬੱਬਲੂ ਨਾਗਪਾਲ)- ਥਾਣਾ ਸਿਟੀ ਦੀ ਪੁਲਸ ਨੇ ਗਸ਼ਤ ਦੌਰਾਨ ਇਕ ਔਰਤ ਨੂੰ 4 ਕਿਲੋਂ ਚੂਰਾ ਭੁੱਕੀ ਸਮੇਤ ਕਾਬੂ ਕਰਕੇ ਮਾਮਲਾ ਦਰਜ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਏ.ਐਸ.ਆਈ ਬਲਕਾਰ ਸਿੰਘ ਨੇ ਦੱਸਿਆ ਕਿ ਉਹ ਪੁਲਸ ਪਾਰਟੀ ਸਮੇਤ ਪਿੰਡ ਜਵਾਹਰ ਸਿੰਘ ਵਾਲੇ ਝੁੱਗੇ ਦੇ ਕੋਲ ਗਸ਼ਤ ਕਰ ਰਹੇ ਸਨ ਤਾਂ ਉਨਾਂ ਨੇ ਪੈਂਦਲ ਆ ਰਹੀ ਔਰਤ ਨੂੰ ਸ਼ੱਕ ਦੇ ਅਧਾਰ 'ਤੇ ਹੱਥੇ ਵਿੱਚ ਫੜੇ  ਝੋਲੇ ਦੀ ਤਲਾਸ਼ੀ ਲਈ ਤਾਂ ਉਸਦੇ ਵਿੱਚੋਂ 4 ਕਿਲੋਂ ਚੂਰਾ ਭੁੱਕੀ ਬਰਾਮਦ ਹੋਈ। ਭੁੱਕੀ ਸਮੇਤ ਫੜੀ ਗਈ ਔਰਤ ਦੀ ਪਛਾਣ ਅਮਰੋ ਬਾਈ ਵਿਧਵਾ ਪਤਨੀ ਵਰਿਆਮ ਸਿੰਘ ਵਾਸੀ ਜਵਾਹਰ ਸਿੰਘ ਝੁੱਗੇ ਦੇ ਵੱਜੋਂ ਹੋਈ। ਜਿਸਦੇ ਖਿਲਾਫ ਥਾਣਾ ਸਿਟੀ ਵਿਖੇ ਮਾਮਲਾ ਦਰਜ ਕਰ ਲਿਆ ਗਿਆ ਹੈ।

No comments:

Post Top Ad

Your Ad Spot