100 ਤੋਂ ਵੱਧ ਵਲੰਟੀਅਰਾਂ ਨੇ ਕੀਤਾ ਖੂਨ ਦਾਨ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Tuesday, 2 May 2017

100 ਤੋਂ ਵੱਧ ਵਲੰਟੀਅਰਾਂ ਨੇ ਕੀਤਾ ਖੂਨ ਦਾਨ

ਵਲੰਟੀਅਰਾਂ ਦੀ ਹੌਂਸਲਾ ਅਫਾਜਾਈ ਕਰਦੇ ਡਾ. ਜਗਤਾਰ ਸਿੰਘ, ਡਾ. ਹਰਿੰਦਰ ਗੁਪਤਾ, ਰਾਜੀਵ ਸਰਹੰਦੀ ਅਤੇ ਹੋਰ ਆਗੂ।
ਪਟਿਆਲਾ, 2 ਮਈ (ਜਸਵਿੰਦਰ ਆਜ਼ਾਦ)- ਭਾਰਤੀ ਵਿਕਾਸ ਪੀ੍ਰਸ਼ਦ ਵਲੋਂ ਪਟਿਆਲਾ ਦੇ ਇਨਕਮਟੈਕਸ ਦਫਤਰ ਵਿਖੇ ਆਈ. ਟੀ. ਵਿਭਾਗ ਅਤੇ ਹੋਰ ਆਰਗੇਨਾਈਜੇਸ਼ਨਾਂ ਵਲੋਂ ਖੂਨ ਦਾਨ ਕੈਂਪ ਲਗਾਇਆ ਗਿਆ, ਜਿਸ ਵਿਚ ਤਕਰੀਬਨ 100 ਤੋਂ ਵੱਧ ਖੂਨ ਦਾਨ ਕਰਨ ਵਾਲੇ ਵਲੰਟੀਅਰਾਂ ਨੇ ਭਾਗ ਲਿਆ ਅਤੇ ਖੂਨਦਾਨ ਕਰਕੇ ਇਸ ਸੁਭਾਗ ਨੂੰ ਪ੍ਰਾਪਤ ਕੀਤਾ। ਇਸ ਖੂਨਦਾਨ ਕੈਂਪ ਦਾ ਉਦਘਾਟਨ ਡਾ. ਜਗਤਾਰ ਸਿੰਘ ਪ੍ਰਿੰਸੀਪਲ ਕਮਿਸ਼ਨਰ ਇਨਕਮ ਟੈਕਸ ਪਟਿਆਲਾ ਵਲੋਂ ਕੀਤਾ ਗਿਆ। ਕੈਂਪ ਵਿਚ ਰਜਿੰਦਰਾ ਹਸਪਤਾਲ ਦੇ ਮਾਹਿਰ ਡਾਕਟਰਾਂ ਵਲੋਂ ਮਦਦ ਕੀਤੀ ਗਈ। ਇਸ ਮੌਕੇ ਡਾ. ਹਰਿੰਦਰ ਗੁਪਤਾ ਨੈਸ਼ਨਲ ਸੈਕਟਰੀ ਆਫ ਬੀ. ਵੀ. ਪੀ. ਨੇ ਕਿਹਾ ਕਿ ਇਸ ਸੰਸਥਾ ਵਲੋਂ ਸਮੇਂ ਸਮੇਂ 'ਤੇ ਬਹੁਤ ਸਾਰੇ ਸਮਾਜਿਕ ਕਾਰਜ ਕੀਤੇ ਜਾਂਦੇ ਹਨ ਅਤੇ ਭਵਿੱਖ ਵਿਚ ਵੀ ਹੁੰਦੇ ਰਹਿਣਗੇ। ਇਸ ਕੈਂਪ ਵਿਚ ਡਿਪਟੀ ਜਨਰਲ ਸਕੱਤਰ ਸਟੇਟ ਬੈਂਕ ਆਫ ਇੰਡੀਆ ਰਾਜੀਵ ਸਰਹਿੰਦੀ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ ਤੇ ਖੂਨਦਾਨੀਆਂ ਦੀ ਦਿਲੋਂ ਹੌਂਸਲਾ ਅਫਜਾਈ ਕੀਤੀ। ਇਸ ਮੌਕੇ ਸੀਮਾ ਜੋਸ਼ੀ, ਆਦੇਸ਼ ਗੁਪਤਾ, ਰੋਹਿਤ ਸਿੰਗਲਾ, ਤਰਸੇਮ ਬਾਂਸਲ, ਅੰਜੂ ਗੇਰਾ, ਰਾਜੇਸ਼ ਬਾਂਸਲ, ਗੁਰਪ੍ਰੀਤ ਸਿੰਘ ਢਿੱਲੋਂ, ਜਸਬੀਰ ਸਿੰਘ, ਪੰਕਜ ਧਰਮਾਨੀ, ਗੁਰਮੁੱਖ ਸਿੰਘ, ਅੰਮ੍ਰਿਤਪਾਲ ਸਿੰਘ ਅਤੇ ਤਨਪ੍ਰੀਤ ਸਿੰਘ ਸ਼ਾਮਲ ਹੋਏ।

No comments:

Post Top Ad

Your Ad Spot