ਸੇਂਟ ਸੋਲਜਰ ਵਿੱਚ ਫੇਅਰਵੈਲ ਪਾਰਟੀ, ਇੰਦਰਪ੍ਰੀਤ ਮਿਸ ਅਤੇ ਹਰਪ੍ਰੀਤ ਬਣੇ ਮਿਸਟਰ ਫੇਅਰਵੈਲ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Thursday, 27 April 2017

ਸੇਂਟ ਸੋਲਜਰ ਵਿੱਚ ਫੇਅਰਵੈਲ ਪਾਰਟੀ, ਇੰਦਰਪ੍ਰੀਤ ਮਿਸ ਅਤੇ ਹਰਪ੍ਰੀਤ ਬਣੇ ਮਿਸਟਰ ਫੇਅਰਵੈਲ

ਜਲੰਧਰ 27 ਅਪ੍ਰੈਲ (ਜਸਵਿੰਦਰ ਆਜ਼ਾਦ)- ਸੇਂਟ ਸੋਲਜਰ ਕਾਲਜ (ਕੋ-ਐਡ) ਵਿੱਚ ਬੀ.ਏ, ਬੀ.ਸੀ.ਏ, ਬੀ.ਕਾਮ ਦੇ ਫਾਇਨਲ ਯੀਅਰ ਦੇ ਵਿਦਿਆਰਥੀਆਂ ਲਈ “ਸ਼ੁਭ ਆਸ਼ੀਸ਼” ਫੇਅਰਵੈਲ ਪਾਰਟੀ ਦਾ ਪ੍ਰਬੰਧ ਕੀਤਾ ਗਿਆ ਜਿਸਦੀ ਸ਼ੁਰੂਆਤ ਸ਼ਮ੍ਹਾਂ ਰੌਸ਼ਨ ਕਰ ਫਾਇਨਲ ਯੀਅਰ ਦੇ ਵਿਦਿਆਰਥੀਆਂ ਨੂੰ ਟਿੱਕਾ ਲਗਾ ਕੀਤੀ ਗਈ।ਇਸ ਮੌਕੇ ਉੱਤੇ ਵਿਦਿਆਰਥੀਆਂ ਨੇ ਗੀਤ, ਡਾਂਸ, ਗਰੁੱਪ ਡਾਂਸ ਪੇਸ਼ ਕੀਤੇ। ਸੈਕੰਡ ਯੀਅਰ ਵਿਦਿਆਰਥੀਆਂ ਨੇ ਵਿਦਾਇਗੀ ਭਾਸ਼ਣ ਦਿੰਦੇ ਹੋਏ ਉਨਾਂ੍ਹਨੂੰ ਸ਼ੁਭ ਕਾਮਨਾਵਾਂ ਦਿੱਤੀਆਂ। ਬੀ.ਕਾਮ ਫਾਇਨਲ ਯੀਅਰ ਦੇ ਵਿਦਿਆਰਥੀਆਂ ਨੇ ਕਾਲਜ ਦੇ ਗੁਜ਼ਰੇ ਦਿਨਾਂ ਦੀਆਂ ਯਾਦਾਂ ਨੂੰ ਪ੍ਰੈਜੇਂਟੇਸ਼ਨ ਨਾਲ ਦੁਹਰਾਇਆ।ਇਸਦੇ ਨਾਲ ਵਿਦਿਆਰਥੀਆਂਵਿੱਚ ਮਾਡਲਿੰਗ ਅਤੇ ਮਨੋਰੰਜਕ ਗੈਮਸ ਵੀ ਕਰਵਾਈਆ ਗਈਆ। ਇਸ ਮੌਕੇ ਇੰਦਰਪ੍ਰੀਤ ਨੂੰ ਮਿਸ ਫੇਅਰਵੈਲ, ਹਰਪ੍ਰੀਤ ਨੂੰ ਮਿਸਟਰ ਫੇਅਰਵੈਲ ਚੁਣਿਆ ਗਿਆਅਤੇ ਨਾਲ ਹੀ ਅੰਜਲੀ ਨੂੰ ਮਿਸ ਟੈਲੇਂਟੇਡ, ਲਲਿਤ ਨੂੰ ਮਿਸਟਰ ਹੈਂਡਸਮ, ਸੁਨਇਨਾ ਨੂੰ ਮਿਸ ਚਾਰਮਿੰਗ, ਅਰੁਣਜੀਤ ਸਿੰਘ ਨੂੰ ਮਿਸਟਰ ਕਾਨਫਿਡੈਂਸ ਚੁਣਿਆ ਗਿਆ। ਕਾਲਜ ਡਾਇਰੈਕਟਰ ਸ਼੍ਰੀਮਤੀ ਵੀਨਾ ਦਾਦਾ ਨੇ ਵਿਦਿਆਰਥੀਆਂ ਨੂੰ ਜੀਵਨ ਵਿੱਚ ਸਫਲਤਾ ਪ੍ਰਾਪਤੀ ਲਈ ਸ਼ੁਭ ਕਾਮਨਾਵਾਂ ਦਿੱਤੀਆਂ ਅਤੇ ਪ੍ਰੀਖਿਆ ਵਿੱਚ ਸਖਤ ਮਿਹਨਤ ਨਾਲ ਚੰਗੇ ਅੰਕ ਪ੍ਰਾਪਤ ਕਰਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਸਾਰੇ ਅਧਿਆਪਕ ਮੌਜੂਦ ਰਹੇ।

No comments:

Post Top Ad

Your Ad Spot