ਪ੍ਰੇਮਚੰਦ ਮਾਰਕੰਡਾ ਐਸ. ਡੀ. ਕਾਲਜ ਫਾਰ ਵਿਮਨ, ਜਲੰਧਰ ਐਨ. ਸੀ. ਸੀ. ਗਰੁਪ ਜਲੰਧਰ ਦੁਆਰਾ ਸਰਵੋਤਮ ਸੰਸਥਾ ਦੇ ਐਵਾਰਡ ਨਾਲ ਸਨਮਾਨਿਤ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Tuesday, 25 April 2017

ਪ੍ਰੇਮਚੰਦ ਮਾਰਕੰਡਾ ਐਸ. ਡੀ. ਕਾਲਜ ਫਾਰ ਵਿਮਨ, ਜਲੰਧਰ ਐਨ. ਸੀ. ਸੀ. ਗਰੁਪ ਜਲੰਧਰ ਦੁਆਰਾ ਸਰਵੋਤਮ ਸੰਸਥਾ ਦੇ ਐਵਾਰਡ ਨਾਲ ਸਨਮਾਨਿਤ

ਜਲੰਧਰ 25 ਅਪ੍ਰੈਲ (ਜਸਵਿੰਦਰ ਆਜ਼ਾਦ)- ਪ੍ਰੇਮਚੰਦ ਮਾਰਕੰਡਾ ਐਸ. ਡੀ. ਕਾਲਜ, ਜਲੰਧਰ ਨੂੰ ਐਨ. ਸੀ. ਸੀ. ਗਰੁਪ ਹੈਡਕਵਾਟਰ, ਜਲਧੰਰ ਦੁਆਰਾ ਸਰਵੋਤਮ ਸੰਸਥਾ ਦੇ ਪੁਰੁਸਕਾਰ ਨਾਲ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਕਾਲਜ ਪ੍ਰਿੰਸੀਪਲ ਡਾ. ਕਿਰਨ ਅਰੋੜਾ ਨੂੰ ਐਨ. ਸੀ. ਸੀ. ਗਰੁਪ ਹੈਡਕਵਾਟਰ ਜਲੰਧਰ ਦੇ ਕਮਾਡਿੰਗ ਅਫਸਰ ਬਰਗੇਡੀਅਰ ਇੰਦਰ ਮੋਹਨ ਸਿੰਘ ਪਰਮਾਰ ਵਲੋਂ ਦਿੱਤਾ ਗਿਆ। ਇਹ ਪੁਰੁਸਕਾਰ ਕਾਲਜ ਨੂੰ ਐਨ. ਸੀ. ਸੀ. ਕੈਡੇਟਸ ਦੀ ਅਧਿਕਤਮ ਹਿੱਸੇਦਾਰੀ ਅਤੇ ਉਪਲਬਧੀਆਂ ਲਈ ਦਿੱਤਾ ਗਿਆ। ਐਨ. ਸੀ. ਸੀ. ਜਲੰਧਰ ਗਰੁਪ ਦੇ ਅੰਤਰਗਤ ਆਉਣ ਵਾਲਿਆਂ 166 ਸੰਸਥਾਵਾਂ ਵਿਚੋਂ ਐਸ. ਡੀ. ਕਾਲਜ, ਜਲੰਧਰ ਨੂੰ ਹੀ ਇਸ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਐਨ. ਸੀ. ਸੀ. ਅਫਸਰ ਲੈਫਟੀਨੈਂਟ ਪ੍ਰਿਆ ਮਹਾਜਨ ਨੂੰ ਵੀ ਬੈਸਟ ਏ. ਐਨ. ਉ (ਐਸੋਸੀਏਟ ਐਨ. ਸੀ. ਸੀ. ਅਫਸਰ) ਪੁਰਸਕਾਰ ਉਹਨਾਂ ਦੇ ਐਨ. ਸੀ. ਸੀ. ਦੇ ਖੇਤਰ ਵਿਚ ਯੋਗਦਾਨ ਲਈ ਦਿੱਤਾ ਗਿਆ। ਪ੍ਰਿੰਸੀਪਲ ਡਾ. ਕਿਰਨ ਅਰੋੜਾ ਨੇ ਜਲੰਧਰ ਗਰੁਪ ਹੈਡਕਵਾਟਰ ਦੇ ਕਮਾਂਡਰ ਅਫਸਰ ਇੰਦਰ ਮੋਹਨ ਸਿੰਘ ਪਰਮਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਕਾਲਜ ਨੂਂ ਇਸ ਪ੍ਰਾਪਤੀ ਤੇ ਮਾਣ ਹੈ।

No comments:

Post Top Ad

Your Ad Spot