'ਮਿਸਟਰ ਵਰਲਡ' ਰੋਹਿਤ ਖੰਡੇਲਵਾਲ ਨੇ ਮਾੱਡਲਿੰਗ ਤੇ ਡਿਜ਼ਾਈਨਿੰਗ ਦੇ 'ਗੁਰ' ਸਿਖਾਏ ਐਲਪੀਯੂ ਦੇ ਵਿਦਿਆਰਥੀਆਂ ਨੂੰ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Sunday, 23 April 2017

'ਮਿਸਟਰ ਵਰਲਡ' ਰੋਹਿਤ ਖੰਡੇਲਵਾਲ ਨੇ ਮਾੱਡਲਿੰਗ ਤੇ ਡਿਜ਼ਾਈਨਿੰਗ ਦੇ 'ਗੁਰ' ਸਿਖਾਏ ਐਲਪੀਯੂ ਦੇ ਵਿਦਿਆਰਥੀਆਂ ਨੂੰ

ਮੌਕਾ ਸੀ ਐਲਪੀਯੂ ਕੈਂਪਸ ਵਿੱਚ ਵਿਦਿਆਰਥੀ ਸੰਗਠਨ 'ਅਲਤਯੋਰਾ' ਦੁਆਰਾ ਆਯੋਜਿਤ ਤਿੰਨ ਦਿਨੀਂ 'ਅਰਡੋਰ ਫੈਸ਼ਨ ਵੀਕ-2017' ਦਾ
ਜਲੰਧਰ 23 ਅਪ੍ਰੈਲ (ਜਸਵਿੰਦਰ ਆਜ਼ਾਦ)- ਲਵਲੀ ਪ੍ਰੋਫੈਸ਼ਨਲ ਯੂਨਿਵਰਸਿਟੀ ਦੇ ਵਿਦਿਆਰਥੀ ਸੰਗਠਨ 'ਅਲਤਯੋਰਾ' ਦੁਆਰਾ ਐਲਪੀਯੂ ਕੈਂਪਸ ਵਿੱਚ ਤਿੰਨ ਦਿਨੀਂ 'ਅਰਡੋਰ ਫੈਸ਼ਨ ਵੀਕ-2017' ਦਾ ਆਯੋਜਨ ਨੈਸ਼ਨਲ ਮਾੱਡਲ ਤੇ ਡਿਜ਼ਾਈਨਰ ਦੀ ਖੋਜ ਲਈ ਕੀਤਾ ਜਿੱਥੇ ਮਿਸਟਰ ਵਰਲਡ ਰੋਹਿਤ ਖੰਡੇਲਵਾਲ, ਸੁਪਰ ਮਾੱਡਲ ਆਕਾਂਕਸ਼ਾ ਧੀਮਾਨ, ਮਿਸਟਰ ਇੰਡੀਆ ਵਰਲਡ-2016 ਵਿਸ਼ਨੂੰ ਰਾਜ ਮੈਨਨ ਨਾਲ 14 ਟਾੱਪ ਅੰਤਰ-ਰਾਸ਼ਟਰੀ ਤੇ ਰਾਸ਼ਟਰੀ ਮਾੱਡਲਾਂ, ਡਿਜ਼ਾਈਨਰਾਂ ਤੇ ਫੈਸ਼ਨ ਬਲਾੱਗਰਜ਼ ਨੇ ਭਾਰਤ ਭਰ ਤਂੋ ਆਏ 300 ਤੋਂ ਜਿਆਦਾ ਭਾਗ ਲੈਣ ਵਾਲੇ ਪ੍ਰਤੀਯੋਗੀਆਂ ਦਾ ਆੰਕਲਨ ਕੀਤਾ। ਸਾਰਿਆਂ ਨੇ ਸਹਿਮਤੀ ਨਾਲ ਮਿਸਟਰ ਤੇ ਮਿਸ 'ਅਰਡੋਰ ਫੈਸ਼ਨ ਵੀਕ-2017' ਘੋਸ਼ਿਤ ਕੀਤਾ ਤੇ ਇਨਾਂ ਦੋਨਾਂ ਨੂੰ ਇੱਖ ਲੱਖ ਰੁਪਏ ਦੇ ਨਗਦ ਈਨਾਮ ਨਾਲ ਸਨਮਾਨਿਤ ਵੀ ਕੀਤਾ।
ਰਾਸ਼ਟਰੀ ਤੇ ਅੰਤਰ-ਰਾਸ਼ਟਰੀ ਮਹਾਨ ਫੈਸ਼ਨ ਸ਼ੋਜ਼ ਜਿਵੇਂਕਿ ਐਨਵਾਈਐਫਡਬਲਯੂ, ਐਲਐਫਡਬਲਯੂ, ਪੀਐਫਡਬਲਯੂ ਆਦਿ ਦੀ ਤਰਜ਼ 'ਤੇ ਯੂਨੀਵਰਸਿਟੀ ਦੇ ਸ਼ਾਂਤੀ ਦੇਵੀ ਮਿੱਤਲ ਆੱਡਿਟੋਰਿਯਮ ਵਿੱਚ ਆਯੋਜਿਤ ਇਸ ਫੈਸ਼ਨ ਸ਼ੋ ਦੇ ਦੌਰਾਨ 20 ਇਟਾਲੀਅਨ, ਰਸ਼ਿਅਨ ਅੰਤਰ-ਰਾਸ਼ਟਰੀ ਮਾੱਡਲਸ ਦੇ ਨਾਲ-ਨਾਲ ਐਲਪੀਯੂ ਦੇ ਵਿਦਿਆਰਥੀ ਵੀ ਰਚਨਾਤਮਕ ਪਹਿਰਾਵਿਆਂ ਨੂੰ ਪਹਿਣ ਕੇ ਰੈਂਪ 'ਤੇ ਤੁਰੇ। ਇਸ ਸ਼ੋ ਦੇ ਦੁਆਰਾ ਐਲਪੀਯੂ ਦੇ ਫੈਸ਼ਨ ਟੈਕਨੋਲਾੱਜੀ ਐਂਡ ਡਿਜ਼ਾਈਨਿੰਗ ਦੇ ਵਿਦਿਆਰਥੀਆਂ ਨੇ ਫੈਸ਼ਨ ਮਾਰਕੀਟਿੰਗ, ਮਕਰੇਡਾਈਜ਼ਿੰਗ, ਸਟਾਈਲਿੰਗ; ਟੈਕਸਟਾਈਲ ਤੇ ਕਾੱਸਟਯੂਮ ਡਿਜ਼ਾਈਨਿੰਗ; ਤੇ ਫੈਸ਼ਨ ਡਿਵੈਲਪਮੈਂਟ ਦੇ ਬਾਰੇ ਬਾਖੂਬੀ ਜਾਣਿਆ। ਐਲਪੀਯੂ ਦੇ ਵਿਦਿਆਰਥੀਆਂ ਨੂੰ ਸੰਬੋਧਿਤ ਕਰਦਿਆਂ ਮਿਸਟਰ ਵਰਲਡ ਰੋਹਿਤ ਨੇ ਵਿਦਿਆਰਥੀਆਂ ਨੂੰ ਫੈਸ਼ਨ ਦੇ ਜੁਨੂਨ ਨਾਲ ਜੀਉਣ ਲਈ ਕਿਹਾ। ਉਨਾਂ ਨੇ ਵਿਦਿਆਰਥੀਆਂ ਨੂੰ ਇੱਕ ਲਾਈਨ ਦੇ ਸੰਦੇਸ਼ ਵਿੱਚ ਕਿਹਾ-'ਹਮੇਸ਼ਾ ਯਾਦ ਰੱਖੋ ਕਿ ਤੁਸੀਂ ਆਪਣੀ ਸਫਲ ਯਾਤਰਾ ਨੂੰ ਸ਼ੁਰੂ ਕਰਨ ਵਾਲੇ ਆਪ ਹੀ ਹੋ।'
ਇਸ ਸ਼ੋ ਵਿੱਚ ਕੈਜੁਏਲਸ, ਫਾੱਰਮਲ ਵਿਅਰਜ਼, ਟ੍ਰੈਂਡ ਸੈਟਰਜ਼ ਆਦਿ 'ਤੇ ਆਧਾਰਿਤ ਕੱਪੜਿਆਂ ਦੇ ਨਵੇਂ ਸੰਗ੍ਰਹਿ ਨੂੰ ਪੇਸ਼ ਕੀਤਾ ਗਿਆ ਤੇ ਇਸ ਮੌਕੇ 'ਤੇ ਐਲਪੀਯੂ ਦੇ ਸਕੂਲ ਆੱਫ ਫੈਸ਼ਨ ਟੈਕਨੋਲਾੱਜੀ ਦੇ ਵਿਦਿਆਰਥੀਆਂ ਦੁਆਰਾ ਬਣਾਏ ਗਏ ਡਿਜ਼ਾਈਨ ਅਤੇ ਹੋਰ ਮਹੱਤਵਪੂਰਨ ਬ੍ਰਾਂਡ ਦੇ ਕੱਪੜਿਆਂ ਦਾ ਪ੍ਰਦਰਸ਼ਨ ਵੀ ਕੀਤਾ ਗਿਆ। 150 ਤਂੋ ਜਿਆਦਾ ਕੱਪੜਿਆਂ ਦੇ ਸੰਗ੍ਰਹਿ ਦੀ ਜੱਜਮੈਂਟ ਟਾੱਪ ਨੈਸ਼ਨਲ ਡਿਜ਼ਾਈਨਰਜ਼, ਜਿਨਾਂ ਵਿੱਚ ਸ਼੍ਰੀਮਤੀ ਸੋਨੂੰ ਗਾਂਧੀ, ਧਰੁੱਵ ਬੰਦਵਾਲ, ਫ਼ਰਜਾਨਾ, ਸਿਧਾਰਥ ਕੱਕੜ ਸ਼ਾਮਿਲ ਰਹੇ, ਨੇ ਕੀਤੀ। ਫੈਸ਼ਨ ਪਰੇਡ ਦੇ ਦੌਰਾਨ ਗਲੈਮਾਨੰਦ ਸੁਪਰ ਮਾੱਡਲ ਆਕਾਂਕਸ਼ਾ ਧੀਮਾਨ, ਮਿਸਟਰ ਇੰਡੀਆ ਵਰਲਡ 2016 ਵਿਸ਼ਨੂੰ ਰਾਜ ਮੈਨਨ, ਮਿਸ ਏਸ਼ੀਆ ਪੈਸੇਫਿਕ ਵਰਲਡ ਇੰਡੀਆ ਅਨੁਕ੍ਰਤੀ ਗੁਸਾਂਈ, ਮਿਸ ਟੂਰਿਜ਼ਮ ਇੰਟਰਨੈਸ਼ਨਲ ਇੰਡੀਆ-2016 ਨਤਾਸ਼ਾ ਸਿੰਘ ਚੌਹਾਨ, ਐਮ ਟੀਵੀ ਐਕਟ੍ਰੈਸ ਬੇਬੋ ਮੈਮਨ ਅਤੇ ਮਿਸਟਰ ਡੈਲੀਵੁਡ-2016 ਪਰਮਵੀਰ ਚੀਮਾ ਸ਼ੋ ਸਟਾੱਪਰ ਰਹੇ। ਅੰਤਰ-ਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਕੋਰੀਓਗ੍ਰਾੱਫਰ ਸ਼ਾਈ ਲੋਬੋ ਨੇ ਸ਼ੋ ਦੀ ਕੋਰੀਓਗ੍ਰਾੱਫੀ ਕੀਤੀ ਅਤੇ ਮੁੰਬਈ ਆਧਾਰਿਤ ਪ੍ਰਸਿੱਧ ਫੈਸ਼ਨ ਮਾੱਡਲ ਅਤੇ ਬਲਾੱਗਰਜ਼ ਮਲਵਿਕਾ ਬਿੱਲਾ ਅਤੇ ਆਯੂਸ਼ੀ ਧਮੀਜਾ ਨੇ ਸ਼ੋ ਦੀ ਸ਼ਾਨਦਾਰ ਪੇਸ਼ਕਾਰੀਆਂ ਦਾ ਸੰਕਲਨ ਕੀਤਾ।
ਇਸ ਮੌਕੇ 'ਤੇ ਲਵਲੀ ਗਰੁੱਪ ਦੇ ਚੇਅਰਮੈਨ ਸ਼੍ਰੀ ਰਮੇਸ਼ ਮਿੱਤਲ, ਵਾਈਸ ਚੇਅਰਮੈਨ ਸ਼੍ਰੀ ਨਰੇਸ਼ ਮਿੱਤਲ, ਪ੍ਰੋ ਚਾਂਸਲਰ ਸ਼੍ਰੀਮਤੀ ਰਸ਼ਮੀ ਮਿੱਤਲ ਅਤੇ ਡਾਇਰੈਕਟਰ ਜਨਰਲ ਇੰਜੀ. ਐਚ ਆਰ ਸਿੰਗਲਾ ਵੀ ਮੌਜੂਦ ਸਨ। ਐਲਪੀਯੂ ਦੇ ਵਿਦਿਆਰਥੀਆਂ ਦੀ ਆਯੋਜਨ ਸਕਿਲਜ਼ ਨੂੰ ਵੇਖਦਿਆਂ ਖੁਸ਼ੀ ਜਾਹਿਰ ਕਰਦੇ ਚਾਂਸਲਰ ਸ਼੍ਰੀ ਅਸ਼ੋਕ ਮਿੱਤਲ ਨੇ  ਕਿਹਾ-'ਇਹੋ ਜਿਹੇ ਪ੍ਰੋਫੈਸ਼ਨਲ ਐਕਸਪੋਜ਼ਰ ਨਾਲ ਸਾਡੇ ਵਿਦਿਆਰਥੀਆਂ ਵਿੱਚ ਯਕੀਨੀ ਤੌਰ 'ਤੇ ਆਤਮ-ਵਿਸ਼ਵਾਸ ਪੈਦਾ ਹੋਵੇਗਾ ਅਤੇ ਉਹ ਵੈਸ਼ਵਿਕ ਉਂਚਾਈਆਂ ਨੂੰ ਛੂ ਲੈਣਗੇ। ਮੈਂ ਉਮੀਦ ਕਰਦਾ ਹਾਂ ਕਿ ਇਹੋ ਜਿਹੇ ਸੰਚਾਲਨ ਤਂੋ ਵਿਦਿਆਰਥੀ ਪ੍ਰਸਿੱਧੀ, ਸਫਲਤਾ ਆਦਿ ਵੱਲ ਹੋਣਗੇ ਅਤੇ ਆਪਣੇ ਆਗਾਮੀ ਜੀਵਨ ਵਿੱਚ ਇੱਕ ਜਿਕਰਯੋਗ ਕਰਿਅਰ ਨੂੰ ਪ੍ਰਾਪਤ ਕਰਨਗੇ।' ਇਸ ਮਹਾਨ ਸ਼ੋ ਦੇ ਆਯੋਜਨ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਨਿਲਾਂਜਨਾ, ਯੁਗੇਸ਼, ਸ਼ਿਵਮ, ਪੁਸ਼ਪਿੰਦਰ ਅਤੇ ਮਯੰਕ ਨੇ ਇੱਕ ਸੁਰ ਵਿੱਚ ਕਿਹਾ ਕਿ ਇਸ ਆਯੋਜਨ ਲਈ ਕੰਮ ਕਰਦਿਆਂ ਅਸੀਂ ਆਪਣੇ ਇੰਜੀਨਿਅਰਿੰਗ ਅਤੇ ਮੈਨੇਜਮੈਂਟ ਪ੍ਰੋਫੈਸ਼ਨਲ ਪ੍ਰੋਗ੍ਰਾਮਾਂ ਤਂੋ ਕਿਤੇ ਦੂਰ ਜਾ ਕੇ ਫੈਸ਼ਨ ਇੰਡਸਟਰੀ ਵਿੱਚ ਚੱਲ ਰਹੇ ਨਵੇਂ ਟ੍ਰੈਂਡਸ ਦੇ ਬਾਰੇ ਵੀ ਵਧੇਰਾ ਖ਼ਾਸ ਗਿਆਨ ਪ੍ਰਾਪਤ ਕੀਤਾ ਹੈ।'

No comments:

Post Top Ad

Your Ad Spot