ਕੈਪਟਨ ਸੂਬੇ ਦੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨਗੇ-ਬਹਿਲ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Monday, 17 April 2017

ਕੈਪਟਨ ਸੂਬੇ ਦੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨਗੇ-ਬਹਿਲ

ਜਲਾਲਾਬਾਦ, 17 ਮਾਰਚ (ਬਬਲੂ ਨਾਗਪਾਲ)- ਪੰਜਾਬ ਦੇ ਲੋਕਾਂ ਨੇ ਬਹੁਤ ਸੂਝ-ਬੂਝ ਦੀ ਵਰਤੋਂ ਕਰਕੇ ਸੂਬੇ 'ਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਵਾਲੀ ਸਰਕਾਰ ਦੇ ਪੱਖ 'ਚ ਆਪਣਾ ਪੂਰਨ ਬਹੁਮਤ ਦੇ ਕੇ ਫੈਸਲਾ ਸੁਣਾ ਕੇ ਸੂਬੇ ਨੂੰ ਹੋਰ ਤਬਾਹੀ ਤੋਂ ਬਚਾ ਲਿਆ ਹੈ। ਇਹ ਸ਼ਬਦ ਇੰਡੀਅਨ ਨੈਸ਼ਨਲ ਕਾਂਗਰਸ ਦੇ ਨੈਸ਼ਨਲ ਜਨਰਲ ਸਕੱਤਰ ਪ੍ਰਿੰਸ ਬਹਿਲ ਨੇ ਚੰਡੀਗੜ ਵਿਚ ਪੰਜਾਬ ਕਾਂਗਰਸ ਦੇ ਸਪੋਕਸਮੈਨ ਰਿੰਪਲ ਮਿੱਢਾ ਨੂੰ ਮਿਲ ਕੇ ਵਧਾਈ ਦਿੰਦਿਆਂ ਕਹੇ। ਉਨਾਂ ਕਿਹਾ ਕਿ ਸੂਬੇ ਦੇ ਲੋਕਾਂ ਨੇ ਕਾਂਗਰਸ ਪਾਰਟੀ ਦੇ ਹੱਕ 'ਚ ਫਤਵਾ ਦੇ ਕੇ ਦੁਬਾਰਾ ਕੈਪਟਨ ਪ੍ਰਤੀ ਆਪਣਾ ਭਰੋਸਾ ਜ਼ਾਹਿਰ ਕੀਤਾ ਹੈ ਕਿ ਪੰਜਾਬ ਦੀ ਬਰਬਾਦ ਹੋ ਚੁੱਕੀ ਆਰਥਿਕ ਵਿਵਸਥਾ ਨੂੰ ਦੁਬਾਰਾ ਲੀਹ 'ਤੇ ਲੈ ਕੇ ਆਉਣਗੇ। ਪੰਜਾਬ 'ਚ ਨਸ਼ਿਆਂ ਦੀ ਦਲਦਲ 'ਚ ਫਸ ਚੁੱਕੀ ਨੌਜਵਾਨੀ ਨੂੰ ਕੁਰਾਹੇ ਤੋਂ ਰੋਕਣ ਵਾਸਤੇ 4 ਹਫਤਿਆਂ 'ਚ ਪੰਜਾਬ 'ਚੋਂ ਨਸ਼ਾ ਖਤਮ ਕਰਨਾ, ਨੌਜਵਾਨਾਂ ਨੂੰ ਨੌਕਰੀਆਂ ਦੇ ਕੇ ਬੇਰੁਜ਼ਗਾਰੀ ਨੂੰ ਦੂਰ ਕਰਨਾ ਆਦਿ ਸਾਰੇ ਵਾਅਦੇ ਪੂਰੇ ਕਰਨਗੇ। ਸ੍ਰੀ ਬਹਿਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਬਾਰੇ ਉਨਾਂ ਕਿਹਾ ਕਿ ਇਸ ਪਾਰਟੀ ਦੀ ਅਸਲੀਅਤ ਲੋਕਾਂ ਨੇ ਵਿਖਾ ਕੇ ਪੰਜਾਬ 'ਚ ਇਸਦਾ ਬੋਰੀ-ਬਿਸਤਰਾ ਗੋਲ ਕਰ ਦਿੱਤਾ ਹੈ ਤੇ ਇਹ ਸਪੱਸ਼ਟ ਵੀ ਦੱਸ ਦਿੱਤਾ ਹੈ ਕਿ ਪੰਜਾਬ ਵਾਸੀ ਕਦੇ ਬਾਹਰਲੇ ਲੋਕਾਂ ਨੂੰ ਪਸੰਦ ਨਹੀਂ ਕਰਦੇ। ਉਨਾਂ ਕਿਹਾ ਕਿ ਪਿਛਲੇ 10 ਸਾਲ ਤੋਂ ਅਕਾਲੀ-ਭਾਜਪਾ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਅਤੇ ਫਜੂਲ ਦੇ ਟੈਕਸਾਂ ਦਾ ਬੋਝ ਝੱਲ ਰਹੀ ਪੰਜਾਬ ਦੀ ਜਨਤਾ ਨੂੰ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਬਣਨ ਨਾਲ ਇਕ ਵਾਰ ਫਿਰ ਅਸਰਦਾਰ ਮੁੱਖ ਮੰਤਰੀ ਮਿਲਿਆ ਹੈ। ਕੈਪਟਨ ਵਜਾਰਤ ਦੇ ਆਉਣ ਨਾਲ ਪੰਜਾਬ ਦੇ ਲੋਕ ਮੁੜ ਆਰਥਿਕ ਤੌਰ 'ਤੇ ਮਜਬੂਤੀ ਵੱਲ ਜਾਣਗੇ। ਉਨਾਂ ਕਿਹਾ ਕਿ ਚੋਣਾਂ ਦੌਰਾਨ ਕੈਪਟਨ ਨੇ ਲੋਕਾਂ ਨਾਲ ਜੋ ਵਾਅਦੇ ਕੀਤੇ ਸਨ ਉਨਾਂ ਨੂੰ ਹਰ ਹਾਲ ਵਿਚ ਪੂਰਾ ਕੀਤਾ ਜਾਵੇਗਾ।

No comments:

Post Top Ad

Your Ad Spot