ਇੱਕ ਅਨਾਰ ਸੋ ਬਿਮਾਰ ਵਾਲੀ ਕਹਾਵਤ ਸੱਚ ਸਾਬਤ ਕਰ ਰਹੀ ਹੈ ਨਵੇਂ ਚੌਕੀ ਮੁੱਖੀ ਦੀ ਨਿਯੁਕਤੀ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Monday, 10 April 2017

ਇੱਕ ਅਨਾਰ ਸੋ ਬਿਮਾਰ ਵਾਲੀ ਕਹਾਵਤ ਸੱਚ ਸਾਬਤ ਕਰ ਰਹੀ ਹੈ ਨਵੇਂ ਚੌਕੀ ਮੁੱਖੀ ਦੀ ਨਿਯੁਕਤੀ

ਜਲਾਲਾਬਾਦ , 10 ਅਪ੍ਰੈਲ (ਬਬਲੂ ਨਾਗਪਾਲ) : ਸਿਆਸੀ ਤੇ ਵਪਾਰਕ ਤੌਰ ਤੇ ਮਹੱਤਵਪੂਰਨ ਮੰਨੀ ਜਾਣ ਵਾਲੀ ਇਸ ਮੰਡੀ ਦੀ ਪੁਲਿਸ ਚੌਕੀ ਪਿਛਲੇ ਇੱਕ ਹਫ਼ਤੇ ਤੋ ਨਵੇਂ ਚੌਕੀ ਮੁੱਖੀ ਦੀ ਰਾਹ ਦੇਖ ਰਹੀ ਹੈ। ਪਿਛਲੇ ਚੌਕੀ ਮੁੱਖੀ ਏ ਐੱਸ ਆਈ ਹਰਕੇਸ਼ ਸ਼ਰਮਾ ਦਾ 1 ਅਪ੍ਰੈਲ ਨੂੰ ਇੱਥੋਂ ਤਬਾਦਲਾ ਕਰਕੇ ਅਬੋਹਰ ਭੇਜ ਦਿੱਤਾ ਗਿਆ ਹੈ ਜਦੋ ਕੇ ਇਸ ਅਹੁਦੇ 'ਤੇ ਹਾਲੇ ਤੱਕ ਕੋਈ ਨਵੀਂ ਨਿਯੁਕਤੀ ਨਹੀ ਕੀਤੀ ਗਈ ਹੈ ਪਰ ਜਾਣਕਾਰੀ ਦੇ ਮੁਤਾਬਕ ਅੱਧਾ ਦਰਜ਼ਨ ਤੋ ਵੱਧ ਏ ਐੱਸ ਆਈ ਇਸ ਕੁਰਸੀ 'ਤੇ ਬੈਠਣ ਲਈ ਪੱਬਾਂ ਭਾਰ ਹੋਏ ਫਿਰਦੇ ਹਨ ਤੇ ਉਨਾਂ ਵੱਲੋਂ ਸਿਆਸੀ ਲੀਡਰਾਂ ਤੇ ਅਫ਼ਸਰਾਂ ਤੱਕ ਸਿਫ਼ਾਰਸ਼ਾਂ ਤੇ ਹਾਜ਼ਰੀਆਂ ਲਵਾਉਣ ਦਾ ਸਿਲਸਿਲਾ ਜਾਰੀ ਹੈ। ਇਸ ਅਹੁਦੇ ਤੇ ਸਿਫ਼ਾਰਸ਼ਾਂ ਦੇ ਵਧਦੇ ਭਾਰ ਕਰਕੇ ਜਿਲਾ ਪੁਲਿਸ ਪ੍ਰਸ਼ਾਸਨ ਵੀ ਭੰਬਲਭੂਸੇ ਵਾਲੇ ਮਾਹੌਲ ਵਿੱਚ ਹੈ ਕਿਉਂਕਿ ਇਸ ਤੋ ਪਹਿਲਾ ਤਬਾਦਲੇ ਦੇ ਨਾਲ ਨਵੀਂ ਨਿਯੁਕਤੀ ਵੀ ਹੋ ਜਾਇਆ ਕਰਦੀ ਸੀ ਪਰ ਪਿਛਲੇ ਚੌਕੀ ਮੁੱਖੀ ਦੇ ਤਬਾਦਲੇ ਨੂੰ ਇੱਕ ਹਫ਼ਤੇ ਤੋ ਵੱਧ ਦਾ ਸਮਾਂ ਹੋ ਚੁੱਕਿਆ ਹੈ ਪਰ ਹਾਲੇ ਤੱਕ ਨਵੇਂ ਚੌਕੀ ਮੁੱਖੀ ਦੀ ਨਿਯੁਕਤੀ ਨਹੀ ਕੀਤੀ ਗਈ ਹੈ ਚੌਕੀ ਮੁੱਖੀ ਦੀ ਗੈਰ ਮੌਜੂਦਗੀ ਦੇ ਕਾਰਨ ਪੁਲਿਸ ਚੌਕੀ ਵਿੱਚ ਹੋਣ ਵਾਲਾ ਰੋਜ਼ਾਨਾ ਦਾ ਕੰਮ ਬੁਰੀ ਤਰਾਂ ਦੇ ਨਾਲ ਪ੍ਰਭਾਵਿਤ ਹੋ ਰਿਹਾ ਹੈ।

No comments:

Post Top Ad

Your Ad Spot