ਕੁਦਰਤੀ ਅਤੇ ਮਾਨਵੀ ਆਫਤਾਂ ਤੋਂ ਬਚਾਓ ਅਤੇ ਜਾਗਰੂਕ ਕਰਨ ਦੇ ਮੰਤਵ ਨਾਲ ਏਰੀਆ ਫੈਸੀਲੀਅਰ ਅਭਿਆਸ ਦਾ ਆਯੋਜਨ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Thursday, 27 April 2017

ਕੁਦਰਤੀ ਅਤੇ ਮਾਨਵੀ ਆਫਤਾਂ ਤੋਂ ਬਚਾਓ ਅਤੇ ਜਾਗਰੂਕ ਕਰਨ ਦੇ ਮੰਤਵ ਨਾਲ ਏਰੀਆ ਫੈਸੀਲੀਅਰ ਅਭਿਆਸ ਦਾ ਆਯੋਜਨ

ਏਰੀਆ ਫੈਸੀਲੀਅਰ ਅਭਿਆਸ ਦੇ ਦੌਰਾਨ ਹਾਜਰ ਸਕੂਲ ਪ੍ਰਬੰਧਕ, ਸੱਤਵੀਂ ਬਟਾਲੀਅਨ ਦੇ ਇੰਸਪੈਕਟਰ ਅਤੇ ਕੁਦਰਤੀ ਆਫਤਾਂ ਤੋਂ ਬਚਾਓ ਕਰਨ ਦੇ ਲਈ ਪੈ੍ਰਕਟੀਕਲ ਕਰਕੇ ਦਿਖਾਉਂਦੇ ਹੋਏ ਨੌਜਵਾਨ
ਜਲਾਲਾਬਾਦ,  27 ਅਪ੍ਰੈਲ (ਬਬਲੂ ਨਾਗਪਾਲ):ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਵਿਖੇ ਅੱਜ ਸਵੇਰੇ ਕੁਦਰਤੀ ਅਤੇ ਮਾਨਵੀ ਆਫਤਾਂ ਤੋਂ ਬਚਾਓ ਅਤੇ ਜਾਗਰੂਕਤਾ ਦੇ ਉਦੇਸ਼ ਨਾਲ ਮਾਣਯੋਗ ਜ਼ਿਲਾ ਫਾਜ਼ਿਲਕਾ ਡਿਪਟੀ ਕਮਿਸ਼ਨਰ ਸ਼੍ਰੀਮਤੀ ਈਸ਼ਾ ਕਾਲੀਆ ਦੀਆਂ ਹਦਾਇਤਾਂ ਦਾ ਪਾਲਣਾ ਕਰਦੇ ਹੋਏ ਰਾਸ਼ਟਰੀ ਆਫਤਾਂ ਪ੍ਰਬੰਧਨ ਦੀ ਸੱਤਵੀਂ ਬਟਾਲੀਅਨ ਵੱੱਲੋਂ ਇੰਸਪੈਕਟਰ ਰਮਾਕਾਂਤ ਪਾਂਡੇ ਅਤੇ ਸਿੱਖਿਆ ਵਿਭਾਗ ਵੱਲੋਂ ਪ੍ਰਿੰਸੀਪਲ ਡਾ. ਵੇਦ ਪ੍ਰਕਾਸ਼ ਗਾਬਾ ਦੀ ਅਗਵਾਈ ਹੇਠ ਏਰੀਆ ਫੈਸੀਲੀਅਰ ਅਭਿਆਸ ਦਾ ਆਯੋਜਨ ਕੀਤਾ ਗਿਆ।
ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਲੈਕਚਰਾਰ ਪਵਨ ਅਰੋੜਾ ਅਤੇ ਮਾ. ਰਜਨੀਸ਼ ਟੀਟੂ ਨੇ ਦੱਸਿਆ ਕਿ ਜ਼ਿਲਾ ਸਿੱਖਿਆ ਅਫਸਰ ਸ. ਪ੍ਰਗਟ ਸਿੰਘ ਬਰਾੜ ਜ਼ਿਲੇ ਦੇ ਚੌਣਵੇਂ ਸਕੂਲਾਂ ਵਿਖੇ ਕੁਝ ਸਕੂਲਾਂ ਦਾ ਗਰੁੱਪ ਬਣਾ ਕੇ ਇਸ ਅਭਿਆਸ ਦੁਆਰਾ ਸਕੂਲ ਸੇਫਟੀ, ਬਣਾਉਟੀ ਸਾਹ, ਵੱਗਦੇ ਖੂਨ ਨੂੰ ਰੋਕਣਾ, ਹੜ ਤੇ ਭੂਚਾਲ ਵਰਗੀਆਂ ਆਫਤਾਂ ਤੋਂ ਬਚਾਓ ਆਦਿ ਬਾਰੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਟੇ੍ਰਨਿੰਗ ਅਤੇ ਬਚਾਓ ਬਾਰੇ ਜਾਗਰੂਕ ਕਰਨ ਦੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਸਨ। ਜਿਨਾਂ ਨੂੰ ਮੁੱਖ ਰੱਖਦੇ ਹੋਏ ਸਬ ਇੰਸਪੈਕਟਰ ਯੂ.ਡੀ ਜੋਸ਼ੀ ਅਤੇ ਧਰਮਿੰਦਰ ਸਿੰਘ ਨੇ ਆਪਣੀ ਟੀਮ ਨਾਲ ਇਸ ਅਭਿਆਸ ਦੁਆਰਾ ਵੱਖ ਵੱਖ ਆਫਤਾਂ ਨਾਲ ਨਿਪਟਣ ਲਈ ਪੈ੍ਰਕਟੀਕਲ ਰੂਪ ਵਿੱਚ ਪ੍ਰਦਰਸ਼ਨ ਕੀਤਾ। ਇਸ ਮੋਕੇ ਆਪਣੇ ਸੰਬੋਧਨ ਵਿੱਚ ਪ੍ਰਿੰਸੀਪਲ ਡਾ. ਵੇਦ ਪ੍ਰਕਾਸ਼ ਗਾਬਾ ਨੇ ਸਮੂਹ ਆਫਤਾਂ ਪ੍ਰਬੰਧਨ ਟੀਮ ਦਾ ਧੰਨਵਾਦ ਕਰਦੇ ਹੋਏ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਨਾਜ਼ੁਕ ਵਿਸ਼ੇ ਸੰਬੰਧੀ ਵੱਧ ਤੋਂ ਵੱਧ ਲੋਕਾਂ ਨੂੰ ਜਾਗਰੂਕ ਕਰਨ। ਇਸ ਮੋਕੇ ਸਕੂਲ ਦੇ ਉਪ ਪ੍ਰਿੰਸੀਪਲ ਨਿਰਮਲ ਬਰਾੜ, ਸੀਮਾ ਠਕਰਾਲ, ਸਰਲਾ ਸਚਦੇਵਾ, ਅੰਜੂ ਬਾਲਾ, ਇੰਦੂ ਬਾਲਾ ਆਦਿ ਸਮੇਤ ਸਟਾਫ ਮੈਂਬਰ ਵੀ ਹਾਜਰ ਸਨ।

No comments:

Post Top Ad

Your Ad Spot