ਬਾਲਾ ਵਿਆਹਾਂ ਦੀ ਰੋਕਥਾਮ ਲਈ ਚਾਈਲਡ ਲਾਈਨ ਵਰਤ ਰਹੀ ਹੈ ਮੁਸਤੈਦੀ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Friday, 28 April 2017

ਬਾਲਾ ਵਿਆਹਾਂ ਦੀ ਰੋਕਥਾਮ ਲਈ ਚਾਈਲਡ ਲਾਈਨ ਵਰਤ ਰਹੀ ਹੈ ਮੁਸਤੈਦੀ

ਜਲਾਲਾਬਾਦ, 28 ਅਪ੍ਰੈਲ (ਬਬਲੂ ਨਾਗਪਾਲ)- ਜਨ ਜੋਤੀ ਕਲਿਆਣ ਸੰਮਤੀ ਦੁਆਰਾ ਮਹਿਲਾ ਤੇ ਬਾਲ ਵਿਕਾਸ ਮੰਤਰਾਲੇ ਭਾਰਤ ਸਰਕਾਰ ਦੇ ਸਹਿਯੋਗ ਨਾਲ ਚਲਾਈ ਜਾ ਰਹੀ ਚਾਈਲਡ ਲਾਈਨ 1098 ਫ਼ਾਜ਼ਿਲਕਾ ਵੱਲੋਂ ਨਾਬਾਲਗਾ ਦੇ ਵਿਆਹ ਦੀ ਰੋਕਥਾਮ ਲਈ ਜ਼ਿਲੇ ਭਰ 'ਚ ਪੂਰੀ ਤਰਾਂ ਚੌਕਸੀ ਵਰਤੀ ਜਾ ਰਹੀ ਹੈ। ਜ਼ਿਲਾ ਕੋਆਰਡੀਨੇਟਰ ਮਹਿੰਦਰ ਕੁਮਾਰ ਨੇ ਦੱਸਿਆ ਕਿ 28 ਅਪ੍ਰੈਲ ਤੇ 10 ਮਈ ਨੂੰ ਬਾਲ ਵਿਆਹਾਂ ਦੀ ਰੋਕਥਾਮ ਲਈ ਪੂਰੀ ਮੁਸਤੈਦੀ ਵਰਤੀ ਜਾ ਰਹੀ ਹੈ। ਉਨਾਂ ਦੱਸਿਆ ਕਿ ਬਾਲ ਵਿਆਹ ਕਰਨਾ ਕਾਨੂੰਨੀ ਜੁਰਮ ਹੈ। ਉਨਾਂ ਕਿਹਾ ਕਿ ਲੜਦੀ ਦੀ ਉਮਰ 18 ਸਾਲ ਤੇ ਲੜਕੇ ਦੀ 21 ਸਾਲ ਵਿਆਹ ਲਈ ਮੰਨਣ ਯੋਗ ਹੈ। ਇਸ ਦੀ ਉਲੰਘਣਾ ਕਰਨ ਵਾਲੇ ਨੂੰ 2 ਸਾਲ ਦੀ ਕੈਦ ਤੇ 1 ਲੱਖ ਰੁਪਏ ਜੁਰਮਾਨਾ ਕੀਤਾ ਜਾ ਸਕਦਾ ਹੈ। ਉਨਾਂ ਕਿਹਾ ਕਿ ਜੇਕਰ ਕਿਸੇ ਵੀ ਨਾਗਰਿਕ ਨੂੰ ਬਾਲ ਵਿਆਹ ਹੋਣ ਦੀ ਜਾਣਕਾਰੀ ਮਿਲੇ ਤਾਂ ਉਹ ਚਾਈਲਡ ਲਾਈਨ ਦੇ ਮੁਫ਼ਤ ਨੰਬਰ 1098 'ਤੇ ਉਸ ਦੀ ਸੂਚਨਾ ਦੇਵੇ।

No comments:

Post Top Ad

Your Ad Spot