ਹਲਕੇ ਵਿੱਚ ਹੁਣ ਸੁਖਬੀਰ ਬਾਦਲ ਦਾ ਰਾਜ ਨਹੀਂ ਬਲਕਿ ਕੈਪਟਨ ਅਮਰਿੰਦਰ ਸਿੰਘ ਦਾ ਰਾਜ ਹੈ-ਜੋਸਨ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Saturday, 1 April 2017

ਹਲਕੇ ਵਿੱਚ ਹੁਣ ਸੁਖਬੀਰ ਬਾਦਲ ਦਾ ਰਾਜ ਨਹੀਂ ਬਲਕਿ ਕੈਪਟਨ ਅਮਰਿੰਦਰ ਸਿੰਘ ਦਾ ਰਾਜ ਹੈ-ਜੋਸਨ

ਆੜਤੀਆ ਯੂਨੀਅਨ ਦੇ ਹਾਊਸ ਵਲੋਂ ਐਲਾਨੇ ਗਏ ਅਹੁੱਦੇਦਾਰ ਹੀ ਭਵਿੱਖ ਵਿੱਚ ਨੁਮਾਇੰਦੇ ਦੇ ਹੱਕਦਾਰ
ਜਲਾਲਾਬਾਦ, 1 ਅਪ੍ਰੈਲ (ਬਬਲੂ ਨਾਗਪਾਲ)-
ਬੀਤੇ ਦਿਨੀ ਸ਼ਹਿਰ ਦੇ ਸਮੁੱਚੇ ਆੜਤੀਆਂ ਵਲੋਂ ਵੱਡੇ ਪੱਧਰ ਤੇ ਮੀਟਿੰਗ ਕਰਕੇ ਨਵੀਂ ਬਾਡੀ ਦਾ ਗਠਨ ਕੀਤਾ ਗਿਆ ਸੀ। ਜਿਸ ਵਿੱਚ ਕਾਂਗਰਸ ਪਾਰਟੀ ਨਾਲ ਜਰਨੈਲ ਸਿੰਘ ਮੁਖੀਜਾ ਅਤੇ ਚੰਦਰ ਖੈਰੇਕੇ ਨੂੰ ਪ੍ਰਧਾਨ ਚੁਣਿਆ ਗਿਆ ਸੀ। ਜਿਸਦੀ ਗਵਾਹੀ ਸਮੁੱਚੇ ਆੜਤੀਆਂ ਨੇ ਰੱਖੀ ਗਈ ਹਾਉਸ ਮੀਟਿੰਗ ਵਿੱਚ ਆਪਣੀ ਸਮੂਲੀਅਤ ਦਰਜ਼ ਕਰਵਾ ਕੇ ਦਿਖਾ ਦਿੱਤੀ ਸੀ ਪਰ ਹੁਣ ਕੁੱਝ ਆੜਤੀਆ ਵਲੋਂ ਅਕਾਲੀ ਦਲ ਦੇ ਇਸ਼ਾਰੇ ਤੇ ਵੱਖਰੇ ਤੌਰ ਤੇ ਕਿਸੇ ਵਿਅਕਤੀ ਦੇ ਹੱਥ ਨੁਮਾਇੰਦੀ ਦੇਣ ਦੇ ਫੈਸਲੇ ਨੂੰ ਕਿਸੇ ਵੀ ਕੀਮਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਹ ਵਿਚਾਰ ਸਾਬਕਾ ਜੰਗਲਾਤ ਮੰਤਰੀ ਹੰਸ ਰਾਜ ਜੋਸਨ ਨੇ ਸ਼ਨੀਵਾਰ ਨੂੰ ਵਿਸ਼ੇਸ਼ ਗੱਲਬਾਤ ਕਰਦਿਆਂ ਪ੍ਰਗਟ ਕੀਤੇ। ਉਨਾਂ ਕਿਹਾ ਕਿ ਜਲਾਲਾਬਾਦ ਹਲਕੇ ਅੰਦਰ ਹੁਣ ਸੁਖਬੀਰ ਸਿੰਘ ਬਾਦਲ ਦਾ ਰਾਜ ਨਹੀਂ ਬਲਕਿ ਕੈਪਟਨ ਅਮਰਿੰਦਰ ਸਿੰਘ ਰਾਜ ਹੈ ਅਤੇ ਹਰੇਕ ਵਰਕਰ ਤੇ ਵਪਾਰੀ ਵਰਗ ਨੂੰ ਪੂਰਾ ਮਾਨ ਤੇ ਸਨਮਾਨ ਕੀਤਾ ਜਾਵੇਗਾ ਨਾਕਿ ਕੁੱਝ ਦਿਨ ਪਹਿਲਾਂ ਅਕਾਲੀ ਦਲ ਦਾ ਪੱਲਾ ਛੱਡ ਕੇ ਕਾਂਗਰਸ ਵਿੱਚ ਆਏ ਲੋਕਾਂ ਨੂੰ ਅੱਗੇ ਕੀਤਾ ਜਾਵੇਗਾ ਕਿਉਂਕਿ ਕੱਲ ਸਾਂਸਦ ਸ਼ੇਰ ਸਿੰਘ ਘੁਬਾਇਆ ਵਲੋਂ ਇੱਕ ਪੁਰਾਨੇ ਅਕਾਲੀ ਦਲ ਵਰਕਰ ਨੂੰ ਹਾਰ ਪਹਿਨਾ ਕੇ ਪੁਰਾਨੀ ਬਾਡੀ ਦੇ ਕੁੱਝ ਚੁਣੀਦੇ ਲੋਕਾਂ ਦਾ ਸਮਰਥਨ ਲੈ ਕੇ ਆਗੂ ਖੜਾ ਕਰ ਦਿੱਤਾ ਗਿਆ ਜਦਕਿ ਸਾਂਸਦ ਘੁਬਾਇਆ ਨੂੰ ਇਸ ਤੋਂ ਪਹਿਲਾਂ ਆੜਤੀਆ ਦੀ ਸਮੁੱਚੀ ਹਾਊਸ ਦੀ ਮੀਟਿੰਗ ਵਿੱਚ ਬਾਰੇ ਜਾਣਕਾਰੀ ਲੈ ਲੈਣੀ ਚਾਹੀਦੀ ਸੀ ਅਤੇ ਉਸ ਤੋਂ ਬਾਅਦ ਫੈਸਲਾ ਲੈਣਾ ਚਾਹੀਦਾ ਸੀ। ਉਨਾਂ ਕਿਹਾ ਕਿ ਜਿੰਨਾਂ ਆਗੂਆਂ ਨੂੰ ਸਮੁੱਚੇ ਆੜਤੀਆ ਨੇ ਆਪਣੀ ਛਤਰ ਛਾਇਆ ਹੇਠਾਂ ਨੁਮਾਇੰਦਗੀ ਦਿੱਤੀ ਹੈ ਉਹ ਹੀ ਅਸਲ ਵਿੱਚ ਯੂਨੀਅਨ ਹੈ ਨਾ ਕਿ ਕੁੱਝ ਚੁਣੀਦੇ ਲੋਕਾਂ ਵਲੋਂ ਬਣਾਈ ਗਈ ਯੂਨੀਅਨ ਕੰਮ ਕਰੇਗੀ। ਸ਼੍ਰੀ ਜੋਸਨ ਨੇ ਟਰੱਕ ਯੂਨੀਅਨ ਬਾਰੇ ਉੱਠੇ ਵਿਵਾਦਾਂ ਬਾਰੇ ਕਿਹਾ ਕਿ ਵਪਾਰੀ ਵਰਗ ਨੂੰ ਕੋਈ ਪਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਨਾ ਹੀ ਲੇਬਰ ਅਤੇ ਟਰੱਕ ਆਪਰੇਟਰਾਂ ਨੂੰ ਬਣਦਾ ਪੂਰਾ ਮਾਨ ਸਨਮਾਨ ਅਤੇ ਹੱਕ ਮਿਲੇਗਾ ਨਾ ਕਿ ਬਾਹਰ ਤੋਂ ਆ ਕੇ ਲੋਕ ਲੇਬਰ ਦਾ ਟੈਂਡਰ ਪਾ ਕੇ ਲੇਬਰ ਦਾ ਹੱਕ ਖੋਹਣ ਇਹ ਬਰਦਾਸ਼ਤ ਨਹੀਂ ਹੋਵੇਗਾ। ਇਸ ਸੰਬੰਧੀ ਹਾਈ ਕਮਾਨ ਨੂੰ ਜਲਦ ਜਾਣੂ ਕਰਵਾਵਾਂਗੇ।

No comments:

Post Top Ad

Your Ad Spot