ਜਲਾਲਾਬਾਦ ਦੇ ਡਾ. ਸਤਿੰਦਰ ਸਿੰਘ ਨੌਬਲ ਬਣੇ ਗੱਟੀ ਰਾਜੋ ਕਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Thursday, 6 April 2017

ਜਲਾਲਾਬਾਦ ਦੇ ਡਾ. ਸਤਿੰਦਰ ਸਿੰਘ ਨੌਬਲ ਬਣੇ ਗੱਟੀ ਰਾਜੋ ਕਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ

ਜਲਾਲਾਬਾਦ, 6 ਅਪ੍ਰੈਲ (ਬਬਲੂ ਨਾਗਪਾਲ)- ਬੀਤੇਂ ਦਿਨੀਂ ਸਿੱਖਿਆ ਮੰਤਰੀ ਪੰਜਾਬ ਸ਼੍ਰੀਮਤੀ ਅਰੁਣਾ ਚੌਧਰੀ ਵੱਲੋਂ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਆਡੀਟੋਰੀਅਮ ਵਿਖੇ ਲੈਕਚਰਾਰ ਕੇਡਰ ਤੋਂ ਪੀ.ਈ.ਐਸ. (ਸਕੂਲ ਤੇ ਇੰਸਪੈਕਸ਼ਨ) ਗਰੁੱਪ ਏ ਵਿੱਚ 191 ਪਦਉਨਤ ਹੋਏ ਪ੍ਰਿੰਸੀਪਲਾਂ ਨੂੰ ਮੋਕੇ 'ਤੇ ਹੀ ਉਨਾਂ ਦੇ ਮਨਪਸੰਦ ਸਟੇਸ਼ਨ ਅਲਾਟ ਕੀਤੇ ਗਏ। ਇਨਾਂ ਵਿੱਚੋਂ ਹੀ ਸਿੱਖਿਆ ਮੰਤਰੀ ਪੰਜਾਬ ਸ਼੍ਰੀਮਤੀ ਅਰੁਣਾ ਚੌਧਰੀ ਨੇ ਹਲਕਾ ਜਲਾਲਾਬਾਦ ਦੇ ਨਿਵਾਸੀ ਡਾ. ਸਤਿੰਦਰ ਸਿੰਘ (ਨੌਬਲ) ਨੂੰ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੱਟੀ ਰਾਜੋ ਕੀ ਵਿਖੇ ਸ਼ਟੇਸ਼ਨ ਅਲਾਟ ਕੀਤਾ ਗਿਆ ਸੀ। ਜਿਸ ਤੋਂ ਬਾਅਦ ਅੱਜ ਸਵੇਰੇ ਡਾ. ਸਤਿੰਦਰ ਸਿੰਘ ਨੌਬਲ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੱਟੀ ਰਾਜੋ ਕਾ ਵਿਖੇ ਪ੍ਰਿੰਸੀਪਲ ਦਾ ਚਾਰਜ ਸੰਭਾਲ ਲਿਆ ਹੈ। ਡਾ. ਸਤਿੰਦਰ ਸਿੰਘ ਨੌਬਲ ਨੇ ਦੱਸਿਆ ਕਿ ਸਿੱਖਿਆ ਮੰਤਰੀ ਪੰਜਾਬ ਨੇ ਸਟੇਸਨ ਅਲਾਟਮੈਂਟ ਦੀ ਸੂਚੀ ਜਾਰੀ ਕਰਦੇ ਹੋਏ ਸਮੂਹ ਅਧਿਆਪਕ ਵਰਗ ਨੂੰ ਸਿੱਖਿਆ ਵਿਭਾਗ ਦਾ ਮਿਆਰ ਉਚਾ ਚੁੱਕਣ ਦੇ ਲਈ ਡੱਟ ਕੇ ਕੰਮ ਕਰਨ ਅਤੇ ਨਵੇਂ ਪਦਉਨਤ ਹੋਏ ਪ੍ਰਿੰਸੀਪਲਾਂ ਨੂੰ ਆਪਣੀ ਜਿੰਮੇਵਾਰੀ ਬਾਖੂਬੀ ਨਿਭਾਉਣ ਲਈ ਪੇ੍ਰਰਿਤ ਕੀਤਾ ਗਿਆ। ਉਨਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਸਿੱਖਿਆ ਦੇ ਮਿਆਰ ਨੂੰ ਉਚਾ ਚੁੱਕਣ ਦੇ ਲਈ ਕੋਈ ਕਸਰ ਨਹੀਂ ਛੱਡੀ ਜਾਵੇਗੀ। ਇਸ ਮੋਕੇ ਤੇ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਪੰਜਾਬ ਪ੍ਰਦੀਪ ਸੱਭਰਵਾਲ, ਸੰਯੁਕਤ ਸਕੱਤਰ ਸਿੱਖਿਆ ਤੇਜਿੰਦਰਪਾਲ ਸਿੰਘ ਸਮੇਤ ਵੱਡੀ ਗਿਣਤੀ ਵਿੱੱਚ ਸਿੱਖਿਆ ਵਿਭਾਗ ਦੇ ਅਧਿਕਾਰੀ ਮੌਜੂਦ ਸਨ।

No comments:

Post Top Ad

Your Ad Spot