ਸਿਰਕੀਬੰਦ ਬਿਰਾਦਰੀ ਨੇ ਨਵੀਂ ਮਿਸਾਲ ਕੀਤੀ ਕਾਇਮ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Wednesday, 12 April 2017

ਸਿਰਕੀਬੰਦ ਬਿਰਾਦਰੀ ਨੇ ਨਵੀਂ ਮਿਸਾਲ ਕੀਤੀ ਕਾਇਮ

  • ਲਾੜਾ ਸਾਇਕਲ 'ਤੇ ਗਿਆ ਡੋਲੀ ਲੇਣ
ਸਾਇਕਲ 'ਤੇ ਡੋਲੀ ਲੇਣ ਲਈ ਜਾਂਦਾ ਹੋਇਆ ਲਾੜਾ (ਬੰਟੀ)
ਜਲਾਲਾਬਾਦ 12 ਅਪ੍ਰੈਲ (ਬਬਲੂ ਨਾਗਪਾਲ)- ਸਿਰਕੀਬੰਦ ਬਿਰਾਦਰੀ ਵਿੱਚ ਜਿਥੇ ਵਿਆਹਾਂ ਤੇ ਮਰਗਾਂ ਵਿੱਚ ਲੇਣ-ਦੇਣ ਬਹੁਤ ਚਲਨ ਹੈ ਤੇ ਇਹ ਲੋਕ ਵਿਆਹਾਂ ਤੇ ਮਰਗਾ 'ਤੇ ਆਪਣਾ ਨੱਕ ਰੱਖਣ ਲਈ ਕਰਜਾ ਚੁੱਕ ਕੇ ਇਹ ਸਭ ਕੁਝ ਕਰਦੇ ਹਨ ਤੇ ਸਾਰੀ ਉਮਰ ਫਨਾਂਸਰਾਂ ਦੇ ਕਰਜੇ ਥੱਲੇ ਦੱਬੇ ਰਹਿੰਦੇ ਹਨ, ਤੇ ਇਥੋਂ ਤੱਕ ਨੋਬਤ ਆ ਜਾਂਦੀ ਹੈ ਕਿ ਗਿਰਵੀ ਰੱਖਿਆ ਮਕਾਨ ਵੀ ਵੇਚਣਾ ਪੇ ਜਾਂਦਾ ਹੈ, ਇਹ ਵਿਚਾਰ ਸਿਰਕੀਬੰਦ ਬਿਰਾਦਰੀ ਦੇ ਸੂਬਾ ਸਾਬਕਾ ਸੀਨੀ. ਮੀਤ ਪ੍ਰਧਾਨ ਜੋਗਿੰਦਰ ਸਿੰਘ ਰਾਜਪੂਤ ਨੇ ਰੱਖੇ। ਉਨਾਂ ਨੇ ਕਿਹਾ ਕਿ ਬੀਤੇ ਦਿਨ ਉਨਾਂ ਦੇ ਭਤੀਜੇ ਸੁੱਖਾ ਸਿੰਘ ਦਾ ਵਿਆਹ ਸੀ ਤੇ ਉਨਾਂ ਨੇ ਪੁਰਾਣੇ ਰੀਤੀ ਰਿਵਾਜਾਂ ਨੂੰ ਛੱਡ ਕੇ ਸਿਰਫ 21 ਜਣੇ ਬਾਰਾਤ ਲੇ ਕੇ ਗਏ, ਜਦ ਕਿ ਉਹ ਆਪਣੇ ਘਰ-ਘਰ ਦੇ ਜੀਅ ਹੀ 100 ਦੇ ਕਰੀਬ ਬਣਦੇ ਹਨ ਤੇ ਲਾੜਾ ਸਾਇਕਲ 'ਤੇ ਵਿਆਹ ਕਰਾਉਣ ਲਈ ਗਿਆ। ਉਨਾਂ ਦੱਸਿਆ ਕਿ ਉਨਾਂ ਨੇ ਸਿਰਫ 3 ਕੱਪੜਿਆਂ ਵਿੱਚ ਲੜਕੀ ਨੂੰ ਡੋਲੀ ਵਿੱਚ ਲਿਆਦਾਂ ਹੈ, ਤੇ ਹੋਰ ਕੁਝ ਨਾ ਲਿਆ ਅਤੇ ਨਾ ਦਿੱਤਾ। ਉਨਾਂ ਵਲੋਂ ਸਿਰਕੀਬੰਦ ਬਿਰਾਦਰੀ ਵਿੱਚ ਇਹ ਪਹਿਲਾ ਕਦਮ ਚੁੱਕਿਆ ਗਿਆ ਹੈ ਤਾਂ ਜੋ ਉਨਾਂ ਦੀ ਬਿਰਾਦਰੀ ਵਿੱਚ ਜੋ ਦਹੇਜ ਦੀ ਪ੍ਰਥਾ ਵਰਗੀ ਲਾਹਨਤ ਚੱਲੀ ਆ ਰਹੀ ਹੈ, ਉਸ ਨੂੰ ਜੜੋ ਖਤਮ ਕੀਤਾ ਜਾ ਸਕੇ।

No comments:

Post Top Ad

Your Ad Spot