'ਬੇਟੀ ਬਚਾਓ, ਬੇਟੀ ਪੜਾਉ' ਵਿਸ਼ੇ 'ਤੇ ਸੈਮੀਨਾਰ ਅਤੇ ਰੈਲੀ ਆਯੋਜਿਤ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Saturday, 29 April 2017

'ਬੇਟੀ ਬਚਾਓ, ਬੇਟੀ ਪੜਾਉ' ਵਿਸ਼ੇ 'ਤੇ ਸੈਮੀਨਾਰ ਅਤੇ ਰੈਲੀ ਆਯੋਜਿਤ

ਜਲਾਲਾਬਾਦ ,  29 ਅਪ੍ਰੈਲ (ਬਬਲੂ ਨਾਗਪਾਲ):ਨਜ਼ਦੀਕੀ ਪਿੰਡ ਟਿਵਾਨਾਂ ਵਿਖੇ ਸਥਿਤ ਸਰਕਾਰੀ ਮਿਡਲ ਸਕੂਲ ਵਿਖੇ ਅੱਜ ਸਵੇਰੇ 'ਬੇਟੀ ਬਚਾਓ, ਬੇਟੀ ਪੜਾਉ' ਵਿਸ਼ੇ 'ਤੇ ਸੈਮੀਨਾਰ ਅਤੇ ਰੈਲੀ ਆਯੋਜਿਤ ਕੀਤੀ ਗਈ। ਇਸ ਸੈਮੀਨਾਰ ਅਤੇ ਰੈਲੀ ਵਿੱਚ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਜਲਾਲਾਬਾਦ ਦੀ ਪ੍ਰਿੰਸੀਪਲ ਮੈਡਮ ਚੰਦਰਕਾਂਤਾ ਖੇੜਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ, ਜਦ ਕਿ ਮੈਡਮ ਮਧੂ ਠੱਕਰ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ, ਜਦ ਕਿ ਇਸ ਮੋਕੇ 'ਤੇ ਹੋਰਨਾਂ ਤੋਂ ਇਲਾਵਾ ਪਿੰਡ ਟਿਵਾਨਾਂ ਦੇ ਸਾਬਕਾ ਸਰਪੰਚ ਦੇਸਾ ਸਿੰਘ, ਨਛੱਤਰ ਸਿੰਘ, ਮੈਡਮ ਮਲਿਕਾ ਠੱਕਰ, ਅਮਿਤ ਗਗਨੇਜਾ, ਦੀਪਕ ਖਰਬਾਹਟ ਆਦਿ ਵੀ ਸਨ।
ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸਕੂਲ ਦੀ ਮੁੱਖ ਅਧਿਆਪਕਾਂ ਮੈਡਮ ਅੰਜੂ ਅਰੋੜਾ ਨੇ ਦੱਸਿਆ ਕਿ ਪੰਜਾਬ ਭਰ ਵਿੱਚ ਸਿੱਖਿਆ ਵਿਭਾਗ ਪੰਜਾਬ ਅਤੇ ਪੰਜਾਬ ਸਰਕਾਰ ਵੱਲੋਂ ਆਮ ਲੋਕਾਂ ਨੂੰ ਲੜਕੀਆਂ ਦੀ ਸਿੱਖਿਆ ਸੰਬੰਧੀ ਉਤਸ਼ਾਹਿਤ ਕਰਨ ਦੇ ਲਈ ਵਿਸ਼ੇਸ਼ ਅਭਿਆਨ ਚਲਾਇਆ ਜਾ ਰਿਹਾ ਹੈ। ਇਸੇ ਕੜੀ ਦੇ ਤਹਿਤ ਅੱਜ ਸਵੇਰੇ ਸਰਕਾਰੀ ਮਿਡਲ ਸਕੂਲ ਪਿੰਡ ਟਿਵਾਨਾ ਵਿਖੇ  'ਬੇਟੀ ਬਚਾਓ, ਬੇਟੀ ਪੜਾਉ' ਵਿਸ਼ੇ 'ਤੇ ਅਧਾਰਿਤ ਸੈਮੀਨਾਰ ਅਤੇ ਰੈਲੀ ਆਯੋਜਿਤ ਕੀਤੀ ਗਈ ਹੈ। ਸੈਮੀਨਾਰ ਦੇ ਦੌਰਾਨ ਹਾਜਰ ਸਕੂਲ ਦੀਆਂ ਲੜਕੀਆਂ ਨੂੰ ਸੰਬੋਧਨ ਕਰਦੇ ਹੋਏ ਪ੍ਰਿੰਸੀਪਲ ਮੈਡਮ ਚੰਦਰਕਾਂਤਾ ਖੇੜਾ ਨੇ ਅੱਜ ਦੇ ਸਮੇਂ ਵਿੱਚ ਪੜਾਈ ਸਭ ਤੋਂ ਮੁੱਖ ਹੈ। ਉਨਾਂ ਕਿਹਾ ਕਿ ਸਾਡੇ ਸਮਾਜ ਵਿੱਚ ਲੜਕੀਆਂ ਚੰਗੀ ਸਿੱਖਿਆ ਪ੍ਰਾਪਤ ਕਰਕੇ ਉਚੇ ਅਹੁਦਿਆਂ ਤੱਕ ਪਹੁੰਚ ਚੁੱਕੀਆਂ ਹਨ। ਪ੍ਰਿੰਸੀਪਲ ਮੈਡਮ ਚੰਦਰਕਾਂਤਾ ਨੇ ਕਿਹਾ ਕਿ ਲੜਕੀਆਂ ਦੇ ਮਾਪਿਆਂ ਦਾ ਵੀ ਫਰਜ਼ ਬਣਦਾ ਹੈ ਕਿ ਉਹ ਆਪਣੀ ਲੜਕੀਆਂ ਨੂੰ ਜ਼ਰੂਰ ਪੜਾਉਣ, ਤਾਂ ਜੋ ਜੀਵਨ ਵਿੱਚ ਅੱਗੇ ਜਾ ਕੇ ਕੁਝ ਬਣ ਸਕਣ। ਇਸ ਦੇ ਨਾਲ ਹੀ ਮੈਡਮ ਮਧੂ ਠੱਕਰ ਨੇ ਵੀ ਸਕੂਲ ਦੀਆਂ ਲੜਕੀਆਂ ਨੂੰ ਸੰਬੋਧਨ ਕਰਦੇ ਹੋਏ ਮਨ ਲਗਾ ਕੇ ਪੜਾਈ ਕਰਨ ਦੇ ਲਈ ਪੇ੍ਰਰਿਤ ਕੀਤਾ। ਉਨਾਂ ਨੇ ਲੜਕੀਆਂ ਨੂੰ ਉਤਸ਼ਾਹਿਤ ਕਰਦੇ ਹੋਏ ਕਿਹਾ ਕਿ ਸਾਡੇ ਸਮਾਜ ਵਿੱਚ ਲੜਕੀਆਂ ਦਾ ਅਹਿਮ ਯੋਗਦਾਨ ਹੈ ਅਤੇ ਅੱਜ ਸਰਕਾਰ ਵੱਲੋਂ ਘਰ ਘਰ ਜਾ ਕੇ ਲੋਕਾਂ ਨੂੰ ਪੇ੍ਰਰਿਤ ਕਰਨ ਦੇ ਲਈ ਇਹ ਪੋ੍ਰਗਰਾਮ ਤੇ ਰੈਲੀਆਂ ਆਯੋਜਿਤ ਕੀਤੀਆਂ ਜਾ ਰਹੀਆਂ ਹਨ। ਸੈਮੀਨਾਰ ਉਪਰੰਤ ਪਿੰਡ ਵਿੱਚ ਇੱਕ ਜਾਗਰੂਕਤਾ ਰੈਲੀ ਕੱਢੀ ਗਈ। ਇਸ ਰੈਲੀ ਨੂੰ ਪ੍ਰਿੰਸੀਪਲ ਮੈਡਮ ਚੰਦਰਕਾਂਤਾ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਜਿਸ ਤੋਂ ਬਾਅਦ ਇਹ ਰੈਲੀ ਪਿੰਡ ਦੀਆਂ ਵੱਖ ਵੱਖ ਗਲੀਆਂ ਵਿੱਚੋਂ ਦੀ ਲੰਘਦੀ ਹੋਈ ਸਕੂਲ ਵਿੱਚ ਹੀ ਸਮਾਪਤ ਹੋਈ। ਇਸ ਮੋਕੇ ਤੇ ਪਿੰਡ ਸਾਬਕਾ ਸਰਪੰਚ ਅਤੇ ਸਕੂਲ ਸਟਾਫ ਵੱਲੋਂ ਪ੍ਰਿੰਸੀਪਲ ਮੈਡਮ ਚੰਦਰਕਾਂਤਾ ਅਤੇ ਮੈਡਮ ਮਧੂ ਠੱਕਰ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਸਾਰੇ ਪੋ੍ਰਗਰਾਮ ਦੇ ਦੌਰਾਨ ਸਟੇਜ ਸੰਚਾਲਨ ਦੀ ਭੂਮਿਕਾ ਸਾਇੰਸ ਅਧਿਆਪਕ ਮੈਡਮ ਮਲਿਕਾ ਠੱਕਰ ਨੇ ਬਾਖੂਬੀ ਨਿਭਾਈ।

No comments:

Post Top Ad

Your Ad Spot