ਸੇਵਾ ਕੇਂਦਰਾਂ ਵਿੱਚ ਕੰਮ ਕਰਨ ਵਾਲੇ ਚੌਂਕੀਦਾਰਾਂ ਨੇ ਬਕਾਇਆ ਤਨਖਾਹ ਦੇਣ ਦੀ ਮੰਗ ਕੀਤੀ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Tuesday, 11 April 2017

ਸੇਵਾ ਕੇਂਦਰਾਂ ਵਿੱਚ ਕੰਮ ਕਰਨ ਵਾਲੇ ਚੌਂਕੀਦਾਰਾਂ ਨੇ ਬਕਾਇਆ ਤਨਖਾਹ ਦੇਣ ਦੀ ਮੰਗ ਕੀਤੀ

ਪਿਛਲੇ 4 ਮਹੀਨਿਆਂ ਤੋਂ ਤਨਖਾਹਾਂ ਤੋਂ ਵਾਂਝੇ
 
ਸੇਵਾ ਕੇਂਦਰ ਦੇ ਬਾਹਰ ਰੋਸ ਪ੍ਰਗਟ ਕਰਦੇ ਹੋਏ ਚੌਂਕੀਦਾਰ
ਜਲਾਲਾਬਾਦ 11 ਅਪ੍ਰੈਲ (ਬਬਲੂ ਨਾਗਪਾਲ)- ਪਿਛਲੀ ਅਕਾਲੀ ਭਾਜਪਾ ਸਰਕਾਰ ਵਲੋ ਵੱਖ-ਵੱਖ ਪਿੰਡਾਂ ਵਿੱਚਾਂ ਵਿੱਚ ਲੋਕਾਂ ਨੂੰ ਇੱਕੋ ਛੱਤ ਹੇਠਾਂ ਸੇਵਾਵਾਂ ਦੇਣ ਲਈ ਸੇਵਾ ਕੇਂਦਰ ਖੋਲੇ ਗਏ ਸਨ ਅਤੇ ਇਨਾਂ ਸੇਵਾਂ ਕੇਂਦਰਾਂ ਵਿੱਚ ਚੌਂਕੀਦਾਰ ਵੀ ਰੱਖੇ ਗਏ ਸਨ। ਪਰ ਇਨਾਂ ਚੌਂਕੀਦਾਰਾਂ ਨੂੰ ਪਿਛਲੇ 4 ਮਹੀਨਿਆਂ ਤੋਂ ਤਨਖਾਹਾਂ ਨਹੀਂ ਮਿਲੀਆਂ ਹਨ। ਜਿਸ ਕਾਰਣ ਚੌਂਕੀਦਾਰਾਂ ਵਿੱਚ ਭਾਰੀ ਰੋਸ ਹੈ।
ਜਾਨਕਾਰੀ ਦਿੰਦਿਆਂ ਛਿੰਦਰ ਸਿੰਘ, ਗੁਰਦੀਪ ਸਿੰਘ, ਸੁਖਦੇਵ ਸੰਿਘ, ਜਰਮਲ ਸਿੰਘ, ਬਲਤੇਜ ਸਿੰਘ, ਸ਼ੇਰ ਸਿੰਘ, ਕਾਲਾ ਸਿੰਘ ਆਦਿ ਨੇ ਦੱਸਿਆ ਕਿ ਉਹ ਕਾਫੀ ਗਰੀਬ ਹਨ ਅਤੇ ਬੜੀ ਮੁਸ਼ਕਲ ਨਾਲ ਆਪਣੇ ਘਰਾਂ ਦਾ ਗੁਜਾਰਾ ਚਲਾਉਂਦੇ ਹਨ ਪਰ ਬੀਤੇ ਕਰੀਬ 4 ਮਹੀਨਿਆਂ ਤੋਂ ਉਨਾਂ ਨੂੰ ਮਾਸਿਕ ਤਨਖਾਹ ਜਾਰੀ ਨਹੀਂ ਹੋਈ ਹੈ। ਜਿਸ ਕਾਰਣ ਉਨਾਂ ਲਈ ਵੱਡੀਆਂ ਮੁਸ਼ਕਿਲਾਂ ਪੈਦਾ ਹੋ ਗਈਆਂ ਹਨ। ਉਨਾਂ ਦੀ ਪ੍ਰਸ਼ਾਸਨ ਪਾਸੋਂ ਮੰਗ ਹੈ ਕਿ ਉਨਾਂ ਦੀ ਬਣਦੀ ਤਨਖਾਹ ਜਲਦੀ ਜਾਰੀ ਕੀਤੀ ਜਾਵੇ ਤਾਂ ਜੋ ਉਹ ਘਰੇਲੂ ਖਰਚਾ ਚਲਾ ਸਕਣ।
ਇਸ ਸੰਬੰਧੀ ਜਦੋਂ ਸਥਾਨਕ ਐਸਡੀਐਮ ਨਾਲ ਗੱਲਬਾਤ ਕੀਤੀ ਗਈ ਤਾਂ ਉਨਾਂ ਦੱਸਿਆ ਕਿ ਚੌਂਕੀਦਾਰਾਂ ਨੂੰ ਤਨਖਾਹਾਂ ਦੇਣ ਦਾ ਕੰਮ ਪ੍ਰੋਸੈਸ ਵਿੱਚ ਚੱਲ ਰਿਹਾ ਹੈ ਅਤੇ ਜਲਦ ਹੀ ਇਨਾਂ ਨੂੰ ਤਨਖਾਹਾਂ ਜਾਰੀ ਕਰ ਦਿੱਤੀਆਂ ਜਾਣਗੀਆਂ।

No comments:

Post Top Ad

Your Ad Spot