ਪ੍ਰਿੰਸ ਬਹਿਲ ਨੇ ਓ.ਐੱਸ.ਡੀ. ਸੰਧੂ ਨਾਲ ਕੀਤੀ ਮੁਲਾਕਾਤ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Saturday, 8 April 2017

ਪ੍ਰਿੰਸ ਬਹਿਲ ਨੇ ਓ.ਐੱਸ.ਡੀ. ਸੰਧੂ ਨਾਲ ਕੀਤੀ ਮੁਲਾਕਾਤ

ਜਲਾਲਾਬਾਦ 8 ਅਪ੍ਰੈਲ (ਬਬਲੂ ਨਾਗਪਾਲ)-ਕਾਂਗਰਸ ਪਾਰਟੀ ਦੇ ਸਟੇਟ ਸੈਕੇਟਰੀ ਇੰਡੀਅਨ ਨੈਸ਼ਨਲ ਕਾਂਗਰਸ ਲੀਗਲ ਪ੍ਰਿੰਸ ਬਹਿਲ ਨੇ ਬੀਤੇ ਦਿਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਓ.ਐੱਸ.ਡੀ. ਐਂਡ ਚੀਫ ਸੈਕੇਟਰੀ ਸੰਦੀਪ ਸਿੰਘ ਸੰਧੂ ਨਾਲ ਕਾਂਗਰਸ ਭਵਨ ਚੰਡੀਗੜ ਵਿਖੇ ਮੁਲਾਕਾਤ ਕੀਤੀ ਤੇ ਜਲਾਲਾਬਾਦ ਹਲਕੇ ਦੀਆਂ ਸਮੱਸਿਆਵਾਂ ਬਾਰੇ ਅਵਗਤ ਕਰਾਇਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼੍ਰੀ ਬਹਿਲ ਨੇ ਦੱਸਿਆ ਕਿ ਓ.ਐੱਸ.ਡੀ. ਸੰਧੂ ਜੀ ਨੇ ਮੁਲਾਕਾਤ ਦੌਰਾਣ ਕਿਹਾ ਕਿ ਕਾਂਗਰਸ ਸਰਕਾਰ ਵਲੋਂ ਜੋ ਚੌਣਾ ਦੌਰਾਨ ਹੁੰਝਾ ਮਾਰ ਜਿੱਤ ਹਾਸਿਲ ਕੀਤੀ ਸੀ, ਉਸ ਉਪਰੰਤ ਨਸ਼ਾ ਮੁਕਤੀ ਲਈ ਵੱਢੇ ਪੱਧਰ 'ਤੇ ਉਪਰਾਲੇ ਕੀਤੇ ਜਾ ਰਹੇ ਹਨ ਤੇ ਪੰਜਾਬ ਨੂੰ ਜਲਦੀ ਹੀ ਨਸ਼ਾ ਮੁਕਤ ਸੂਬਾ ਬਨਾਇਆ ਜਾਏਗਾ। ਸ਼੍ਰੀ ਬਹਿਲ ਨੇ ਉਨਾਂ ਨੂੰ ਜਾਣੂ ਕਰਾਉਂਦਿਆਂ ਕਿਹਾ ਕਿ ਪਿਛਲੇ 10 ਸਾਲਾਂ ਤੋਂ ਬੇਹੱਦ ਦੁੱਖੀ ਤੇ ਸਤਾਏ ਲੋਕਾਂ ਨੂੰ ਕੈਪਟਨ ਸਰਕਾਰ 'ਤੇ ਬਹੁਤ ਉਮੀਂਦਾ ਹਨ ਕਿ ਉਹ ਸਮਾਜਿਕ ਬੁਰਾਈਆਂ ਨੂੰ ਜੜੋ ਖਤਮ ਕਰਨਗੇ ਤੇ ਜਿਨਾਂ ਲੋਕਾਂ ਤੇ ਅਫਸਰਸ਼ਾਹੀ ਨੇ ਅਕਾਲੀ-ਭਾਜਪਾ ਸਰਕਾਰ ਦੌਰਾਣ ਵੱਢੇ-ਵੱਢ। ਘਪਲੇ ਕੀਤੇ ਹਨ ਉਨਾਂ ਦਾ ਪਰਦਾ ਫਾਸ਼ ਕਰਨਗੇ। ਸ਼੍ਰੀ ਸੰਧੂ ਨੇ ਕਿਹਾ ਕਿ ਜੋ ਵੀ ਸੂਬੇ ਦੇ ਪਿੰਡਾ ਤੇ ਸ਼ਹਿਰਾਂ ਦੇ ਲੋਕ ਭਲਾਈ ਕੰਮ ਰੁਕੇ ਹੋਏ ਸਨ ਉਨਾਂ ਨੂੰ ਬਿਨਾਂ ਕਿਸੇ ਭੇਦਭਾਵ ਦੇ ਨੇਪੜੇ ਚਾਹੜਿਆ ਜਾਏਗਾ ਤੇ ਅੰਤ ਵਿੱਚ ਉਨਾਂ ਕਿਹਾ ਕਿ ਕੈਪਟਨ ਸਾਹਿਬ ਨੇ ਜਨਤਾ ਨਾਲ ਜੋ ਵਾਅਦੇ ਕੀਤੇ ਗਏ ਸਨ ਉਹ ਜਲਦੀ ਹੀ ਪੂਰੇ ਕੀਤੇ ਜਾਣਗੇ।

No comments:

Post Top Ad

Your Ad Spot