ਮੰਡੀ ਲਾਧੂਕਾ ਹੌਜ਼ ਖਾਸ ਸੜਕ ਦੇ ਵਿਸਥਾਰ ਦੀ ਮੰਗ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Saturday, 29 April 2017

ਮੰਡੀ ਲਾਧੂਕਾ ਹੌਜ਼ ਖਾਸ ਸੜਕ ਦੇ ਵਿਸਥਾਰ ਦੀ ਮੰਗ

ਜਲਾਲਾਬਾਦ, 29 ਅਪ੍ਰੈਲ (ਬਬਲੂ ਨਾਗਪਾਲ): ਵਪਾਰਕ ਨਜ਼ਰੀਏ ਤੋ ਮਹੱਤਵਪੂਰਨ ਮੰਡੀ ਲਾਧੂਕਾ ਹੌਜ਼ ਖਾਸ ਸੜਕ ਦੇ ਵਿਸਥਾਰ ਦੀ ਮੰਗ ਜ਼ੋਰ ਫੜ ਰਹੀ ਹੈ। ਮੰਡੀ ਦੇ ਵਪਾਰੀ ਤੇ ਕਿਸਾਨ ਪ੍ਰੇਮ ਮਹਿਤਾ ਨੇ ਦੱਸਿਆ ਹੈ ਕੇ ਵਪਾਰਕ ਨਜ਼ਰੀਏ ਤੋ ਮਹੱਤਵਪੂਰਨ ਮੰਡੀ ਲਾਧੂਕਾ ਹੌਜ਼ ਖਾਸ ਸੜਕ ਜਿਸ ਦਾ ਪਿਛਲੇ ਕਈ ਦਹਾਕਿਆਂ ਤੋ ਵਿਸਥਾਰ ਨਹੀਂ ਕੀਤਾ ਗਿਆ ਹੈ ਉਨਾਂ ਕਿਹਾ ਕਿ ਆਵਾਜਾਈ ਦੇ ਵਧੇ ਸਾਧਨਾਂ ਦੇ ਬਾਵਜੂਦ ਇਹ ਸੜਕ ਅੱਜ ਵੀ ਸਿੰਗਲ ਰੋਡ ਹੈ ਜਿਸ 'ਤੇ ਆਏ ਦਿਨ ਹੋ ਰਹੇ ਹਾਦਸਿਆਂ 'ਚ ਕੀਮਤੀ ਜਾਨਾਂ ਜਾ ਰਹੀਆਂ ਹਨ। ਉਨਾਂ ਕਿਹਾ ਕਿ ਇਸ ਇਲਾਕੇ ਦੇ ਸਿਆਸੀ ਆਗੂਆਂ ਨੇ ਹੁਣ ਤੱਕ ਇਸ ਸੜਕ ਦੇ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਹੈ ਉਨਾਂ ਕਿਹਾ ਕਿ ਪ੍ਰਧਾਨ ਮੰਤਰੀ ਪੇਂਡੂ ਸੜਕ ਯੋਜਨਾ ਤਹਿਤ ਇਹ ਸੜਕ ਕਈ ਵਾਰ ਵਿਸਥਾਰ ਲਈ ਪਾਸ ਕੀਤੀ ਗਈ ਹੈ ਪਰ ਹਰ ਵਾਰ ਸਿਆਸੀ ਧੱਕੇਸ਼ਾਹੀ ਦੇ ਚੱਲਦੇ ਇਸ ਸੜਕ ਨੂੰ ਛੱਡ ਕੇ ਹੋਰਨਾਂ ਸੜਕਾਂ ਨੂੰ ਚੌੜਾ ਕਰ ਦਿੱਤਾ ਗਿਆ ਮੰਡੀ ਦੇ ਹਰਬੰਸ ਲਾਲ ਕੁੱਕੜ, ਬਰਮਾ ਨੰਦ ਚਾਵਲਾ, ਰਵਿੰਦਰ ਜੁਲਾਹਾ ਪੰਮਾ, ਕਾਮਰੇਡ ਤੇਜਾ ਸਿੰਘ ਫਤੇਹਗੜ, ਮੁਕੇਸ਼ ਢਲ, ਸੁਰਿੰਦਰ ਛਾਬੜਾ ਸੋਨੂੰ, ਗੁਰਸ਼ਰਨ ਖੁਰਾਣਾ ਟਿੰਕੂ, ਸੰਦੀਪ ਅਸੀਜਾ ਸੈਂਡੀ, ਸਚਿਨ ਲੋਟਾ, ਤਰਸੇਮ ਲਾਲ ਜੁਲਾਹਾ ਤੇ ਕ੍ਰਿਸ਼ਨ ਵਧਾਵਨ ਕਨਈਆ ਨੇ ਮੰਗ ਕੀਤੀ ਹੈ ਕੇ ਇਸ ਸੜਕ ਨੂੰ ਜਲਦੀ ਤੋਂ ਜਲਦੀ ਲੋਕਾਂ ਦੀ ਜ਼ਰੂਰਤ ਨੂੰ ਮੁੱਖ ਰੱਖਦੇ ਹੋਏ ਚੌੜਾ ਕੀਤਾ ਜਾਵੇ।

No comments:

Post Top Ad

Your Ad Spot