ਕਣਕ ਦੇ ਵਧੇਰੇ ਝਾੜ ਨੇ ਕਿਸਾਨ ਕੀਤੇ ਬਾਗੋ-ਬਾਗ਼ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Thursday, 13 April 2017

ਕਣਕ ਦੇ ਵਧੇਰੇ ਝਾੜ ਨੇ ਕਿਸਾਨ ਕੀਤੇ ਬਾਗੋ-ਬਾਗ਼

ਜਲਾਲਾਬਾਦ, 13 ਅਪ੍ਰੈਲ (ਬਬਲੂ ਨਾਗਪਾਲ)- ਇਸ ਵਾਰ ਫਰਵਰੀ ਤੇ ਮਾਰਚ ਦੇ ਮਹੀਨੇ 'ਚ ਮੌਸਮ ਠੰਢਾ ਰਹਿਣ ਕਰਕੇ ਕਣਕ ਦਾ ਝਾੜ ਪੰਜ ਤੋ ਦੱਸ ਮਣ ਵੱਧ ਨਿਕਲ ਰਿਹਾ ਹੈ ਜਿਸ ਨਾਲ ਕਿਸਾਨਾਂ ਦੇ ਚਿਹਰੇ 'ਤੇ ਰੌਣਕ ਆ ਗਈ ਹੈ। ਇਸ ਖੇਤਰ ਦੀਆਂ ਦਰਮਿਆਨੀਆਂ ਜ਼ਮੀਨਾਂ ਜਿੱਥੇ 40 ਤੋ 45 ਮਣ ਦੇ ਹਿਸਾਬ ਨਾਲ ਕਣਕ ਨਿਕਲਿਆ ਕਰਦੀ ਸੀ ਇਸ ਵਾਰ 50 ਤੋ 55 ਮਣ ਦੇ ਵਿਚਕਾਰ ਨਿਕਲ ਰਹੀ ਹੈ ਤੇ ਭਾਰੀਆਂ ਜ਼ਮੀਨਾਂ ਜਿੱਥੇ 50 ਤੋ 55 ਮਣ ਦੇ ਵਿਚਕਾਰ ਨਿਕਲਿਆ ਕਰਦੀ ਸੀ ਇਸ ਵਾਰ 60 ਤੋ 65 ਮਣ ਦੇ ਵਿਚਕਾਰ ਨਿਕਲ ਰਹੀ ਹੈ। ਪਿੰਡ ਲਾਧੂਕਾ ਦੇ ਕਿਸਾਨ ਮਹਿੰਦਰ ਸਿੰਘ ਨੇ ਦੱਸਿਆ ਹੈ ਕੇ ਉਸ ਨੇ ਇਸ ਵਾਰ ਕਣਕ ਦੀ ਨਵੀਂ ਕਿਸਮ 3086 ਦਾ ਬੀਜ ਬੀਜਿਆ ਸੀ ਜਿਸ ਦਾ ਝਾੜ ਪਿਛਲੇ ਸਾਲ ਨਾਲੋਂ ਪੰਜ ਤੋ ਦੱਸ ਮਣ ਵੱਧ ਨਿਕਲ ਰਿਹਾ ਹੈ ਕਿਸਾਨ ਪ੍ਰਸ਼ੋਤਮ ਢਲ ਨੇ ਦੱਸਿਆ ਕੀ ਉਹ ਆਪਣੇ ਖੇਤਾਂ 'ਚ ਪਿਛਲੇ ਕੁੱਝ ਸਾਲਾਂ ਤੋ ਜ਼ੀਰੋ ਡਰਿਲ ਦੇ ਨਾਲ ਖੇਤੀ ਕਰ ਰਿਹਾ ਹੈ, ਨੇ ਕਿਹਾ ਹੈ ਕੇ ਪੰਜਾਬ ਸਰਕਾਰ ਵੱਲੋਂ ਨਵੇਂ ਤੇ ਸੋਧੇ ਹੋਏ ਬੀਜ ਕਿਸਾਨਾਂ ਨੂੰ ਮੁਹੱਈਆ ਕਰਵਾਏ ਜਾਣ ਦਾ ਵੀ ਇਸ ਵਾਰ ਝਾੜ 'ਤੇ ਚੰਗਾ ਅਸਰ ਪਿਆ ਹੈ ਉਨਾਂ ਦੱਸਿਆ ਕਿ ਇਸ ਵਾਰ ਕਣਕ ਦਾ ਝਾੜ ਤਕਰੀਬਨ ਪੰਜਾਹ ਮਣ ਤੋਂ ਲੈ ਕੇ 65 ਮਣ ਤੱਕ ਨਿਕਲ ਰਿਹਾ ਹੈ। ਇਸ ਵਾਰ ਕਿਸਾਨ ਆਪਣੇ ਖੇਤਾਂ 'ਚ ਕਣਕ ਦੀ ਕਟਾਈ ਦੌਰਾਨ ਬਹੁਤ ਖ਼ੁਸ਼ ਨਜ਼ਰ ਆ ਰਹੇ ਹਨ ਪਿੰਡ ਫ਼ਤਿਹਗੜ ਤਰੋਬੜੀ ਦੇ ਕਿਸਾਨ ਗੁਰਦੀਪ ਸਿੰਘ ਨੇ ਦੱਸਿਆ ਹੈ ਕੇ ਉਹ ਆਪਣੇ ਚਾਰ ਕਿੱਲੇ ਖੇਤ ਦੀ ਕਣਕ ਕੱਲ ਹੀ ਤੁਲਵਾ ਕੇ ਆਇਆ ਹੈ ਉਸ ਨੇ ਆਪਣੇ ਖੇਤ 'ਚ 3086 ਕਿਸਮ ਦੀ ਕਣਕ ਦੀ ਬਿਜਾਈ ਕੀਤੀ ਸੀ ਜਿਸ ਦਾ ਝਾੜ 58 ਮਣ ਨਿਕਲਿਆ ਪਿਛਲੇ ਸਾਲ ਇਸੇ ਖੇਤ 'ਚੋਂ 45 ਮਣ ਦੀ ਔਸਤ ਰਹੀ ਸੀ। ਖੇਤੀਬਾੜੀ ਵਿਭਾਗ ਜਲਾਲਾਬਾਦ ਦੇ ਬਲਾਕ ਅਫ਼ਸਰ ਸਰਵਣ ਕੁਮਾਰ ਨਾਲ ਗੱਲ ਕੀਤੀ ਤਾਂ ਉਨਾਂ ਦੱਸਿਆ ਹੈ ਕੇ ਫਰਵਰੀ 'ਚ ਕਣਕ ਦੀਆਂ ਬਲੀਆਂ 'ਚ ਦਾਣਾ ਪੈਣਾ ਸ਼ੁਰੂ ਹੋ ਜਾਂਦਾ ਹੈ ਜੇਕਰ ਇਸ ਦੌਰਾਨ ਮੌਸਮ ਠੰਢਾ ਹੋਵੇ ਤਾਂ ਦਾਣੇ ਮੋਟੇ ਤੇ ਵਜ਼ਨ ਦਾਰ ਨਿਕਲਦੇ ਹਨ ਇਸ ਵਾਰ ਮੌਸਮ 20 ਫਰਵਰੀ ਤੋਂ ਲੈ ਕੇ ਮਾਰਚ ਮਹੀਨੇ ਤੱਕ ਠੰਢਾ ਰਿਹਾ ਹੈ।

No comments:

Post Top Ad

Your Ad Spot