ਖੇਤੀ ਖ਼ਰਚਿਆਂ ਨੂੰ ਘਟਾਉਣ ਲਈ ਕਿਸਾਨ ਬੀਜ ਖੁਦ ਤਿਆਰ ਕਰਨ-ਸਰਵਣ ਕੁਮਾਰ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Monday, 10 April 2017

ਖੇਤੀ ਖ਼ਰਚਿਆਂ ਨੂੰ ਘਟਾਉਣ ਲਈ ਕਿਸਾਨ ਬੀਜ ਖੁਦ ਤਿਆਰ ਕਰਨ-ਸਰਵਣ ਕੁਮਾਰ

ਜਲਾਲਾਬਾਦ , 10 ਅਪ੍ਰੈਲ (ਬਬਲੂ ਨਾਗਪਾਲ) : ਕਿਸਾਨ ਥੋੜੀ ਜਿਹੀ ਮਿਹਨਤ ਤੇ ਧਿਆਨ ਲਗਾ ਕੇ ਅਪਣੇ ਖੇਤ ਦੇ ਵਿੱਚੋਂ ਮਿਆਰੀ ਬੀਜ ਤਿਆਰ ਕਰਕੇ ਬਾਜ਼ਾਰ ਵਿੱਚੋਂ ਮਹਿੰਗੇ ਬੀਜ ਖਰੀਦ ਕਰਨ ਤੋ ਬਚ ਸਕਦੇ ਹਨ। ਇਹ ਜਾਣਕਾਰੀ ਬਲਾਕ ਜਲਾਲਾਬਾਦ ਦੇ ਏ ਡੀ ਓ ਸਰਵਣ ਕੁਮਾਰ ਨੇ ਕਿਸਾਨਾਂ ਨਾਲ ਸਾਂਝੀ ਕੀਤੀ। ਉਨਾਂ ਨੇ ਕਿਹਾ ਹੈ ਕੇ ਕਿਸਾਨ ਅਪਣੇ ਬੀਜ ਤਿਆਰ ਕਰਕੇ ਖੇਤੀ ਖ਼ਰਚ ਵਿੱਚ ਸ਼ਾਮਲ ਹੋਣ ਵਾਲੇ ਵੱਡੇ ਖਰਚੇ ਨੂੰ ਘੱਟ ਕਰ ਸਕਦੇ ਹਨ ਇਸ ਵਿੱਚ ਧਿਆਨ ਰੱਖਣ ਵਾਲੀ ਗੱਲ ਇਹ ਹੈ ਕੇ ਕਿਸਾਨ ਵੀਰਾਂ ਨੇ ਜਿਸ ਖੇਤ ਵਿੱਚੋਂ ਬੀਜ ਤਿਆਰ ਕਰਨਾ ਹੈ ਨਿਰੋਗ ਤੇ ਸਿਹਤਮੰਦ ਹੋਵੇ ਉੱਚੇ ਨੀਵੇਂ ਬੂਟੇ ਪੱਟ ਕੇ ਪ੍ਰੋਪੀਕੋਨਾਜੋਲ 25 ਫ਼ੀਸਦੀ ਤੇ ਈਸੀ 200 ਮਿਲੀਲਿਟਰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰਕੇ ਬੀਜ ਤਿਆਰ ਕਰਨ। ਉਨਾਂ ਨੇ ਕਿਹਾ ਹੈ ਕੇ ਕਿਸਾਨ ਵੀਰ ਬੀਜ ਨੂੰ ਸਟੋਰ ਕਰਨ ਵੇਲੇ ਵੀ ਖਾਸ ਧਿਆਨ ਰੱਖਣ ਬੀਜ ਨੂੰ ਚੰਗੀ ਤਰਾਂ ਦੇ ਨਾਲ ਸੁਕਾ ਕੇ ਖੇਤੀ ਮਾਹਿਰਾਂ ਵੱਲੋਂ ਦੱਸੀ ਪ੍ਰਵਾਨਿਤ ਮਿਕਦਾਰ ਦੇ ਨਾਲ ਤਿਆਰ ਬੀਜ ਨੂੰ ਸੋਧ ਕੇ ਸੁਰੱਖਿਅਤ ਸਥਾਨ ਤੇ ਰੱਖਿਆ ਜਾਵੇ ਤਾ ਜੋ ਇਸਤੇਮਾਲ ਹੋਣ ਵੇਲੇ ਤੱਕ ਉਸ ਬੀਜ ਦੀ ਜਰਮੀਨੇਸ਼ਨ ਵਿੱਚ ਕਿਸੇ ਪ੍ਰਕਾਰ ਦੀ ਕਮੀ ਨਾ ਆ ਸਕੇ।

No comments:

Post Top Ad

Your Ad Spot