ਡਕੈਤੀਆਂ ਅਤੇ ਨਸ਼ਾ ਤਸਕਰਾਂ ਤੇ ਠੱਲ ਪਾਉਣ ਵਿੱਚ ਪੁਲਸ ਪ੍ਰਸ਼ਾਸਨ ਨਾਕਾਮ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Tuesday, 4 April 2017

ਡਕੈਤੀਆਂ ਅਤੇ ਨਸ਼ਾ ਤਸਕਰਾਂ ਤੇ ਠੱਲ ਪਾਉਣ ਵਿੱਚ ਪੁਲਸ ਪ੍ਰਸ਼ਾਸਨ ਨਾਕਾਮ

ਪਕੜਵਾਏ ਗਏ ਦੋਸ਼ੀਆਂ ਨੂੰ ਆਖਿਰਕਾਰ ਕਿਉਂ ਛੱਡ ਰਹੀ ਹੈ ਪੁਲਸ ?
ਜਲਾਲਾਬਾਦ, 4 ਅਪ੍ਰੈਲ (ਬਬਲੂ ਨਾਗਪਾਲ):
ਜਲਾਲਾਬਾਦ ਹਲਕੇ ਅੰਦਰ ਚੋਰੀਆਂ ਅਤੇ ਡਕੈਤੀਆਂ ਦੀਆਂ ਘਟਨਾਵਾਂ ਤੇ ਠੱਲ ਪਾਉਣ ਲਈ ਪੁਲਸ ਪ੍ਰਸ਼ਾਸਨ ਬਿਲਕੁਲ ਨਾਕਾਮ ਸਾਬਿਤ ਹੋ ਰਿਹਾ ਹੈ। ਆਮ ਲੋਕਾਂ ਵਿੱਚ ਇਸ ਗੱਲ ਦੀ ਚਰਚਾ ਹੈ ਕਿ ਜੇਕਰ ਪੰਜਾਬ ਸਰਕਾਰ ਨੇ ਗੈਰ ਸਮਾਜਿਕ ਅੰਸਰਾਂ ਨੂੰ ਠੱਲ ਪਾਉਣ ਲਈ ਸਖਤ ਨਿਰਦੇਸ਼ ਦਿੱਤੇ ਹਨ ਤਾਂ ਦੂਜੇ ਪਾਸੇ ਜਲਾਲਾਬਾਦ  ਪੁਲਸ ਪ੍ਰਸ਼ਾਸਨ ਦੀ ਕਾਰਗੁਜਾਰੀ ਸਵਾਲਾਂ ਦੇ ਘੇਰੇ ਵਿੱਚ ਆ ਰਹੀ ਹੈ । ਬੀਤੇ ਸਮੇਂ ਦੌਰਾਨ ਅਜਿਹੀਆਂ ਘਟਨਾਵਾਂ ਸਾਮਣੇ ਆਈਆਂ ਹਨ ਜਿੰਨਾਂ ਨੂੰ ਦੇਖ ਕੇ ਇੰਝ ਲੱਗ ਰਿਹਾ ਹੈ ਜਿਵੇਂ ਪੁਲਸ ਪ੍ਰਸ਼ਾਸਨ ਡਕੈਤੀਆਂ ਨੂੰੱ ਫੜਣ ਵਿੱਚ ਦਿਲਚਸਪੀ ਹੀ ਨਾ ਰੱਖਦੀ ਹੋਵੇ। ਇਸ ਦੀ ਮਿਸਾਲ ਸ਼ੋਸ਼ਲ ਮੀਡੀਆ ਦੇ ਵਾਇਰਲ ਹੋਈ ਇੱਕ ਆਡਿਓ ਤੋਂ ਲਗਾਈ ਜਾ ਸਕਦੀ ਹੈ। ਜਿਸ ਵਿੱਚ ਇੱਕ ਕਰਿਆਨਾ ਵਿਕ੍ਰੇਤਾ ਸਚਿਨ ਦੂਮੜਾ ਜਿਸਦੀ ਕਰਿਆਨੇ ਦੀ ਦੁਕਾਨ ਬੱਘਾ ਬਜਾਰ ਵਿੱਚ ਹੈ ਅਤੇ ਸਮਾਨ ਲੈਣ ਦੇ ਬਹਾਨੇ ਬੈਗ ਜਿਸ ਵਿੱਚ ਨਗਦੀ ਅਤੇ ਸੋਨਾ ਸੀ। ਪਰ ਸਚਿਨ ਮੁਤਾਬਿਕ ਉਨਾਂ ਸ਼ੱਕ ਦੇ ਆਧਾਰ ਤੇ ਇੱਕ ਦੋਸ਼ੀ ਨੂੰ ਪੁਲਸ ਨੂੰ ਪਕੜਵਾ ਦਿੱਤਾ ਸੀ ਅਤੇ ਉਸਨੇ ਰਿਕਾਰਡਿੰਗ ਦੌਰਾਨ ਮੰਨਿਆ ਸੀ ਕਿ ਉਸ ਡਕੈਤੀ ਦੀ ਘਟਨਾ ਵਿੱਚ ਉਸਨੇ ਆਪਣੇ ਹਿੱਸੇ ਵਿੱਚ 12 ਹਜਾਰ ਰੁਪਏ ਰੱਖਿਆ ਸੀ। ਪਰ ਪੁਲਸ ਵਲੋਂ ਉਨਾਂ ਦੇ ਸਾਮਣੇ ਕਿਹਾ ਗਿਆ ਕਿ ਕੱਲ ਆ ਜਾਓ ਰਿਕਵਰੀ ਕਰਵਾ ਕੇ ਪਰਚਾ ਦਰਜ ਕੀਤਾ ਜਾਵੇਗਾ ਪਰ ਦੂਜੇ ਪਾਸੇ ਜਦੋਂ ਅਸੀਂ ਗਏ ਤਾਂ ਉਲਟਾ ਸਾਨੂੰ ਰੁੱਖੇ ਸੁਭਾਅ ਨਾਲ ਪ੍ਰਸ਼ਾਸਨ ਪੇਸ਼ ਆਇਆ ਅਤੇ ਜਿਹੜਾ ਲੜਕੇ ਨੇ ਜਿਸ ਕੋਲ ਬੈਗ ਹੋਣ ਦੀ ਗੱਲ ਕਹੀ ਸੀ ਉਸਨੂੰ ਬੇਕਸੂਰ ਕਹਿ ਕੇ ਛੱਡ ਦਿੱਤਾ ਗਿਆ। ਸਚਿਨ ਦੂਮੜਾ ਨੇ ਦੱਸਿਆ ਕਿ ਜੇਕਰ ਪੁਲਸ ਪ੍ਰਸ਼ਾਸਨ ਦਾ ਇਹ ਹਾਲ ਹੋਵੇਗਾ ਤਾਂ ਲੋਕ ਇਨਸਾਫ ਲੈਣ ਲਈ ਕਿੱਥੇ ਜਾਣਗੇ। ਇਸੇ ਤਰਾਂ ਬੱਲੂਆਣਾ ਨਿਵਾਸੀ ਇੱਕ ਵਿਅਕਤੀ ਨੇ ਚਿੱਟੇ ਦਾ ਕਾਰੋਬਾਰ ਕਰਨ ਵਾਲੇ ਕੁੱਝ ਲੋਕਾਂ ਖਿਲਾਫ ਸ਼ਿਕਾਇਤ ਦਿੱਤੀ ਸੀ ਅਤੇ 181 ਨੰਬਰ ਤੇ ਬੀਤੀ ਰਾਤ 10.34 ਮਿੰਟ ਕੇ ਸ਼ਿਕਾਇਤ ਵੀ ਦਰਜ਼ ਕਰਵਾਈ ਗਈ ਸੀ।  ਪਰ ਪੁਲਸ ਵਲੇਂ ਉਸ ਕੇਸ ਵਿੱਚ ਵੀ ਨਰਮੀ ਦਾ ਰੁੱਖ ਅਪਨਾਇਆ ਗਿਆ ਅਤੇ ਜੇਕਰ ਅਸਿੱਧੇ ਤੌਰ ਤੇ ਕਿਹਾ ਜਾਵੇ ਕਿ ਨਸ਼ਾ ਤਸਕਰਾਂ ਤੇ ਪੁਲਸ ਠੱਲ ਪਾਉਣ ਲਈ ਨਹੀਂ ਬਲਿਕ ਉਨਾ ਦੀ ਸੁਰੱਖਿਆ ਦਾ ਵੀ ਜਿੰਮਾ ਲੈ ਰਹੀ ਹੈ ਤਾਂ ਕਹਿਣਾ ਗਲਤ ਨਹੀਂ ਹੋਵੇਗਾ। ਭਾਵੇਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਸੂਬੇ ਅੰਦਰ ਚਿੱਟੇ ਵਰਗੇ ਨਸ਼ੇ ਨੂੰ 4 ਹਫਤਿਆਂ ਵਿੱਚ ਜੜ ਤੋਂ ਖਤਮ ਕਰਨ ਦੀ ਗੱਲ ਕਹੀ ਜਾ ਰਹੀ ਹੈ ਪਰ ਜਿਸ ਤਰਾਂ ਇਨਾਂ ਨਸ਼ਾ ਤਸਕਰਾ ਖਿਲਾਫ ਪੁਲਸ ਆਪਣਾ ਭਾਈ-ਭਤੀਜੇ ਵਰਗਾ ਰਿਸ਼ਤਾ ਨਿਭਾ ਰਹੀ ਹੈ ਉਸ ਤੋਂ ਤਾਂ ਕਿਧਰੇ ਵੀ ਨਹੀਂ ਸੰਭਵ ਹੋ ਸਕਦਾ ਹੈ ਕਿ ਮੁੱਖ ਮੰਤਰੀ ਵਲੋਂ ਲਿਆ ਗਿਆ ਸੰਕਲਪ ਹਕੀਕਤ ਵਿੱਚ ਪੂਰਾ ਹੋਵੇਗਾ। ਇਸ ਸੰਬੰਧੀ ਜਦੋਂ ਜਿਲਾ ਮੁਖੀ ਫਾਜਿਲਕਾ ਦੇ ਕੇਤਨ ਪਾਟਿਲ ਬਾਲੀ ਨਾਲ ਗੱਲਬਾਤ ਕੀਤੀ ਗਈ ਕਿ ਕਿਸ ਤਰਾਂ ਨਸ਼ਾ ਤਸਕਰਾਂ ਅਤੇ ਡਕੈਤੀ ਦੇ ਦੋਸ਼ਾਂ ਵਿੱਚ ਪਕੜਵਾਏ ਗਏ ਦੋਸ਼ੀਆਂ ਨੂੰ ਛੱਡਿਆ ਜਾ ਰਿਹਾ ਹੈ ਤਾਂ ਉਨਾਂ ਕਿਹਾ ਕਿ ਇਸ ਮਾਮਲੇ ਦੀ ਪੂਰੀ ਜਾਂਚ ਕੀਤੀ ਜਾਵੇਗੀ ਅਤੇ ਜੇਕਰ ਕੋਈ ਦੋਸ਼ੀ ਪਾਇਆ ਜਾਵੇਗਾ ਤਾਂ ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਚਾਹੇ ਕੋਈ ਪੁਲਸ ਮੁਲਾਜਿਮ ਹੀ ਨਾ ਹੋਵੇ।

No comments:

Post Top Ad

Your Ad Spot