ਗਗਨ ਵਾਟਸ ਬੀਜੇਪੀ ਯੁਵਾ ਮੋਰਚਾ ਕਲਚਰ ਕਮੇਟੀ ਦੇ ਜਿਲਾ ਇੰਚਾਰਜ ਨਿਯੁਕਤ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Friday, 28 April 2017

ਗਗਨ ਵਾਟਸ ਬੀਜੇਪੀ ਯੁਵਾ ਮੋਰਚਾ ਕਲਚਰ ਕਮੇਟੀ ਦੇ ਜਿਲਾ ਇੰਚਾਰਜ ਨਿਯੁਕਤ

ਜਲਾਲਾਬਾਦ, 28 ਅਪ੍ਰੈਲ (ਬਬਲੂ ਨਾਗਪਾਲ)- ਸਥਾਨਕ ਭਾਜਪਾ ਯੁਵਾ ਮੋਰਚਾ ਦੇ ਬਲਾਕ ਪ੍ਰਧਾਨ ਗਗਨ ਵਾਟਸ ਨੂੰ ਬੀਜੇਪੀ ਯੁਵਾ ਮੋਰਚਾ ਕਲਚਰ ਕਮੇਟੀ ਵਿੱਚ ਬਤੌਰ ਜਿਲਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਉਨਾਂ ਦੀ ਇਹ ਨਿਯੁਕਤੀ ਭਾਜਪਾ ਦੇ ਜਿਲਾ ਯੁਵਾ ਮੋਰਚਾ ਦੇ ਪ੍ਰਧਾਨ ਰਾਣਾ ਸੰਧੂ ਦੀ ਰਹਿਨੁਮਾਈ ਹੇਠ ਸੂਬਾ ਇੰਚਾਰਜ ਅਨੁਜ ਚਾਹੜੀਆ ਵਲੋਂ ਕੀਤੀ ਗਈ ਹੈ। ਇਸ ਸੰਬੰਧੀ ਜਾਨਕਾਰੀ ਦਿੰਦੇ ਹੋਏ ਗਗਨ ਵਾਟਸ ਨੇ ਦੱਸਿਆ ਕਿ ਯੁਵਾ ਮੋਰਚਾ ਦੀ ਕਲਚਰ ਕਮੇਟੀ ਵਲੋਂ ਸੌਂਪੀ ਗਈ ਜਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਇਆ ਜਾਵੇਗਾ। ਉਨਾਂ ਕਿਹਾ ਕਿ ਵਰਤਮਾਨ ਸਮੇਂ ਅੰਦਰ ਸਾਡੀ ਨੌਜਵਾਨ ਪੀੜੀ ਸੱਭਿਆਚਾਰ ਤੋਂ ਵਾਂਝੇ ਹੋ ਕੇ ਪੱਛਮੀ ਪ੍ਰਭਾਵ ਹੇਠਾਂ ਦੱਬਦੀ ਜਾ ਰਹੀ ਹੈ ਅਤੇ ਭਾਜਪਾ ਜਨਤਾ ਯੁਵਾ ਮੋਰਚਾ ਵਲੋਂ ਸੂਬੇ ਅੰਦਰ ਕਲਚਰ ਕਮੇਟੀ ਦਾ ਵਿੰਗ ਬਣਾਇਆ ਗਿਆ ਹੈ ਅਤੇ ਸਮੁੱਚੇ ਜਿਲਿਆਂ ਵਿੱਚ ਇੰਚਾਰਜ ਨਿਯੁਕਤ ਕੀਤੇ ਜਾ ਰਹੇ ਹਨ ਤਾਂਕਿ ਸੱਭਿਆਚਾਰ ਨਾਲ ਸੰਬੰਧਿਤ ਪ੍ਰੋਗਰਾਮ ਕਰਵਾ ਕੇ ਨੌਜਵਾਨਾਂ ਨੂੰ ਵੱਧ ਤੋਂ ਵੱਧ ਸੱਭਿਆਚਾਰ ਨਾਲ ਪ੍ਰੇਰਿਤ ਕੀਤਾ ਜਾ ਸਕੇ।

No comments:

Post Top Ad

Your Ad Spot