ਦਰਜ਼ਨ ਦੇ ਕਰੀਬ ਵਾਹਨਾ ਦੇ ਚਲਾਨ ਕੱਟੇ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Monday, 3 April 2017

ਦਰਜ਼ਨ ਦੇ ਕਰੀਬ ਵਾਹਨਾ ਦੇ ਚਲਾਨ ਕੱਟੇ

ਜਲਾਲਾਬਾਦ, 3 ਅਪ੍ਰੈਲ (ਬਬਲੂ ਨਾਗਪਾਲ)- ਐਸ.ਐਸ.ਪੀ. ਕੇਤਨ ਬਲੀਰਾਮ ਪਾਟਿਲ ਤੇ ਡੀ.ਐਸ.ਪੀ. ਅਸ਼ੋਕ ਸ਼ਰਮਾਂ ਦੇ ਦਿਸ਼ਾ-ਨਿਰਦੇਸ਼ਾ ਦੇ ਚੱਲਦਿਆਂ ਟ੍ਰੈਫਿਕ ਪੁਲਸ ਵਲੋਂ ਅੱਜ ਐਫ.ਐਫ.ਰੋਡ. 'ਤੇ ਸ਼ਹੀਦ ਊਧਮ ਸਿੰਘ ਚੋਂਕ ਕੋਲ ਨਾਕਾਬੰਦੀ ਦੌਰਾਣ ਦਰਜ਼ਨ ਦੇ ਕਰੀਬ ਵਾਹਨਾ ਦੇ ਚਲਾਨ ਕੱਟੇ। ਟ੍ਰੈਫਿਕ ਪੁਲਸ ਦੇ ਇੰਚਾਰਜ ਹਰੀਸ਼ ਚੰਦਰ ਨੇ ਦੱਸਿਆ ਕਿ ਅੱਜ ਖਾਸ ਕਰਕੇ ਉਨਾਂ ਵਾਹਨਾ ਦੇ ਚਲਾਨ ਕੱਟੇ ਜਾ ਰਹੇ ਹਨ ਜੋ ਪਰੈਸ਼ਰ ਹਾਰਨ ਦਾ ਇਸਤੇਮਾਲ ਕਰਕੇ ਧਵੰਨੀ ਪ੍ਰਦੂਸ਼ਨ ਵਿੱਚ ਵਾਧਾ ਕਰ ਰਹੇ ਸਨ ਤੇ ਹੋਰ ਜਿਨਾਂ ਵਾਹਨਾ ਦੇ ਕਾਗਜਾਤ ਪੂਰੇ ਨਹੀ ਹਨ, ਵਾਹਨਾ 'ਤੇ ਨੰਬਰ ਨਹੀ ਲਿਖੇ ਹੋਏ, ਵਾਹਨ ਚਾਲਕ ਨੇ ਹੇਲਮਟ ਜਾ ਸੀਟ ਬੈਲਟ ਨਹੀ ਲਗਾਇਆ ਤੇ ਜੋ ਵਹਿਕਲ ਚਲਾਉਂਦੇ ਸਮੇਂ ਮੋਬਾਇਲ ਫੋਨ ਦੀ ਵਰਤੋਂ ਕਰ ਰਹੇ ਸਨ, ਜੋ ਯੈਲੋ ਲਾਈਨ ਤੋਂ ਬਾਹਰ ਵਾਹਨ ਖੜੇ ਸਨ ਉਨਾਂ ਦੇ ਚਲਾਨ ਕੱਟੇ ਗਏ 'ਤੇ ਭਵਿੱਖ ਵਿੱਚ ਵੀ ਉਨਾਂ ਦੀ ਇਹ ਮੁਹਿਮ ਜ਼ਾਰੀ ਰਹਿਗੀ 'ਤੇ ਉਨਾਂ ਨੇ ਦੱਸਿਆ ਕਿ ਅੱਜ ਦਰਜ਼ਨ ਦੇ ਕਰੀਬ ਵਾਹਨਾ ਦੇ ਚਲਾਨ ਕੱਟੇ ਹਨ। ਉਨਾਂ ਚੇਤਾਵਨੀ ਦਿੰਦਿਆਂ ਕਿਹਾ ਕਿ ਜਿਨਾਂ ਲੋਕਾਂ ਦੇ ਵਾਹਨਾ ਦੇ ਕਾਗਜਾਤ ਪੂਰੇ ਨਹੀ ਹਨ ਉਹ ਪੂਰੇ ਕਰ ਲੇਣ ਨਹੀ ਤਾਂ ਉਨਾਂ ਦੇ ਖਿਲਾਫ ਸੱਖਤ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਟ੍ਰੈਫਿਕ ਇੰਚਾਰਜ਼ ਹਰੀਸ਼ ਚੰਦਰ ਤੋਂ ਇਲਾਵਾ ਮਹਿੰਦਰ ਸਿੰਘ, ਜਗਜੀਤ ਸਿੰਘ, ਮਨੀਸ਼ ਕੁਮਾਰ, ਐੱਲ.ਸੀ. ਆਸ਼ਾ ਰਾਣੀ ਆਦਿ ਮੌਜੂਦ ਸਨ।

No comments:

Post Top Ad

Your Ad Spot