ਹਰੀ ਮਿਰਚ ਦੀ ਖੇਤੀ ਕਰਨ ਵਾਲੇ ਕਿਸਾਨ ਵੀ ਹੋਏ ਨਿਰਾਸ਼ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Thursday, 27 April 2017

ਹਰੀ ਮਿਰਚ ਦੀ ਖੇਤੀ ਕਰਨ ਵਾਲੇ ਕਿਸਾਨ ਵੀ ਹੋਏ ਨਿਰਾਸ਼

ਜਲਾਲਾਬਾਦ, 27 ਅਪ੍ਰੈਲ (ਬਬਲੂ ਨਾਗਪਾਲ):ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਕਿਸਾਨਾਂ ਨੂੰ ਖੇਤੀ ਸੰਕਟ 'ਚੋਂ ਕੱਢਣ ਲਈ ਅਨੇਕਾਂ ਸੁਝਾਅ ਦਿੱਤੇ ਹਨ ਪੰਜਾਬ ਤੇ ਕੇਂਦਰ ਦੀਆਂ ਸਰਕਾਰਾਂ ਵੱਲੋਂ ਕਿਸਾਨਾਂ ਨੂੰ ਰਵਾਇਤੀ ਫ਼ਸਲੀ ਚੱਕਰ ਤੋੜ ਕੇ ਲਾਹੇਵੰਦ ਫ਼ਸਲਾਂ ਬੀਜਣ ਲਈ ਉਤਸ਼ਾਹਿਤ ਕਰਨ ਦੇ ਨਾਲ ਸਬਸਿਡੀਆਂ ਦੇਣ ਦਾ ਵੀ ਐਲਾਨ ਕੀਤਾ ਹੈ ਪਰ ਪੰਜਾਬ ਦੀ ਖੇਤੀਬਾੜੀ ਯੂਨੀਵਰਸਿਟੀ ਤੇ ਸਰਕਾਰਾਂ ਵੱਲੋਂ ਸੁਝਾਏ ਬਦਲਵੇਂ ਫ਼ਸਲੀ ਚੱਕਰ ਦੀਆਂ ਕੋਸ਼ਿਸ਼ਾਂ ਕਿਸਾਨਾਂ ਨੂੰ ਰਾਸ ਨਹੀ ਆ ਰਹੀਆਂ। ਇਸ ਦੀ ਉਦਾਹਰਨ ਫਾਜਿਲਕਾ ਜ਼ਿਲੇ ਦੇ ਪਿੰਡ ਲਾਧੂਕਾ 'ਚ ਹਰੀ ਮਿਰਚ ਦੀ ਕਾਸ਼ਤ ਕਰਨ ਵਾਲੇ ਕਿਸਾਨ ਤੋ ਮਿਲਦੀ ਹੈ ਇਹ ਕਿਸਾਨ ਸਖ਼ਤ ਮਿਹਨਤ, ਮਹਿੰਗੇ ਬੀਜ ਤੇ ਭਾਰੀ ਭਰਕਮ ਮਜ਼ਦੂਰੀ ਭਰ ਕੇ ਆਪਣੀ ਫ਼ਸਲ ਕੋਡੀਆਂ ਦੇ ਭਾਅ ਵੇਚਣ ਲਈ ਮਜਬੂਰ ਹਨ। ਇਸ ਪਿੰਡ ਦੇ ਕਿਸਾਨ ਬਲਦੇਵ ਲਾਧੂਕਾ ਨੇ ਦੱਸਿਆ ਹੈ ਕੇ ਉਹ ਪਿੰਡ ਦਾ ਛੋਟਾ ਕਿਸਾਨ ਹੈ ਤੇ ਘੱਟ ਜਮੀਨ ਵਿੱਚੋਂ ਵੱਧ ਆਮਦਨ ਕਰਨ ਤੇ ਖੇਤੀਬਾੜੀ ਯੂਨੀਵਰਸਿਟੀ ਦੇ ਮਾਹਿਰਾਂ ਵੱਲੋਂ ਦਰਸਾਏ ਰਾਹ 'ਤੇ ਚੱਲ ਕੇ ਉਸਨੇ ਇੱਕ ਏਕੜ ਜਮੀਨ ਵਿੱਚ ਹਰੀ ਮਿਰਚ ਦੀ ਖੇਤੀ ਪਿਛਲੇ ਸਾਲ ਤੋ ਸ਼ੁਰੂ ਕੀਤੀ ਸੀ ਪਿਛਲੇ ਸਾਲ ਦੇ ਮੁਕਾਬਲੇ ਇਸ ਵਾਰ ਹਰੀ ਮਿਰਚ ਦਾ ਭਾਅ ਬਹੁਤ ਘੱਟ ਮਿਲ ਰਹੇ ਹਨ ਪਿਛਲੇ ਸਾਲ ਹਰੀ ਮਿਰਚ ਦਾ ਭਾਅ 30-32 ਰੁਪਏ ਕਿਲੋ ਸੀ ਜਦੋ ਕਿ ਇਸ ਵਾਰ ਇਸ ਦਾ ਭਾਅ 9-10 ਰੁਪਏ ਕਿਲੋ ਹੈ ਇਸ ਭਾਅ 'ਚ ਫ਼ਸਲ ਦਾ ਲਾਗਤ ਮੁੱਲ ਨਿਕਲਣਾ ਵੀ ਮੁਸ਼ਕਲ ਹੈ। ਉਨਾਂ ਕਿਹਾ ਕਿ ਸਰਕਾਰਾਂ ਨੇ ਫ਼ਸਲਾਂ ਦੇ ਮੰਡੀਕਰਨ ਲਈ ਭਾਵੇਂ ਵਾਅਦੇ ਤਾਂ ਬਹੁਤ ਕੀਤੇ ਸਨ ਪਰ ਇਨਾਂ 'ਤੇ ਅਮਲ ਨਹੀਂ ਕੀਤਾ। ਉਨਾਂ ਦੱਸਿਆ ਕਿ ਇੱਥੇ ਨੇੜੇ ਕਿਧਰੇ ਵੀ ਹਰੀ ਮਿਰਚ ਦੇ ਮੰਡੀਕਰਨ ਦੀ ਸਹੂਲਤ ਨਹੀਂ ਇਸ ਨੂੰ ਵੇਚਣ ਲਈ 80 ਕਿੱਲੋਮੀਟਰ ਦੂਰ ਫ਼ਿਰੋਜ਼ਪੁਰ ਜਾਣਾ ਪੈਂਦਾ ਹੈ।

No comments:

Post Top Ad

Your Ad Spot