ਪਾਬੰਦੀ ਦੇ ਬਾਵਜੂਦ ਪਲਾਸਟਿਕ ਦੇ ਲਿਫਾਫਿਆਂ ਦੀ ਵਰਤੋਂ ਜਾਰੀ-ਸਮਾਜਸੇਵੀ ਰਮੇਸ਼, ਮੋਂਟੀ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Sunday, 2 April 2017

ਪਾਬੰਦੀ ਦੇ ਬਾਵਜੂਦ ਪਲਾਸਟਿਕ ਦੇ ਲਿਫਾਫਿਆਂ ਦੀ ਵਰਤੋਂ ਜਾਰੀ-ਸਮਾਜਸੇਵੀ ਰਮੇਸ਼, ਮੋਂਟੀ

ਜਲਾਲਾਬਾਦ, 2 ਅਪ੍ਰੈਲ (ਬਬਲੂ ਨਾਗਪਾਲ)- ਇਸ ਸਬੰਧੀ ਜਾਣਕਾਰੀ ਸਮਾਜਸੇਵੀ ਰਮੇਸ਼ ਕਨੇਡੀਅਨ ਤੇ ਮੋਂਟੀ ਕੰਬੋਜ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਪੂਰੇ ਪੰਜਾਬ ਭਰ ਵਿੱਚ ਪਲਾਸਟਿਕ ਦੇ ਲਿਫਾਫਿਆਂ ਨੂੰ ਬਣਾਉਣ ਤੇ ਉਨਾਂ ਦੀ ਵਰਤੋਂ ਨਾ ਕਰਨ ਦੇ ਸਖਤ ਹੁਕਮ ਜਾਰੀ ਕੀਤੇ ਹਨ, ਪਰ ਇਸ ਪਾਬੰਦੀ ਦੇ ਬਾਵਜੂਦ ਅੱਜ ਵੀ ਪਲਾਸਟਿਕ ਦੇ ਲਿਫਾਫਿਆਂ ਦੀ ਸ਼ਰੇਆਮ ਵਿਕਰੀ ਤੇ ਵਰਤੋਂ ਕੀਤੀ ਜਾ ਰਹੀ ਹੈ। ਇਨਾਂ ਪਲਾਸਟਿਕ ਦੇ ਲਿਫਾਫਿਆਂ ਦੇ ਢੇਰ ਕਈ ਥਾਵਾਂ 'ਤੇ ਲੱਗੇ ਵੇਖੇ ਜਾ ਸਕਦੇ ਹਨ ਤੇ ਜੋ ਗੰਦਗੀ ਨੂੰ ਬੜਾਵਾ ਦਿੰਦੇ ਹਨ ਤੇ ਸਾਰਾ-ਸਾਰਾ ਦਿਨ ਉਥੇ ਅਵਾਰਾ ਪਸ਼ੂ ਘੁਮਦੇ ਰਹਿੰਦੇ ਹਨ ਤੇ ਦੁਰਘਟਨਾਂਵਾ ਦਾ ਕਾਰਨ ਬਣਦੇ ਹਨ, ਅਗਰ ਜੋ ਕੋਈ ਪਸ਼ੂ ਇਨਾਂ ਪਲਾਸਟਿਕ ਦੇ ਲਿਫਾਫਿਆਂ 'ਤੇ ਮੂੰਹ ਮਾਰਦੇ ਸਮੇਂ ਉਸ ਨੂੰ ਅੰਦਰ ਨਿਗਲ ਜਾਂਦਾ ਹੈ ਤੇ ਉਹ ਉਸ ਲਈ ਮੌਤ ਦਾ ਕਾਰਨ ਵੀ ਬਣ ਸਕਦਾ ਹੈ ਤੇ ਪਲਾਸਟਿਕ ਦੇ ਲਿਫਾਫਿਆਂ ਨੂੰ ਜਮੀਨ ਵਿੱਚ ਦਬਾ ਕੇ ਨਸ਼ਟ ਵੀ ਨਹੀ ਕੀਤਾ ਜਾ ਸਕਦਾ, ਕਿਉਂਕੀ ਇਹ ਸਾਰੀ ਉਮਰ ਨਹੀ ਗਲਦੇ, ਜੇਕਰ ਇਨਾਂ ਨੂੰ ਅੱਗ ਲਗਾਈ ਜਾਂਦੀ ਹੈ ਤਾਂ ਇੋ ਤੋਂ ਉਠਣ ਵਾਲਾ ਧੂੰਆਂ ਇਨਾਂ ਜ਼ਹਿਰੀਲਾ ਹੁੰਦਾ ਹੈ ਕਿ ਉਸ ਨਾਲ ਕੈਂਸਰ ਗਰਗੀਆਂ ਭਿਆਨਕ ਬਿਮਾਰੀਆਂ ਹੋਣ ਦਾ ਖਦਸਾ ਵੱਧ ਜਾਂਦਾ ਹੈ। ਉਨਾਂ ਦੱਸਿਆ ਕਿ ਲਗਭਗ ਹਰ ਦੁਕਾਨਦਾਰ ਪਲਾਸਟਿਕ ਦੇ ਲਿਫਾਫਿਆਂ ਦੀ ਵਰਤੋਂ ਸ਼ਰੇਆਮ ਕਰ ਰਿਹਾ ਹੈ ਪਰ ਕਿਸੇ ਵੀ ਅਧਿਕਾਰੀ ਨੇ ਅਜੇ ਤੱਕ ਇਨਾਂ ਪਲਾਸਟਿਕ ਦੇ ਲਿਫਾਫਿਆਂ ਨੂੰ ਜ਼ਬਤ ਕਰਨ ਦੀ ਪਹਿਲ ਨਹੀ ਕੀਤੀ। ਸਰਕਾਰ ਨੂੰ ਇਸ ਸਬੰਧੀ ਠੋਸ ਕਦਮ ਚੁੱਕਣੇ ਚਾਹੀਦੇ ਹਨ ਤੇ ਇਨਾਂ ਪਾਲਸਟਿਕ ਦੇ ਲਿਫਾਫਿਆਂ ਦੀ ਵਰਤੋਂ ਕਰਨ ਨਾਲ ਹੋਣ ਵਾਲੇ ਨੁਕਸਾਨਾਂ ਬਾਰੇ ਲੋਕਾਂ ਨੂੰ ਜਾਗਰੂਕ ਕਰਨਾ ਚਾਹੀਦਾ ਹੈ।

No comments:

Post Top Ad

Your Ad Spot