ਸਰਕਾਰ ਵਲੋਂ ਕਣਕ ਦੀ ਖਰੀਦ ਸ਼ੁਰੂ, ਪਰ ਮੰਡੀਆਂ ਵਿੱਚ ਆਵਕ ਨੂੰ ਲੈ ਕੇ ਹੋ ਸਕਦੀ ਹੈ ਦੇਰੀ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Saturday, 1 April 2017

ਸਰਕਾਰ ਵਲੋਂ ਕਣਕ ਦੀ ਖਰੀਦ ਸ਼ੁਰੂ, ਪਰ ਮੰਡੀਆਂ ਵਿੱਚ ਆਵਕ ਨੂੰ ਲੈ ਕੇ ਹੋ ਸਕਦੀ ਹੈ ਦੇਰੀ

ਕਣਕ ਦੀ ਖਰੀਦ ਨੂੰ ਲੈ ਕੇ ਜਿਲਾ ਫਾਜਿਲਕਾ ਅੰਦਰ ਸਾਰੇ ਪ੍ਰਬੰਧ ਮੁਕੰਮਲ -ਸੋਨਾ ਥਿੰਦ
ਜਲਾਲਾਬਾਦ, 1 ਅਪ੍ਰੈਲ (ਬਬਲੂ ਨਾਗਪਾਲ)-
ਪੰਜਾਬ ਸਰਕਾਰ ਵਲੋਂ ਸੂਬੇ ਅੰਦਰ ਹਾੜੀ ਦੀ ਫਸਲ ਕਣਕ ਦੀ ਖਰੀਦ ਲਈ 1 ਅਪ੍ਰੈਲ ਤੋਂ ਸਮੁੱਚੀਆਂ ਖਰੀਦ ਏਜੰਸੀਆਂ ਨੂੰ ਖਰੀਦ ਕਰਨ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ ਪਰ ਜਿਲਾ ਫਾਜਿਲਕਾ ਦੇ ਅੰਦਰ ਕਣਕ ਦੀ ਫਸਲ ਦੀ ਆਮਦ ਨੂੰ ਲੈ ਕੇ ਅਜੇ ਕਰੀਬ ਇੱਕ ਹਫਤੇ ਦਾ ਸਮਾ ਲੱਗ ਸਕਦਾ ਹੈ। ਉਧਰ ਪੰਜਾਬ ਸਰਕਾਰ ਦੀਆਂ ਸਮੁੱਚੀਆਂ ਖਰੀਦ ਏਜੰਸੀਆਂ ਵਲੋਂ ਕਣਕ ਦੀ ਖਰੀਦ ਸੰਬੰਧੀ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਇਨਾਂ ਗੱਲਾਂ ਦਾ ਪ੍ਰਗਟਾਵਾਂ ਫਿਰੋਜਪੁੁਰ ਡਿਵੀਜਨ ਡਿਪਟੀ ਡਾਇਰੈਕਟਰ ਫੂਡ ਸਪਲਾਈ ਸ਼੍ਰੀਮਤੀ ਸੋਨਾ ਥਿੰਦ ਨੇ ਗੱਲਬਾਤ ਕਰਦਿਆਂ ਪ੍ਰਗਟ ਕੀਤਾ। ਉਨਾਂ ਕਿਹਾ ਕਿ ਜਿਲਾ ਫਾਜਿਲਕਾ ਅੰਦਰ ਪਿਛਲੇ ਸਾਲ 2016-17 ਦੌਰਾਨ 6 ਲੱਖ 72 ਹਜਾਰ ਮੀਟਰਕ ਟਨ ਕਣਕ ਦੀ ਖਰੀਦ ਹੋਈ ਸੀ ਅਤੇ ਇਸ ਸਾਲ 2017-18 ਵਿੱਚ 7 ਲੱਖ 75 ਮੀਟਰਕ ਟਨ ਕਣਕ ਆਉਣ ਦਾ ਅਨੁਮਾਨ ਹੈ। ਉਨਾਂ ਕਿਹਾ ਕਿ ਜਿਲਾ ਫਾਜਿਲਕਾ ਅੰਦਰ 3 ਮੁੱਖ ਮੰਡੀਆਂ ਅਤੇ 90 ਫੋਕਲ ਪੁਵਾਇੰਟਾਂ ਤੇ ਸਮੁੱਚੀਆਂ ਖਰੀਦ ਏਜੰਸੀਆਂ ਵੰਡ ਮੁਤਾਬਿਕ ਜਿਸ ਵਿੱਚ ਪਨਗ੍ਰੇਨ 20 ਪ੍ਰਤੀਸ਼ਤ, ਮਾਰਕਫੈਡ 20 ਪ੍ਰਤੀਸ਼ਤ, ਪਨਸਪ 20 ਪ੍ਰਤੀਸ਼ਤ, ਪੰਜਾਬ ਵੇਅਰ ਹਾਉਸ 11 ਪ੍ਰਤੀਸ਼ਤ, ਪੰਜਾਬ ਐਗਰੋ 9 ਪ੍ਰਤੀਸ਼ਤ ਅਤੇ ਐਫਸੀਆਈ 20 ਪ੍ਰਤੀਸ਼ਤ ਖਰੀਦ ਕਰਨਗੀਆਂ ਅਤੇ ਖਰੀਦ ਕੀਤੀ ਗਈ ਕਣਕ ਦੇ ਲਈ ਗੋਦਾਮਾ ਦੇ ਵੀ ਪ੍ਰਬੰਧ ਕਰ ਲਏ ਗਏ ਹਨ ਅਤੇ ਨਾਲ ਹੀ 72 ਘੰਟਿਆਂ ਵਿੱਚ ਅਦਾਇਗੀ ਵੀ ਹੋਵੇਗੀ। ਉਨਾਂ ਨੂੰ ਢੋਆ-ਢੋਆਈ ਅਤੇ ਲੇਬਰ ਦੇ ਟੈਂਡਰ ਬਾਰੇ ਪੁੱਛਿਆ ਤਾਂ ਉਨਾਂ ਕਿਹਾ ਕਿ ਪੰਜਾਬ ਸਰਕਾਰ ਦੀਆਂ ਹਿਦਾਇਤਾਂ ਮੁਤਾਬਿਕ ਸਾਰੇ ਕੰਮ ਮੁਕੰਮਲ ਹੋ ਚੁੱਕੇ ਹਨ ਅਤੇ ਜਿਮੀਂਦਾਰਾਂ ਅਤੇ ਆੜਤੀਆਂ ਨੂੰ ਕਿਸੇ ਤਰਾਂ ਦੀ ਕੋਈ ਪਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਜਿਨਾਂ ਲੋਕਾਂ ਨੇ ਟੈਂਡਰ ਪਾਏ ਹਨ ਅਤੇ ਉਹ ਢੋਆ-ਢੋਆਈ ਦੇ ਲਈ ਸਮੇਂ ਸਿਰ ਆਪਣੇ ਵਹੀਕਲਾਂ ਦਾ ਪ੍ਰਬੰਧ ਨਹੀਂ ਕਰਦੇ ਤਾਂ ਉਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।  ਕੀਤੇ ਗਏ ਹਨ । ਉਨਾਂ ਕਿਹਾ ਕਿ ਡਿਵੀਜਨ ਦੇ ਅੰਦਰ ਖਰੀਦ ਪ੍ਰਬੰਧਾਂ ਨੂੰ ਲੈ ਕੇ ਸਮੁੱਚੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ ਅਤੇ ਕਿਸਾਨਾਂ ਨੂੰ ਕਣਕ ਦੀ ਵਿਕ੍ਰੀ ਸੰਬੰਧੀ ਕੋਈ ਵੀ ਪਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ।
ਭਾਵੇਂ ਪੰਜਾਬ ਸਰਕਾਰ ਅਤੇ ਸੰਬੰਧਿਤ ਵਿਭਾਗ ਵਲੋਂ ਕਣਕ ਦੀ ਖਰੀਦ ਨੂੰ ਲੈ ਕੇ ਪ੍ਰਬੰਧ ਮੁਕੰਮਲ ਕੀਤੇ ਜਾਣ ਦੇ ਦਾਵੇ ਕੀਤੇ ਜਾ ਰਹੇ ਹਨ ਪਰ ਜਦ ਕਣਕ ਮੰਡੀਆਂ ਵਿੱਚ ਆਵੇਗੀ ਅਤੇ ਇਸ ਤੋਂ ਬਾਅਦ ਹੀ ਪਤਾ ਚੱਲੇਗਾ ਕਿ ਸਰਕਾਰ ਅਤੇ ਵਿਭਾਗ ਖਰੀਦ ਪ੍ਰਬੰਧਾਂ ਦੇ ਦਾਅਵਿਆਂ ਤੇ ਕਿੰਨਾਂ ਖਰਾ ਉਤਰੇਗਾ।

No comments:

Post Top Ad

Your Ad Spot