ਦਾ ਗ੍ਰੇਟ ਖਲੀ ਵੱਲੋ ਸੁੱਖਾ ਦਿੱਲੀ ਵਾਲੇ ਦਾ ਧਾਰਮਿਕ ਗੀਤ "ਅੰਬੇ ਦੇ ਜਾਣਾ ਸਰਦਾਰਾ" ਰੀਲੀਜ਼ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Monday, 3 April 2017

ਦਾ ਗ੍ਰੇਟ ਖਲੀ ਵੱਲੋ ਸੁੱਖਾ ਦਿੱਲੀ ਵਾਲੇ ਦਾ ਧਾਰਮਿਕ ਗੀਤ "ਅੰਬੇ ਦੇ ਜਾਣਾ ਸਰਦਾਰਾ" ਰੀਲੀਜ਼

ਜਲੰਧਰ 3 ਅਪ੍ਰੈਲ (ਰਣਜੋਧ ਸਿੰਘ ਚਿੱਟੀਵਾਲ)- ਵਰਲਡ ਫੇਮਸ ਮਹਾਨ ਦਾ ਗ੍ਰੇਟ ਖਲੀ ਨੇ ਆਪਣੇ ਬਹੁਤ ਨਜਦੀਕੀ ਦੋਸਤ ਪੌਪ ਸਟਾਰ ਸੁੱਖਾ ਦਿੱਲੀ ਵਾਲੇ ਦਾ ਧਾਰਮਿਕ ਗੀਤ "ਅੰਬੇ ਦੇ ਜਾਣਾ ਸਰਦਾਰਾ" ਨੂੰ ਰੀਲੀਜ ਕਰਦੇ ਹੋਏ ਕਿਹਾ ਕਿ ਸੁੱਖਾ ਦਿੱਲੀ ਵਾਲਾ ੲਿੱਕ ਵਧੀਆ ਸਿੰਗਰ ਹੈ ਜੋ ਕਿ ਮੇਰੇ ਨਾਲ ਲਾਇਵ ਪਰਫਾਰਮੈਂਸ ਵੀ ਕਰ ਚੁੱਕਾ ਹੈ। ਸੁੱਖਾ ਦਿੱਲੀ ਵਾਲਾ ਵੈਸੇ ਤਾਂ ਕਿਸੇ ਜਾਣ ਪਹਿਚਾਣ ਦਾ ਮੋਹਤਾਜ ਨਹੀਂ, ਮੈਨੂੰ ਆਸ ਹੈ ਕਿ ਸਮੂਹ ਦਰਸ਼ਕ "ਓਨੇ ਤੇਰੇ ਸਿਰ ਤੇ ਨਹੀ ਵਾਲ ਸੋਹਣੀਏ" ਵਾਲੇ ਸੁੱਖੇ ਨੂੰ ਭੁੱਲ ਨਹੀ ਸਕਦੇ। ਸੁੱਖਾ ਦਿੱਲੀ ਵਾਲਾ ਦੀ ਗਾਇਕੀ ਨੇ ਹਮੇਸ਼ਾਂ ਹੀ ਮੇਰੇ ਦਿਲ ਨੂੰ ਛੂਹਿਆ ਹੈ। ਮੈ ਇਸ ਸਾਫ ਸੁਥਰੀ ਗਾਇਕੀ ਦੇ ਮਾਲਕ ਸੁੱਖਾ ਦਿੱਲੀ ਵਾਲੇ ਦੀ ਹਮੇਸ਼ਾ ਸਪੋਰਟ ਕਰਦਾ ਰਹਾਂਗਾ। ਆਖਿਰ 'ਚ ਉਮੀਦ ਕਰਦਾ ਹਾਂ ਕਿ ਤੁਸੀਂ ਮੇਰੇ ਛੋਟੇ ਵੀਰ ਨੂੰ ਪਿਆਰ ਬਖਸ਼ੋਗੇ। ੲਿਸ ਮੌਕੇ ਵਰਲਡ ਫੇਮਸ ਪੌਪ ਸਿੰਗਰ ਸੁੱਖਾ ਦਿੱਲੀ ਵਾਲੇ ਨੇ ਦਾ ਗ੍ਰੇਟ ਖਲੀ, ਟੀ ਸੀਰੀਜ ਕੰਪਨੀ, ੲਿਸ ਭੇਟ ਦੇ ਲੇਖਕ ਨਛੱਤਰ ਘੁਮਿਆਰਾ ਜੀ, ਰਾਣਾ ਰੋਪੜੀ, ਮਿਉਜਿਕ ਡਾਇਰੈਕਟਰ ਬੰਟੀ ਸਹੋਤਾ, ਵੀਡੀਓ ਡਾਇਰੈਟਰ ਬਿੱਟੂ ਮਾਨ ਫਿਲਮਸ, ਉਥੇ ਹਾਜਰ ਮਸ਼ਹੂਰ ਗੀਤਕਾਰ ਰਣਯੋਧ ਚਿੱਟੀਵਾਲ ਅਤੇ ਆਏ ਸਾਰੇ ਦੋਸਤਾਂ ਮਿੱਤਰਾਂ ਦਾ ਦਿਲੋਂ ਧੰਨਵਾਦ ਕੀਤਾ ਅਤੇ ਕਿਹਾ ਕਿ ਜਲਦ ਹੀ ਦੂਜੀ ਮਾਤਾ ਦੀ ਭੇਟ ਵੀ ਰੀਲੀਜ ਕਰ ਰਹੇ ਹਾਂ ਜਿਸ ਦੇ ਬੋਲ ਮਸ਼ਹੂਰ ਗੀਤਕਾਰ ਰਣਯੋਧ ਚਿੱਟੀਵਾਲ ਦੇ ਲਿਖੇ ਹਨ ਅਤੇ ਵੀਡੀਓ ਮਸ਼ਹੂਰ ਬਾਲੀਵੁੱਡ ਡਾਇਰੈਕਟਰ ਬਿੱਟੂ ਮਾਨ ਫਿਲਮਸ ਵਲੋਂ ਤਿਆਰ ਕੀਤਾ ਗਿਆ ਹੈ ਅਤੇ ਟੀ-ਸੀਰੀਜ ਕੰਪਨੀ ਇਸ ਨੂੰ ਬੜੇ ਮਾਣ ਨਾਲ ਲਾਂਚ ਕਰ ਰਹੀ ਹੈ।

No comments:

Post Top Ad

Your Ad Spot