ਆਵਾਰਾ ਪਸ਼ੂਆਂ ਤੋਂ ਪ੍ਰੇਸ਼ਾਨ ਕਿਸਾਨਾਂ ਨੂੰ ਰਾਤਾਂ ਜਾਗ ਕੇ ਪੈ ਰਹੀਆਂ ਹਨ ਲੰਘਾਉਣੀਆਂ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Thursday, 6 April 2017

ਆਵਾਰਾ ਪਸ਼ੂਆਂ ਤੋਂ ਪ੍ਰੇਸ਼ਾਨ ਕਿਸਾਨਾਂ ਨੂੰ ਰਾਤਾਂ ਜਾਗ ਕੇ ਪੈ ਰਹੀਆਂ ਹਨ ਲੰਘਾਉਣੀਆਂ

ਜਲਾਲਾਬਾਦ, 6 ਅਪ੍ਰੈਲ (ਬਬਲੂ ਨਾਗਪਾਲ)- ਇਸ ਹਲਕੇ 'ਚ ਆਵਾਰਾ ਫਿਰ ਰਹੇ ਗੋਕਾ ਪਸ਼ੂਆਂ ਦੇ ਵੱਡੇ ਝੁੰਡ ਕਿਸਾਨਾਂ ਦੀਆਂ ਕਣਕ, ਸਰੋਂ, ਹਰਾ ਚਾਰਾ, ਸਬਜ਼ੀ ਆਦਿ ਫਸਲਾਂ ਦਾ ਭਾਰੀ ਨੁਕਸਾਨ ਕਰ ਰਹੇ ਹਨ, ਜਿਸ ਕਾਰਨ ਕਿਸਾਨ ਡਾਢੇ ਪ੍ਰੇਸ਼ਾਨ ਹਨ। ਪਿੰਡ ਜੰਡਵਾਲਾ ਭੀਮੇਸ਼ਾਹ ਦੇ ਕਿਸਾਨ ਜਗਪਾਲ ਸਿੰਘ, ਪਰਮਜੀਤ ਸਿੰਘ, ਹਰਨੇਕ ਸਿੰਘ ਆਦਿ ਕਿਸਾਨਾਂ ਨੇ ਦੁਖੀ ਮਨ ਨਾਲ ਦੱਸਿਆ ਕਿ ਉਨਾਂ ਦੇ ਪਿੰਡ 'ਚ ਫਿਰ ਰਹੇ ਆਵਾਰਾ ਪਸ਼ੂਆਂ ਦੇ ਝੰਡ ਉਨਾਂ ਦੀਆਂ ਫਸਲਾਂ ਦਾ ਭਾਰੀ ਨੁਕਸਾਨ ਕਰ ਰਹੇ ਹਨ, ਜਿਸ ਕਾਰਨ ਉਨਾਂ ਨੂੰ ਰਾਤਾਂ ਜਾਗ ਕਿ ਲੰਘਾਉਣੀਆਂ ਪੈ ਰਹੀਆਂ ਹਨ। ਪੀੜਤ ਕਿਸਾਨਾਂ ਨੇ ਦੱਸਿਆ ਕਿ ਆਵਾਰਾ ਪਸ਼ੂਆਂ ਤੋਂ ਦੁਖੀ ਹੋ ਕਿ ਉਹ ਕਈ ਵਾਰ ਆਪਣੀ ਜੇਬ 'ਚੋਂ ਵੀਹ-ਵੀਹ ਹਜ਼ਾਰ ਰੁਪਏ ਖ਼ਰਚ ਕਰਕੇ ਆਵਾਰਾ ਪਸ਼ੂਆਂ ਨੂੰ ਸ਼ਹਿਰਾਂ 'ਚ ਬਣੀਆਂ ਗਊਸ਼ਾਲਾਵਾਂ 'ਚ ਛੱਡ ਕੇ ਆਏ ਹਨ। ਪਰ ਫਿਰ ਆਵਾਰਾ ਪਸ਼ੂ ਉਨਾਂ ਦੇ ਪਿੰਡ 'ਚ ਆ ਜਾਂਦੇ ਹਨ, ਉਹ ਕਿੰਨੀ ਵਾਰ ਆਪਣੀ ਜੇਬ 'ਚੋਂ ਪੈਸੇ ਖ਼ਰਚ ਕਰਨ। ਉਨਾਂ ਪਿੰਡ 'ਚ ਕੁੱਝ ਢਾਗੀ ਲੋਕਾਂ ਵੱਲੋਂ ਆਮ ਲੋਕਾਂ ਨੂੰ ਠੱਗਣ ਲਈ ਬਣਾਈ ਗਊ ਸ਼ਾਲਾ ਬਾਰੇ ਦੱਸਿਆ ਕਿ ਉਨਾਂ ਦੇ ਪਿੰਡ 'ਚ ਇਕ 20 ਮਰਲਿਆਂ 'ਚ ਗਊਸ਼ਾਲਾ ਬਣਾਈ ਗਈ ਹੈ, ਜਿੱਥੇ ਆਵਾਰਾ ਪਸ਼ੂ ਰੱਖਣ ਦਾ ਉਕਤ ਲੋਕ 21 ਸੌ ਰੁਪਏ ਰਾਹਦਾਰੀ ਵਜੋਂ ਲੈਂਦੇ ਹਨ। ਕਿਸਾਨਾਂ ਨੇ ਦੱਸਿਆ ਕਿ ਉਕਤ ਲੋਕ ਆਸ ਪਾਸ ਦੇ ਪਿੰਡਾਂ 'ਚੋਂ ਭੇਟਾ ਲੈ ਕੇ ਆਵਾਰਾ ਪਸ਼ੂ ਲੈ ਆਉਂਦੇ ਹਨ ਤੇ ਰਾਤ ਬਰਾਤੇ ਉੱਥੋਂ ਖੇਤਾਂ 'ਚ ਛੱਡ ਦਿੰਦੇ ਹਨ। ਉਨਾਂ ਦੱਸਿਆ ਕਿ ਉਕਤ ਲੋਕਾਂ ਵੱਲੋਂ ਗਊਆਂ ਦੀ ਸੇਵਾ ਲਈ ਥਾਂ-ਥਾਂ 'ਤੇ ਗੋਲਕ ਵੀ ਰੱਖੇ ਹੋਏ ਹਨ, ਜਿੱਥੋਂ ਉਹ ਗਊਆਂ ਦੀ ਸੇਵਾ ਦੀ ਬਜਾਏ ਆਪਣੀ ਜ਼ਿੰਦਗੀ ਆਰਾਮ ਨਾਲ ਚਲਾਉਂਦੇ ਹਨ। ਉਨਾਂ ਇਹ ਵੀ ਦੋਸ਼ ਲਗਾਉਂਦਿਆਂ ਦੱਸਿਆ ਕਿ 20 ਮਰਲਿਆਂ ਵਿਚ ਬਣੀ ਗਊਸ਼ਾਲਾ 'ਚ ਉਕਤ ਲੋਕਾਂ ਵੱਲੋਂ 100 ਦੇ ਕਰੀਬ ਪਸ਼ੂਆਂ ਨੂੰ ਨੂੜ ਕੇ ਰੱਖਿਆ ਹੋਇਆ ਹੈ। ਜਿਨਾਂ 'ਚੋਂ ਆਏ ਦਿਨ ਕੋਈ ਨਾ ਕੋਈ ਪਸ਼ੂ ਭੁੱਖ ਪਿਆਸ ਨਾਲ ਮਰਿਆ ਹੀ ਰਹਿੰਦਾ ਹੈ।

No comments:

Post Top Ad

Your Ad Spot