ਸ਼ਰਾਬ ਦੇ ਠੇਕੇਦਾਰ ਐਕਸਾਈਜ਼ ਮਹਿਕਮੇ ਦੇ ਨਿਯਮਾਂ ਦੀਆਂ ਧੱਜੀਆਂ ਉਡਾ ਰਹੇ ਹਨ-ਦਰਸ਼ਨ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Friday, 28 April 2017

ਸ਼ਰਾਬ ਦੇ ਠੇਕੇਦਾਰ ਐਕਸਾਈਜ਼ ਮਹਿਕਮੇ ਦੇ ਨਿਯਮਾਂ ਦੀਆਂ ਧੱਜੀਆਂ ਉਡਾ ਰਹੇ ਹਨ-ਦਰਸ਼ਨ

ਜਲਾਲਾਬਾਦ, 28 ਅਪ੍ਰੈਲ (ਬਬਲੂ ਨਾਗਪਾਲ)- ਸ਼ਰਾਬ ਦੇ ਠੇਕੇਦਾਰ ਐਕਸਾਈਜ਼ ਮਹਿਕਮੇ ਦੇ ਨਿਯਮਾਂ ਨੂੰ ਛਿੱਕੇ 'ਤੇ ਟੰਗ ਕੇ ਸ਼ਰਾਬ ਦੀ ਵਿੱਕਰੀ ਕਰ ਰਹੇ ਹਨ ਇਸ ਗੱਲ ਦੀ ਜਾਣਕਾਰੀ ਸੀ ਪੀ ਆਈ ਦੇ ਸੂਬਾ ਕਾਸਲ ਦੇ ਮੈਂਬਰ ਤੇ ਪਿੰਡ ਲਾਧੂਕਾ ਦੇ ਸਰਪੰਚ ਦਰਸ਼ਨ ਰਾਮ ਨੇ ਦਿੱਤੀ। ਉਨਾਂ ਕਿਹਾ ਕਿ ਮੰਡੀ ਦੇ ਬੱਸ ਅੱਡੇ 'ਤੇ ਖੁੱਲਿਆ ਅੰਗਰੇਜ਼ੀ ਤੇ ਦੇਸੀ ਸ਼ਰਾਬ ਦਾ ਠੇਕਾ ਫਾਜਿਲਕਾ ਫਿਰੋਜਪੁਰ ਮੁੱਖ ਮਾਰਗ ਤੋਂ 500 ਮੀਟਰ ਦੇ ਘੇਰੇ ਅੰਦਰ ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ 100 ਮੀਟਰ ਦੇ ਘੇਰੇ ਅੰਦਰ ਖੋਲਿਆ ਗਿਆ ਹੈ ਜਦੋਂ ਕਿ ਸੁਪਰੀਮ ਕੋਰਟ ਦੀਆਂ ਹਦਾਇਤਾਂ ਮੁਤਾਬਕ ਸ਼ਰਾਬ ਦਾ ਠੇਕਾ ਮੁੱਖ ਮਾਰਗ ਤੋਂ 500 ਮੀਟਰ ਦੇ ਘੇਰੇ ਤੋਂ ਬਾਹਰ ਹੋਣਾ ਚਾਹੀਦਾ ਹੈ ਇਸ ਤਰਾਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤੋਂ ਵੀ ਇਸ ਸ਼ਰਾਬ ਦੇ ਠੇਕੇ ਦੀ ਦੂਰੀ 100 ਮੀਟਰ ਤੋ ਘੱਟ ਹੈ। ਉਨਾਂ ਨੇ ਫਾਜਿਲਕਾ ਦੇ ਡੀ. ਸੀ. ਮੈਡਮ ਈਸ਼ਾ ਕਾਲੀਆ ਤੇ ਐਕਸਾਈਜ਼ ਮਹਿਕਮੇ ਦੇ ਸੀਨੀਅਰ ਅਧਿਕਾਰੀਆਂ ਨੂੰ ਪੱਤਰ ਲਿਖ ਕੇ ਸ਼ਰਾਬ ਦੇ ਠੇਕੇਦਾਰਾਂ ਖਿਲਾਫ ਕਾਰਵਾਈ ਕੀਤੇ ਜਾਣ ਦੀ ਮੰਗ ਕੀਤੀ ਹੈ। ਇਸ ਸਬੰਧੀ ਐਕਸਾਈਜ਼ ਮਹਿਕਮੇ ਦੇ ਇੰਸਪੈਕਟਰ ਕੁਲਵਿੰਦਰ ਸਿੰਘ ਨਾਲ ਸੰਪਰਕ ਕੀਤਾ ਤਾਂ ਉਨਾਂ ਕਿਹਾ ਕਿ ਸ਼ਿਕਾਇਤ ਪ੍ਰਾਪਤ ਹੋਣ ਤੋਂ ਬਾਅਦ ਉਹ ਮੌਕੇ 'ਤੇ ਜਾ ਕੇ ਵੇਖਣਗੇ ਤੇ ਜੇਕਰ ਕੋਈ ਬੇਨਿਯਮੀ ਪਾਈ ਗਈ ਤਾਂ ਕਾਰਵਾਈ ਕਰਨਗੇ।

No comments:

Post Top Ad

Your Ad Spot