ਵਿਧਵਾ ਔਰਤ ਦਾ ਇੱਕੋ ਇੱਕ ਮਕਾਨ ਡਿੱਗਿਆ ਖੁੱਲੇ ਅਸਮਾਨ ਥੱਲੇ ਰਹਿਣ ਲਈ ਹੋਈ ਮਜਬੂਰ ਸਰਕਾਰ ਤੋਂ ਮਕਾਨ ਲਈ ਗ੍ਰਾਂਟ ਦੀ ਕੀਤੀ ਮੰਗ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Friday, 28 April 2017

ਵਿਧਵਾ ਔਰਤ ਦਾ ਇੱਕੋ ਇੱਕ ਮਕਾਨ ਡਿੱਗਿਆ ਖੁੱਲੇ ਅਸਮਾਨ ਥੱਲੇ ਰਹਿਣ ਲਈ ਹੋਈ ਮਜਬੂਰ ਸਰਕਾਰ ਤੋਂ ਮਕਾਨ ਲਈ ਗ੍ਰਾਂਟ ਦੀ ਕੀਤੀ ਮੰਗ

ਜਲਾਲਾਬਾਦ, 28 ਅਪ੍ਰੈਲ (ਬਬਲੂ ਨਾਗਪਾਲ)- ਨਜ਼ਦੀਕੀ ਪਿੰਡ ਚੱਕ ਫੱਤੂਵਾਲਾ ਵਿੱਚ ਅੱਜ ਸਵੈਰ ਵੇਲੇ ਇੱਕ ਵਿਧਵਾ ਔਰਤ ਦਾ ਕੱਚਾ ਮਕਾਨ ਡਿੱਗ ਕੇ ਢਹਿ ਢੇਰੀ ਹੋ ਗਿਆ ਜਿਸ ਕਾਰਨ ਉਹ ਖੁੱਲੇ ਅਸਮਾਨ ਥੱਲੇ ਰਹਿਣ ਲਈ ਮਜਬੂਰ ਹੋ ਗਈ ਹੈ। ਜਾਣਕਾਰੀ ਅਨੁਸਾਰ ਵਿਧਵਾ ਕੁਸ਼ੱਲਿਆ ਬਾਈ ਪਤਨੀ ਪ੍ਰੀਤਮ ਸਿੰਘ ਨੇ ਦੱਸਿਆ ਕਿ ਉਸ ਦੇ ਪਤੀ ਦੀ ਪਿਛਲੇ ਕਈ ਸਾਲਾ ਤੋ ਮੌਤ ਹੋ ਚੁੱਕੀ ਹੈ ਤੇ ਉਹ ਉਦੋਂ ਤੋਂ ਹੀ ਇੱਕ ਕੱਚੇ ਮਕਾਨ ਵਿੱਚ ਰਹੇ ਕੇ ਆਪਣਾ ਗੁਜਾਰਾ ਕਰ ਰਹੀ ਹੈ। ਉਸ ਨੇ ਦੱਸਿਆ ਕਿ ਬੀਤੇ ਦਿਨੀਂ ਹੋਈ ਬਾਰਸ਼ ਕਾਰਨ ਉਸ ਦੇ ਮਕਾਨ ਵਿੱਚ ਤਰੇੜਾਂ ਪੈ ਗਈਆਂ ਸਨ ਜਿਸ ਕਾਰਨ ਉਸ ਨੇ ਆਪਣਾ ਸਮਾਨ ਕਮਰੇ ਵਿੱਚੋਂ ਬਾਹਰ ਕੱਢ ਲਿਆ। ਅੱਜ ਸਵੇਰ ਵੇਲੇ ਚਾਹ ਪਾਣੀ ਪੀਣ ਦੇ ਟੇਮ ਉਸਦਾ ਮਕਾਨ ਡਿੱਗ ਪਿਆ ਪਰ ਜਾਨੀ ਮਾਲੀ ਨੁਕਸਾਨ ਹੋਣੋਂ ਬਚਾਅ ਹੋ ਗਿਆ। ਉਸ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਸ ਨੂੰ ਇੰਦਰਾ ਆਵਾਸ ਯੋਜਨਾ ਤਹਿਤ ਇੱਕ ਕਮਰਾ ਬਣਾ ਦਿੱਤਾ ਜਾਵੇ ਤਾਂ ਜੋ ਉਹ ਮੀਂਹ ਹਨੇਰੀ ਤੋਂ ਬਚਾਅ ਕਰ ਸਕੇ।

No comments:

Post Top Ad

Your Ad Spot